JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 30 September 2011

...ਮਛਲੀਆਂ ਵੀ ਤਿਤਲੀਆਂ ਵੀ







ਹਰ ਕੋਈ ਪਾਲਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ ;
ਘਰੀਂ ਸੰਭਾਲਣਾ ਚਾਹੁੰਦੈ ...ਮਛਲੀਆਂ ਵੀ ਤਿਤਲੀਆਂ ਵੀ .
ਬਿਨਾਂ ਕੰਡੇ ਦੀ ਪੀੜ ਜਰੇ ,ਬਿਨਾਂ ਪਾਣੀਂ ਵਿੱਚ ਪੈਰ ਧਰੇ ;
ਹਰ ਕੋਈ ਭਾਲਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ .
 ਹੁਸਨ ਦੇ ਮਾਣ ਵਿੱਚ ਰੰਗੀਆਂ , ਇਸ਼ਕੇ ਦੀ ਸਾਨ ਬਿਨ  ਲੱਗੀਆਂ ;
 ਹਰ ਕੋਈ ਆਹਲਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ .
ਰੰਗਾ ਵਿੱਚ ਬਹੁ ਰੰਗੀਂ ਰੰਗੇ ...ਰਿਹਾਈ ਸਾਗਰੋੰ ਮੰਗੇ;
ਹਰ ਕੋਈ ਮਾਨਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ .
ਨਾ ਹੱਥੀਂ ਅਓਂਦੀਆਂ  ਇਹ ਵੀ ..ਤਿਲਕ ..ਏਹੁ ਜਾਂਦੀਆਂ ਓਹ ਵੀ ;
ਤਾਂ ਵੀ ਦਿਲ ਜਾਨਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ .
ਦੀਪਜ਼ੀਰਵੀ
੧-੧੦-੨੦੧੧

Thursday, 29 September 2011

ਕੀ ਆਹ ਪੰਜਾਬੀ ਦੋਸਤੋ,ਓਹੀਓ ਪੰਜਾਬੀ ਨੇ

(1)ਕੀ ਆਹ ਪੰਜਾਬੀ ਦੋਸਤੋ,ਓਹੀਓ ਪੰਜਾਬੀ ਨੇ
ਓਹ ਸੀ ਹਕੀਕਤ ਦੋਸਤੋ ,ਇਹ ਨਿਰੇ ਕਿਤਾਬੀ ਨੇ।

ਓਹ ਮੋਕਲੇ ਸੀ ਕਰ-ਪੈਰ ਦੇ,ਤੇ ਜਿਗਰੇ ਵਾਲੇ ਸੀ,
ਲੱਕ ਧੁਹਵੇਂ ਚਾਦਰੇ ,ਸੋਂਹਦੇ ਸਿਰੀਂ ਸ਼ਮਲੇ ਬਾਹਲੇ ਸੀ।

ਸੱਕ-ਰੰਗੀਆਂ ਬੁੱਲੀਆਂ ਵਾਲੀਆਂ,ਮੋਹਕ ਮੁਟਿਆਰਾਂ ਸੀ
ਹੱਥੀਂ ਕੱਤਦੀਆਂ,ਉਣਦੀਆਂ,ਸੀਂਦੀਆਂਏਥੋਂ ਦੀਆਂ ਨਾਰਾਂ ਸੀ।

ਉੱਠ ਤੜ੍ਹਕੇ ਚੱਕੀ ਝੋਂਦੀਆਂ,ਤੇ ਧਾਰਾਂ ਕੱਢਦੀਆਂ ਸੀ।
ਆਪਣੇ ਨਰ ਦੇ ਸੰਗ ਖੇਤਰੀਂਜਾ ਵਾਢੀ ਵੱਢਦੀਆਂ ਸੀ।

ਗੀਟੇ ਤੇ ਖਿੱਦੋ ਖੇਡਦੇਏਥੇ ਬਾਲ-ਨਿਆਣੇ ਸੀ
ਰਾਤੀਂ ਬਾਤਾਂ ਪਾ ਸਵਾਲਦੇਓਹਨਾ ਨੂੰ ਸਿਆਣੇ ਸੀ

ਖੁਹ ਮਿਠੜੇ ਪਾਣੀ ਦੇਂਵਦੇ,ਪਾਣੀ ਵੀ ਆਪਣੇ ਸੀ
ਓਹ ਤੂਤ ਦੇ ਮੋਛੇ ਦੇ ਜਿਹੇਹਾਣੀ ਵੀ ਆਪਣੇ ਸੀ

ਓਹ ਦੁੱਲੇ ਮਿਰਜ਼ੇ ਜਿਓਣੇ,ਅੱਧਾ ਸੱਚ ਹੰਡਾਂਓਦੇ ਜੋ
ਓਹ ਰਾਂਝੇ ਪੁੰਨੂ ਇਸ਼ਕ ਦੀਹਰ ਲੱਜ ਨਿਭਾਓਂਦੇ ਜੋ

ਓਹ ਹੜਦੀਆਂ ਸੜਦੀਆਂ ਦੇ ਬਿਨਾਂਪੰਜਾਬ ਅਧੂਰਾ ਜੇ
ਓਹ ਖਾ ਖਾ ਮਹੁਰਾ ਮਰਦੀਆਂ ਬਿਨਖਾਬ ਅਧੂਰਾ ਜੇ।

ਇਕ ਪੱਲੇ ਨੂੰ ਇਸ ਦੇ ਕਦੇਬੇਗੈਰਤਾ ਹੱਥ ਪਾਇਆ।
ਉਹ ਅਣਖੀ ਅੱਜ ਦਿਸਦੇ ਨਹੀ ਨਹੀਜਿਨ ਉਹਦਾ ਮੁਲ ਪਾਇਆ।

ਛਾਂ ਸੀ, ਗਾਂ ਸੀ, ਮਾਂ ਸੀ, ਕਦੇਇਸ ਦੇ ਹਰ ਵਿਹੜੇ ਵਿਚੱ।
ਤਦ ਸੁੱਖ ਆਰਾਮ ਦਾ ਨਾਂ ਸੀਇਸ ਦੇ ਹਰ ਵਿਹੜੇ ਵਿਚੱ।

ਕੱਚੇ ਢਾਰੇ ਅੰਦਰ ਵੀਘਰ ਪੱਕਾ ਹੁੰਦਾ ਸੀ
ਅਨਪੜ੍ਹ ਬੇਸ਼ੱਕ ਹੋਵੇਪਰ ਪੱਕਾ ਹੁੰਦਾ ਸੀ ।

ਖੁੱਲੇ ਖੁੱਲੇ ਵਿਹੜੇ ਤੇਖੁੱਲੇ ਮਨ ਹੁੰਦੇ ਸੀ,
ਖੁੱਲੇ ਹੀ ਸਨ ਖਾਣੇ,ਓਹ ਸਾਦੇ ਪਰ ਹੁੰਦੇ ਸੀ

ਮਹਾਂ ਮਾਰੀਆਂ ਦਾ ਡਰ ਵੀਉਦੋ ਤਾਂ ਹੁੰਦਾ ਸੀ ,
ਜੋ ਜਿੰਨੀ ਜਿਓਂਦਾ ਸੀਆਪਣੀ ਹੀ ਜਿਓਂਦਾ ਸੀ

ਇੱਕ ਥਾਨ ਦੇ ਵਿੱਚੋਂ ਹੀਸਭ ਝੱਗੇ ਸਵਾ ਲੈਂਦੇ
ਲੱਥੇ ਇਕ ਦੂਜੇ ਦੇਪਾ ਜੂਨ ਹੰਡਾ ਲੈਂਦੇ

ਲੀੜੇ ਹੀ ਨਹੀ ਉਦੋਸੁੱਖ ਦੁੱਖ ਵੀ ਸਾਂਝੇ ਸੀ
ਵੱਡੇ ਸਭ ਟੱਬਰਾਂ ਦੇਚੁੱਲੇ ਵੀ ਸਾਂਝੇ ਸੀ

ਧੀ ਇੱਕ ਦੀ ਨਹੀ ਕਹਿੰਦੇਸਭ ਪਿੰਡ ਦੀ ਹੁੰਦੀ ਸੀ
ਹੁੰਦੀ ਮੱਕਾਰੀ ਸੀ ;ਏਨੀ ਨਹੀ ਹੁੰਦੀ ਸੀ

ਮੇਰੇ ਬਚਪਣ ਦੇ ਦਿਨ ਸੀਪੰਜਾਬ ਇਹ ਖੁਦ ਤੱਕਿਆਮੈ
ਹੁਣ ਵੀ ਹਰ ਇੱਕ ਦਿਨਬਸ ਖੁਆਬ ਇਹ ਖੁਦ ਤੱਕਿਆ

ਹੁਣ ਮੁਲਕ ਨੂੰ ਵੇਖਾਂ ਮੈਰੋਣਾ ਤਾਂ ਆਉਂਦਾ ਹੈ
ਹੁਣ ਮੇਰੇ ਮੁਲਕ ਦੀਆਂਰੰਗਤਾਂ ਹੀ ਹੋਰ ਹੋਈਆਂ
ਹੁਣ ਸਰਕਾਰਾਂ ਜੀਕਣਲੋਕਾਂ ਦੀ ਚੋਰ ਹੋਈਆਂ

ਹੁਣ ਵੀ 'ਰਣਜੀਤ'ਦੇ ਰਾਜ ਦਾਸੁਫਨਾ ਵਿਖਾ ਜਾਂਦੇ
ਓਹਦੇ ਵਰਗੇ ਬਨਣਾ ਕਹਿਭਰਮ ਭਵਾ ਜਾਂਦੇ

ਹੁਣ ਪਾਣੀ ਵੀ ਆਪਣੇਆਪਣੇ ਨਾ ਰਹਿ ਗਏ ਨੇ
ਹੁਣ ਪਾਣੀਆਂ ਦੇ ਉੱਤੇਵੀ ਜਾਲ ਜਿਹੇ ਪੈ ਗਏ ਨੇ

ਹੁਣ ਹੱਟ-ਬਜਾਰੀਂ ਵੀਜੰਜਾਲ ਵਿਕੇਂਦੇ ਨੇ
ਹੁਣ ਚੋਰਾਂ ਦੇ ਸਾਜ਼ੀਦੇ ਤਾਲ ਨਚੇਂਦੇ ਨੇ


ਹੁਣ ਪੀਜ਼ੇ-ਬਰਗਰ ਨੇਗੜਬੜ ਜਿਹੀ ਕਰ'ਤੀ
ਹੈਹੁਣ ਲੋਕ ਦਿਖਾਵੇ ਨੇ'ਪੰਜਾਬੋ' ਪੱਟ'ਤੀ ਹੈ

ਹੁਣ ਵਿੱਸਰੀ ਜਾਂਦੇ ਨੇਇੱਕ ਧੀ ਨੂੰ ਧੀ ਮੰਨਣਾ
ਪੁੱਤਰ ਚਾਹਵਣ ਸਾਰੇਨਾ ਚਾਹਵਣ ਧੀ ਜੰਮਣਾ

ਹੁਣ ਚਾਹਵਾਂ ਕਾਫੀਆਂ ਨੇਸੂਤੇ ਨੇ ਸਾਹ ਦਿੱਸਦੇ
ਅੱਜ ਪਿਓ-ਦਾਦੇ ਵੇਖਣਆਹ!ਬੀਜ ਪੲ਀ਿ ਭਿੱਟਦੇ

ਅੱਜ ਫੋਜ ਦੀ ਭਰਤੀ ਨੂੰਗਭਰੇਟ ਨਹੀਂ ਲੱਭਦੇ
ਕਿਤੇ ਕੱਦ ਛੁਟੇਰੇ ਨੇਕਿਤੇ ਪੇਟ ਨਹੀਂ ਮਿਲਦੇ

ਅੱਜ ਦਾਣੇ ਖੇਤਾਂ ਵਿੱਚਪਏ ਢੇਰ ਉਗੇਂਦੇ ਨੇ
ਸਾਹ ਸਤ ਹੀਣੇ ਦਾਣੇਪਰ ਨਾਸ ਕਰੇਂਦੇ ਨੇ

ਅੱਜ 'ਵੱਡੇ ਲਾਲੇ' ਨੇਗਲ਼ ਫਾਹੀ ਹੈ ਪਾਈ
ਹਰ ਬਾ਼ਲ-ਬਲਾਂਵਾਂ ਵੀਕੀਤਾ ਹੈ ਕਰਜ਼ਾਈ

(ਉਸ)ਹਰ ਹੁਕਮ ਅਸਾਡੇ ਲਈਬੱਸ ਰਾਖਵਾਂ ਕੀਤਾ ਹੈ
ਲਾ ਡੀਕ ਅਸਾਡਾ ਹੀਬੱਸ ਰੱਤ ਇਸ ਪੀਤਾ ਹੈ

ਸੰਘੀ ਸਾਡੀ ਬੇਸ਼ਕਪਰ 'ਗੂਠਾ' ਓਹਦਾ ਏ
ਓਹਦੇ ਅੱਗੇ ਸਾਡਾਬੱਸ ਠੂਠਾ ਸ਼ੁਹਦਾ ਏ

ਹਰ ਕਾਜ ਅਸਾਡੇ ਤੇਉਹ ਡੇਲੇ ਕੱਢਦਾ ਹੈ
ਉੱਤੋਂ ਪਾਣੀ ਦੇਂਦਾਥੱਲੋਂ ਜੜ੍ਹ ਵੱਢਦਾ ਹੈ

ਇਹ ਮਾੜੇ ਦਿਨ ਸਾਡੇਵਿਹੜੇ ਵਿੱਚ ਕਿਓਂ ਆਏ
ਕਿਓਂ ਬਾਜਾਂ ਨੇ ਆ ਕੇਸਭ ਬੋਟ ਹੀ ਧਮਕਾਏ

ਇਸਦਾ ਕਾਰਣ ਮੈਨੂੰਤਾਂ ਏਹੀ ਲੱਗਦਾ ਹੈ
ਅਸੀਂ ਵਿਰਸਿਓਂ ਟੁੱਟ ਗਏ ਹਾਂਤਾਹੀਓਂ ਜੱਗ ਠੱਗਦਾ ਹੈ

ਅਸੀਂ ਮੋਹ ਮਮਤਾ ਭੁੱਲੇਤੇ ਪੈਸੇ ਤੇ ਡੁੱਲ੍ਹੇ
ਇਸ ਪੈਸੇ ਨੇ ਵੰਡੇਸਾਡੇ ਸਾਂਝੇ ਚੁੱਲ੍ਹੇ

ਹੱਥੀਂ ਕੰਮ ਕਰਨੇ ਤੋਂਸਾਨੂੰ ਝਕ ਆਓਂਦੀ ਹੈ
ਸਾਡੇ ਕੰਮ, ਹੋਰ ਕਰਨਸਾਨੂੰ ਗੱਲ ਭਾਓਂਦੀ ਹੈ

ਆਹ! ਖੇਤ ਖਜਾਨੇ ਨੂੰਸਾਡੇ ਸਭ ਚੋਰ ਪਏ
ਅਸੀ ਕੱਛਾਂ ਮਾਰਦੇ ਹਾਂਅਸੀਂ ਹੋ ਕੰਮਚੋਰ ਗਏ

ਅਸੀ ਹੁਣ ਵੀ ਚੇਤ ਜਾਂਦੇਜੇ ਆਪਾਂ ਸੌਂਦੇ ਨਾ
ਕਦੀ ਹੁੱਬ ਕੇ ਹੱਸਦੇ ਸਾਂਹੁਣ ਹੁਬਕੀਂ ਰੋਂਦੇ ਨਾ।

    ਦੀਪ ਜੀਰਵੀ    9/142 ਜੀਰਾ, ਪਿਨ-142047    +919815524600    ****




***ਏਥੇ ਤਾਂ ਬਾਂਸੀ-ਪੋਰ ਹੈ
ਸਿਰਜਣਾ ਦੇ ਪਲ ਮਿਲੇ ਨੇ, ਸਿਰਜਣਾ ਦੀ ਲੋਰ ਹੈ,
ਏਹ ਦੁਨੀਆਂ ਹੋਰ ਐਪਰ ਓਹ ਜਗਤ ਕੁਝ ਹੋਰ ਹੈ।
ਏਸ ਦੁਨੀਆਂ ਕੁਹਜ ਹੈੱ ਤਾਂ ਸੁਹਜ ਹੈ ਜੀ ਉਸ ਗਰਾਂ,
ਏਸ ਦੁਨੀਆਂ ਤਲਖੀਆਂ ਤੇ ਸਹਿਜ ਓਥੇ ਤੋਰ ਹੈ।
ਸ਼ੋਰ ਏਥੇ ਹਰ ਘੜੀ ਤਾਂ ਸੁਰ ਸਜੀਲੇ ਉਸ ਤਰਫ,
ਓਸ ਨਗਰੀਂ ਵੰਝਲੀ, ਏਥੇ ਤਾਂ ਬਾਂਸੀ-ਪੋਰ ਹੈ।
ਧੜਕਣਾ ਵਿੱਚ ਸੰਸਿਆਂ ਦੀ ਭੀੜ ਡਾਹਢੀ ਇਸ ਤਰਫ
ਉਸ ਨਗਰ ਵਿੱਚ ਪੈਲ ਪਾਂਉਂਦੇ, ਬਾਰ੍ਹੋਂ-ਮਾਸੀਂ ਮੋਰ ਹੈ।
ਇਸ ਨਗਰ ਤਾਂ ਜਾਤਾਂ ਪਾਤਾਂ ਊਚਨੀਚਾਂ ਢੇਰ ਨੇ,
ਓਸ ਨਗਰੀਂ ਸਭ ਦਿਲਾਂ ਵਿੱਚ ਬਸ ਮੁਹੱਬਤ ਹ਼ੋਰ ਹੈ।

deepzirvi9815524600

Tuesday, 27 September 2011

ਚੇਤੇ ਦੀ ਚੰਗੇਰ 'ਚ ਥਾਂ ਚੰਗੀ ਹੈ ਪੱਟੀ ਦੀ







ਚੇਤੇ ਦੀ ਚੰਗੇਰ 'ਚ ਥਾਂ ਚੰਗੀ ਹੈ ਪੱਟੀ ਦੀ 
ਨਾਨਕਿਆਂ ਦਾ ਪਿੰਡ ਭਲਾ ਤਾਂ ਲੱਗੂ  ਗਾ ਮੁਲਕਾ .
-੦-
ਬਚਪਨ ਅਤੇ ਨਾਨਕੇ ਪਿਆਰੇ ਪਿਆਰੇ ਦੋਵੇ ਹੀ
ਵਾਹ ਬਚਪਨ ਅਨਭੋਲ ਭਲਾ ਤਾਂ ਲੱਗੂ ਗਾ ਮੁਲਕਾ.
-੦-
ਟੇਸ਼ਨ-ਪਾਰ੍ਲੇ ਰੇਲਵੇ ਪਾਰਕ ਦੋਪੇਹਿਰੇ ਜਾਣਾ ,
ਧੁੱਪ ਚ ਲੂਸੇ ਝੂਲਿਆਂ ਦੇ ਵਿੱਚ ਜਾ ਕੇ ਬਹਿ ਜਾਣਾ
-੦-
ਖਾਣੀਆਂ ਝਿੜਕਾਂ ਨਾਨੀਂ ਕੋਲੋਂ ਇੱਲਤਾਂ ਕਰਦਿਆਂ ਨੇ ,
ਝਿੜਕਾਂ ਖਾ ਛਹਿ ਕੇ ਬਹਿ ਜਾਣਾ ਡਰਦਿਆਂ ਡਰਦਿਆਂ ਨੇ .
-੦-
 ਡਾਂਗਾ  ਵਰਗੇ ਰਸ ਲਿਓਣੇ ਮਾਮੇ ਸੱਤੇ ਤੋਂ ,
ਫੁੱਲੀਆਂ ਅਤੇ ਖਤਾਈਆਂ ਕੋਲੇ ਸਭ ਕੁਝ ਰਖਦਾ ਜੋ .
-੦-
ਲੌਢੇ ਵੇਲੇ ਰੇਹੜੀ ਵਾਲੇ ਚੰਨੀ ਨੇ ਆਓਣਾ ,
ਨਿੱਕੀ, ਮੁੰਨਾ ,ਰੋਮੀ ,ਗੋਲਡੀ ਸਭਨਾਂ ਨੂੰ ਭਾਉਣਾ .
-੦-
ਪੌਲੀ-ਧੇਲੀ ਲੈ ਲੈਣੀ ਤਦ ਮਾਂ ਜਾਂ ਮਾਸੀ ਤੋਂ ,
ਅੱਜ ਦਾ ਕੋਟ ਖਜਾਨਾ ਵੀ ,ਤੁਛ੍ਹ ਹੈ ਉਸ ਰਾਸ਼ੀ ਤੋਂ .
-੦-
ਫਿਕਰਾਂ ਵਾਲੇ ਗੱਡੇ ਕੋਹਾਂ ਦੂਰ ਹੀ ਰਹਿੰਦੇ ਸੀ ,
ਉਸ ਵੇਲੇ ਜਦ ਸਾਰੇ ਬਿੱਟੂ ਬਿੱਟੂ ਕਹਿੰਦੇ ਸੀ .

-੦-
ਚੰਚਲ ਚਿਤਵਨ ਅਖਾਂ ਬਿੱਲੀਆਂ ਕੁਦਰਤ ਕਾਦਰ ਦੀ ,
ਕਵਿਤਾ ਓਦੋਂ ਵੀ ਹਾਜਰ ਸੀ ,ਮੈਂ ਹੀ ਨਾ ਹਾਜ਼ਿਰ ਸੀ
-੦-
ਹੁਣ ਜਦ ਨਾਨਕੇ ਤੇ ਬਚਪਨ ਉਹ ਚੇਤੇ ਆਓਂਦਾ ਹੈ ,
ਮੇਰੇ ਲੂੰ ਲੂੰ ਤਾਈ ਮੁਲਕਾ ਉਹ ਨਸ਼ਿਆਓਂਦਾ  ਹੈ.

-੦-
ਦੀਪ੍ਜੀਰਵੀ
੨੭-੯-੧੧


Monday, 26 September 2011

मैं भला खुशबू को बुत कर के दिखाऊँ कैसे



इश्क की ज़ात बताएं तो बताऊँ कैसे 
मैं भला खुशबू को बुत कर के दिखाऊँ कैसे .

मैं तुझे और तेरी अदा को जलवे को 

अपनी पलकों में कहो तो यूं समाऊँ कैसे .

रौशनी इश्क गली में नहीं होगी ऐसे ;
दिल जिगर जान कहो मैं भी जलाऊँ कैसे .

पारा है सोच तेरी ,पारसा खुद तू भी नहीं ;

अपना हमराज़ सुनो तुमको बनाऊँ कैसे .

ओ हवा मुझको बता तेरा इरादा क्या है ;

मै तेरे सामने मन दीप जलाऊँ वैसे .. 
दीपजीर्वी 
२७-९-२०११







मैं भला खुशबू को बुत कर के दिखाऊँ कैसे



इश्क की ज़ात बताएं तो बताऊँ कैसे 
मैं भला खुशबू को बुत कर के दिखाऊँ कैसे .

मैं तुझे और तेरी अदा को जलवे को 

अपनी पलकों में कहो तो यूं समाऊँ कैसे .

रौशनी इश्क गली में नहीं होगी ऐसे ;
दिल जिगर जान कहो मैं भी जलाऊँ कैसे .

पारा है सोच तेरी ,पारसा खुद तू भी नहीं ;

अपना हमराज़ सुनो तुमको बनाऊँ कैसे .

ओ हवा मुझको बता तेरा इरादा क्या है ;

मै तेरे सामने मन दीप जलाऊँ वैसे .. 
दीपजीर्वी 
२७-९-२०११







...वतन वालो !फिर न गिला कीजिएगा

अमीर-ए-शहर ने सोचा है अब के ,गरीबों के दिल की दुआ लीजिये गा ;

मयार-ए-गरीबी बदल कर शहर में ,सभी को अमीर अब चलो कीजिए गा . 

बड़ा दिल है इनका ,बड़ा हौसला है   ,कि आकाश पाताल सा फासला जो  ;

मिटा कर बनाएं तखय्युल क़ी खिचडी ,औ चाहें सभी को खिला दीजिए गा . 

वो तन के जो नंगे ;हैं भूखे ;भिखारी ;जिन्हें खुद बताते रहे ये :बीमारी ;

जिन्हें मार डाला था कामों से अपने ,कहें ये उन्हें अब जला दीजिए गा .

न तन देश का ये समझते हैं अपना ,न 'मन देश का है' ये माना इन्होंने ;

'मगर' के सगे हैं ये मक्कार लोमड ,'समझकर' इन्हें बस मिला कीजिए गा .

जो देखा जो समझा बताया है हमने ,फर्ज़ था हमारा निभाया है हमने ;

मेरी बात को यूं हवा में उड़ाकर,वतन वालो !फिर न गिला कीजिएगा 
दीपजीरवी
२६-९-११

...वतन वालो !फिर न गिला कीजिएगा

अमीर-ए-शहर ने सोचा है अब के ,गरीबों के दिल की दुआ लीजिये गा ;

मयार-ए-गरीबी बदल कर शहर में ,सभी को अमीर अब चलो कीजिए गा . 

बड़ा दिल है इनका ,बड़ा हौसला है   ,कि आकाश पाताल सा फासला जो  ;

मिटा कर बनाएं तखय्युल क़ी खिचडी ,औ चाहें सभी को खिला दीजिए गा . 

वो तन के जो नंगे ;हैं भूखे ;भिखारी ;जिन्हें खुद बताते रहे ये :बीमारी ;

जिन्हें मार डाला था कामों से अपने ,कहें ये उन्हें अब जला दीजिए गा .

न तन देश का ये समझते हैं अपना ,न 'मन देश का है' ये माना इन्होंने ;

'मगर' के सगे हैं ये मक्कार लोमड ,'समझकर' इन्हें बस मिला कीजिए गा .

जो देखा जो समझा बताया है हमने ,फर्ज़ था हमारा निभाया है हमने ;

मेरी बात को यूं हवा में उड़ाकर,वतन वालो !फिर न गिला कीजिएगा 
दीपजीरवी
२६-९-११

Wednesday, 21 September 2011

ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ







ਮੇਰੇ ਦਿਲਬਰਾ ਵੇਖ ਬੇਜ਼ਾਰ ਹਾਂ ਮੈਂ ;
ਤੇਰੀ ਦੀਦ ਦਾ ਹੀ ਤਲਬਗਾਰ ਹਾਂ ਮੈਂ .
ਮੇਰੇ ਯਾਰ ਸੁਹਣੇ ਦਾ ਬੀਮਾਰ ਹਾਂ ਮੈ ,
ਮੁਹੱਬਤ ਦਾ ਬੇ-ਸ਼ੱਕ ਗੁਨਾਹਗਾਰ ਮੈਂ .
ਮੈਂ ਆਸਾਂ ਉਮੰਗਾਂ ਜਾਗਾਓੰਦਾ ਪਿਆ ਹਾਂ ,
ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ
-੦-
ਤੂੰ ਅਰਸ਼ਾਂ ਦਾ ਤਾਰਾ ਮੈਂ ਦੀਪ ਇੱਕ ਨਿਮਾਣਾ
ਤੇਰਾ ਤਨ ਬਦਨ ਖੁਦ ਹੈ ਸ਼ਿੰਗਾਰ ਸੁਹਣਾ;
ਛੰਦਾਂ ਤੇ ਰੰਗਾਂ ਦਾ ਪ੍ਰਸਾਰ ਸੁਹਣਾ ,
ਤੇਰੇ ਵਾਂਗ ਤੇਰਾ ਹੈ ਵਿਵਹਾਰ ਸੁਹਣਾ
ਸੁਹੱਪਣ ਤੇਰੇ ਨੂੰ ਸਲਾਹੁੰਦਾ ਪਿਆ ਹਾਂ ;

ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ.
-੦-
ਤੂੰ ਓਹੀ ਹੈਂ ਜਿਸਨੂ ਦੁਆਵਾਂ ਚ ਮੰਗਾਂ
ਉਹੀ ਤੂ ਮੈਂ ਜਿਸ ਰੰਗੀਂ ਮਨ ਆਪਣਾ ਰੰਗਾਂ
ਮੈਂ ਚਾਹਵਾਂ ਕਿ ਮੰਗਾਂ ,ਮੈਂ ਮੰਗਾਂ ਤਾਂ ਸੰਗਾਂ .
ਸੰਗ,ਸੰਗ-ਸੰਗਾ ਕੇ ਵੀ ਚਾਹੁੰਦਾ ਪਿਆ ਹਾਂ
ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ .
-੦-
ਰੰਗਾਂ ਉਮੰਗਾਂ ਤਰੰਗਾਂ ਚ ਤੂ ਹੀ
ਸੰਗਾਂ ਚ ਤੂ ਹੀ ਤੇ ਮੰਗਾਂ ਚ ਤੂ ਹੀ
ਮੇਰੀ ਸ਼ਾਯਰੀ ਤੇ ਤਰੰਗਾਂ ਚ ਤੂ ਹੀ
ਮੈਂ ਤੈਨੂ ਹੀ ਤਾਂ ਗੁਣ ਗੁਨਾਓੰਦਾ ਪਿਆ ਹਾਂ
ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ .
-੦-
ਤੂ ਸਰਘੀ ਤੇ ਸੂਰਜ-ਸ਼੍ਵਾਵਾਂ ਦਾ ਹਾਣੀ,
ਮਹਿਕ ਵਾਨ ਚੰਚਲ ਫ੍ਜ਼ਾਵਾਂ ਦਾ ਹਾਣੀ,
ਮੁਅੱਤਰ - ਮੁਅੱਤਰ ਹਵਾਵਾਂ ਦਾ ਹਾਣੀ,
ਅਲਖ ਬਣ ਤੇਰਾ ਮਨ ਜਗੋਂਦਾ ਪਿਆ ਹਾਂ
ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ  .
-੦-
ਵਣ-ਵਣ ਚੋਂ ਚੰਦਨ ਮਹਿਕ ਦਾਰ ਤੂ ਹੈਂ,
ਝਾਂਜਰ ਦੀ ਲਚਕੀਲੀ ਝਨਕਾਰ ਤੂੰ ਹੈਂ ,
ਮੈਂ ਗਮਗੀਨ ਮੇਰੀ ਤਾਂ ਗਮ ਖਾਰ ਤੂੰ ਹੈਂ
ਤੂ ਹੈਂ ਜਿਸਨੂੰ ਨ੍ਜ੍ਮੀੰ ਪਿਰੋਂਦਾ ਪਿਆ ਹਾਂ
-੦-
ਸਤਯਮ ਤੂ,ਸ਼ਿਵਮ ਸੁੰਦਰਮ  ਤੂ ਹੈ ਬੇਸ਼ੱਕ
ਮਧੁਰ ,ਮ੍ਧੁਰ੍ਤਰ ,ਮ੍ਧੁਰ੍ਤ੍ਮ ਤੂ ਹੈ ਬੇਸ਼ੱਕ
ਪ੍ਰੇਯਸੀ ,ਪ੍ਰਿਯਤਰ, ਪ੍ਰਿਯਤਮ ਤੂ ਹੈ ਬੇਸ਼ੱਕ .
ਮੈ ਤੈਨੂੰ ਤੇਰੇ ਚੋਂ ਚੁਰੋੰਦਾ ਪਿਆ ਹਾਂ
ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ
-੦-
ਦੀਪ ਜ਼ੀਰਵੀ
9815524600

Tuesday, 20 September 2011

ਤੁਸੀਂ ਕੋਲ ਮੇਰੇ ਆਵੋਗੇ ਕਿਸੇ ਦਿਨ।





ਤੁਸੀਂ ਕੋਲ ਮੇਰੇ  ਆਵੋਗੇ ਕਿਸੇ ਦਿਨ।

ਦਿਲ ਦੀ ਲਗੀ ਬੁਝਾਵੋਗੇ ਕਿਸੇ ਦਿਨ।

ਕਿਸੇ ਦਿਨ ਹੋ ਸਕੇਗੀ ਈਦ ਮੇਰੀ,

ਤੁਸੀਂ ਸੂਰਤ ਦਿਖਾਵੋਗੇ ਕਿਸੇ ਦਿਨ।

ਕਿਸੇ ਦਿਨ ਜੁਲਫ਼ਾਂ ਦੀ ਛਾਵੇਂ ਸੱਜਣ ਜੀ,

ਤਪੇ ਦਿਲ ਨੂੰ ਬਿਠਾਵੋਗੇ ਕਿਸੇ ਦਿਨ।

ਅਸੀਂ ਰੁੱਸਾਂਗੇ ਝੂਠੀ ਮੂਠੀ ਤੇ ਫਿਰ,

ਅਸਾਂ ਨੂੰ ਆ ਮਨਾਵੋਗੇ ਕਿਸੇ ਦਿਨ।

ਜੀ ਆਪਣੀ ਨਰਮ ਨਾਜ਼ੁਕ ਛਾਂ ਸਹਾਰੇ,

ਮੇਰੇ ਸੁਫ਼ਨੇ ਸਜਾਵੋਗੇ ਕਿਸੇ ਦਿਨ।

ਤੁਸੀਂ ਆਪਣੀ ਮੁਹੱਬਤ ਦਾ ਜੀ ਭਰਕੇ,

ਕੋਈ ਪਿਆਲਾ ਪਿਲਾਵੋਗੇ ਕਿਸੇ ਦਿਨ।

ਅਸਾਡੀ 'ਸੋਚ ਦੇ ਵਿਹੜੇ' ਰਹੇ ਹੋ,

ਅਸਾਡੇ ਵਿਹੜੇ ਆਵੋਗੇ ਕਿਸੇ ਦਿਨ।

ਤੁਸੀਂ ਮੁਨਸਿਫ਼ ਹੋ ਕੀ ਇਨਸਾਫ ਥੋਡਾ,

ਅਸਾਨੂੰ ਕਰ ਵਿਖਾਵੋਗੇ ਕਿਸੇ ਦਿਨ।

ਸ਼ਰਬਤੀ ਨੈਣ ਦੋ ਛਲਕਣ ਪਿਆਲੇ,

ਮਿਰੇ ਨੈਣੀ ਰਲਾਵੋਗੇ ਕਿਸੇ ਦਿਨ।

ਮੁਹੱਬਤ ਹੈ ਜੋ ਇੱਕ ਕੋਹਿਨੂਰ ਹੀਰਾ,

ਅਸਾਡੀ ਝੋਲ ਪਾਵੋਗੇ ਕਿਸੇ ਦਿਨ।

ਅਸਾਡੇ ਸੱਚ ਨੂੰ ਕੱਚ ਜਾਣਿਆ ਕਿਉਂ,

ਖਤਾ ਮੇਰੀ ਬਤਾਵੋਗੇ ਕਿਸੇ ਦਿਨ।

ਟਿਮਕਦਾ 'ਦੀਪ' ਤੇ ਤਿੱਖੀ ਹਨੇਰੀ,

ਯਕੀਨਨ ਆ ਬਚਾਵੋਗੇ ਕਿਸੇ ਦਿਨ।

deepzirvi9815524600

Monday, 19 September 2011

मेरे सर पर सभी इलज़ाम धर दो

मेरे सर पर सभी  इलज़ाम धर दो
खुदाया मुझ पर यह अहसान करदो .
बहुत ममनून हूँगा मैं तुम्हारा ,
मेरी झोली को शोले दान करदो .
दीप जीरवी

मेरे सर पर सभी इलज़ाम धर दो

मेरे सर पर सभी  इलज़ाम धर दो
खुदाया मुझ पर यह अहसान करदो .
बहुत ममनून हूँगा मैं तुम्हारा ,
मेरी झोली को शोले दान करदो .
दीप जीरवी

Friday, 16 September 2011

ਬਾਹਰ ਬਰਸੇ ਕਿਣਮਿਣ ਕਿਣਮਿਣ,ਅੰਦਰ ਦੀਪਕ ਰਾਗ;



ਬਾਹਰ ਬਰਸੇ ਕਿਣਮਿਣ ਕਿਣਮਿਣ,ਅੰਦਰ ਦੀਪਕ ਰਾਗ;
ਜਾਗਣ ਨੇਤਰ ਦਿਨੇ-ਰਾਤ ਹੀ,ਇਸ਼ਕ ਅਵੱਲੀ ਲਾਗ।æ
ਕੋਇਲ -ਢੋਡਰ ਇੱਕ ਹੋ ਜਾਵਣ,ਨਾ-ਮੁਮਕਿਨ ਇਹ ਸੋਚ;
ਟੋਏ-ਟਿੱਬੇ ਸਮ ਕਰ ਦੇਣੇ,ਛੇੜਣ ਲੀਡਰ ਰਾਗ।
ਭਾਰੂ ਦਿਸੇ ਨੰਗੇਜ਼ ਜਗਤ ਵਿੱਚ;ਅਧੁਨਿਕਤਾ ਦੇ ਨਾਮ;
ਜਾਂਗਲੀ ,ਆਦਿ - ਮਾਨਵ ਦੀ ਰੂਹ ,ਕਰਦੀ ਦਿਸੇ ਪੁਕਾਰ।
ਗ਼ਜ਼ਲੋਂ ਗਜਰੇਲਾ ਕਰ ਬਹਿੰਦੇ,ਕਈ ਅਮਾਤੜ੍ਹ ਲੋਕ;
ਕੁਝ ,ਡਾਲਰ ਦੇ ਗੁਣ ਗਾਯਣ ਨੂੰ ਸਮਝਣ ਭੈਰਵ ਰਾਗ।
ਗਹਿਣੇ ਧਰ ਕੇ ਸੋਚ ਨੂੰ ਜਿਹੜੇ ,ਤਨ ਦਾ ਕਰਣ ਸ਼ਿੰਗਾਰ;
ਮਨ ਦੇ ਕੰਗਲੇ ਧਨ-ਪਤੀਆਂ ਨੂੰ ,ਸਮਝੋ ਮਾਇਆ-ਨਾਗ।
ਇਸ਼ਤਿਹਾਰ ਕੰਧਾੜੇ ਚੜ੍ਹ ਜੋ ,ਉਤਰੇ ਭਵਜਲ ਪਾਰ;
ਉਹ ਅਦੀਬ,ਅਦਬ-ਅਦਬੀਅਤ ਦਾ,ਬਣੇ ਮੁਕੱਦਰ-ਭਾਗ।
ਸਾਗਰ ਵੱਲ ਹੋ ਤੁਰਦੀ ਡਾਚੀ ਛੱਡ ਮਾਰੂ ਦਾ ਦੇਸ;
ਜੰਗਲ ਨਾਲੋਂ ਵੱਧ ਨੇ ਅੱਜਕਲ,ਬੁੱਕਲ ਦੇ ਵਿੱਚ ਨਾਗ।
ਜੱਟ ਅਤੇ ਸਰਦਾਰ-ਬਹਾਦੁਰ,ਦੋ ਧਿਰ ਤੇ ਦੋਰੂਪ;
ਜੱਟ ਤਾਂ ਕਿਰਤੀ-ਕਾਮਾ ਸਿਰੜ੍ਹੀ,ਲੋਟੂ-ਧਿਰ ਸੀ ਰਾਠ।
ਓਸ ਤਖਤ ਦੇ ਉਤੇ ਅੱਜਕਲ ,ਲੱਗੇ ਅਜਗਰ ਸੌਣ;
ਜਿਸ ਤੋਂ ਸੰਘਰਸ਼ਾਂ ਦੇ ਸਿੱਟੇ,ਅਸੀਂ ਭਜਾਏ ਨਾਗ।
ਮੁਖੜੇ ਉਤੇ ਕਈ ਮੋਖੌਟੇ ,ਚਾੜ੍ਹੀ ਫਿਰਦੇ ਲੋਕ;
ਅਸਲੀਅਤ ਅਸਲੋਂ ਲੁਕਾਉਂਦੇ,ਸ਼ਾਤਰ,ਚਾਤਰ,ਘਾਗ।
ਅੰਦਰਵਾਰਲੀ ਹਲਚਲ ਉਤੇ,ਪਾਉਂਦਾ ਕੌਣ ਹੈ ਝਾਤ;
ਬਾਹਰਵਾਰਲੀ ਚਮਕ-ਦਮਕ ਦੇ ਹੀ ਸੁਣਦੇ ਸਭ ਰਾਗ।

ਦੀਪ ਜ਼ੀਰਵੀ

ਤੂ ਬੇਸ਼ੱਕ ਬਰਸਾਤ ਮੁਬਾਰਕ







ਤੂ ਬੇਸ਼ੱਕ ਬਰਸਾਤ ਮੁਬਾਰਕ
ਮੈਨੂੰ ਮੇਰੀ ਪਿਆਸ ਮੁਬਾਰਕ .

ਮੇਰੀ ਭਟਕਣ ਭਟਕਣ ਦਾ ਮੈਂ ;
ਮੇਰਾ ਓਹਦਾ ਸਾਥ ਮੁਬਾਰਕ .

ਤੇਨੂੰ ਤਾਜ-ਓ-ਤਖਤ ਮੁਬਾਰਕ
ਮੈਨੂੰ ਹੈ ਸੁਕਰਾਤ ਮੁਬਾਰਕ .

ਤੈਨੂੰ ਤੇਰੀ ਸੇਜ ਮੁਬਾਰਕ ;
ਯਾਰਾ ਨੂੰ ਬਨਵਾਸ ਮੁਬਾਰਕ .

ਤੈਨੂੰ ਤੇਰਾ ਦੀਪ ਮੁਬਾਰਕ ;
ਮੈਨੂੰ ਕਾਲੀ ਰਾਤ ਮੁਬਾਰਕ
ਦੀਪ੍ਜੀਰਵੀ
੧੬-੯-੨੦੧੧ 

Wednesday, 14 September 2011

ਜਦੋਂ ਤੱਕ ਸਾਹ ਚੱਲਦੇ ਨੇ ,ਰਹੂ ਵਿਸ਼ਵਾਸ :ਆਂ'ਦੀ ਏ





ਨਦੀ ਸੁੱਕੀ ਤਰਸਦੀ ਏ ਘਟਾ ਕਿਧਰੇ ਬਰ੍ਸਦੀ ਏ
ਨਾ ਭੈੜੀ ਪਿਆਸ ਜਾਂਦੀ ਏ ਨ ਹੀਂ ਬਰਸਾਤ  ਆਂ'ਦੀ ਏ .
ਅਵੱਲਾ ਰੋਗ ਇਸ਼ਕੇ ਦਾ,ਲਗਾ ਬੈਠਾ ਅੰਜਾਨਾ ਦਿਲ ;
ਰਿਹਾੜੇ ਪੈ ਗਿਆ ਹੁਣ ਤਾਂ ,ਨਹੀਂ ਧਰਵਾਸ ਆਂ'ਦੀ ਏ.
ਕੁਹਾੜੀ ਮਾਰ ਬੈਠਾ ਹੈ ਕਦੋਂ ਦਾ ਦਿਲ ਉਮੰਗਾਂ ਤੇ ;
ਸੁਪ੍ਨ੍ਬਾਗਾਂ ਦੁਆਲੇ ਵੀ ,ਨਹੀਂ ਮਧੁਮਾਸ ਆਂ'ਦੀ ਏ.
ਸੁਨੱਖੀ ਨਾਰ ਦੇ ਵਾਂਗਰ ਦਿਲੀਂ ਤੇਰੀ ਇਹ ਚਾਹਤ ਹੈ,
ਜਦੋਂ ਤੱਕ ਸਾਹ ਚੱਲਦੇ ਨੇ ,ਰਹੂ ਵਿਸ਼ਵਾਸ :ਆਂ'ਦੀ ਏ  .
ਕਿਤੇ ਬੁਲਬੁਲ,ਕਿਤੇ ਕੋਯਲ ,ਕਿਤੇ ਕਾਂ ਤੇ ਕਿਤੇ ਚਾਤ੍ਰਕ
ਕਿਤੇ ਮੋਰਾਂ ਦੀ ਹੈ ਕੋਆਂ ਕੋਆਂ  ,ਕਿਤੇ ਬਦਲੀ ਸਤਾਂਦੀ  ਏ
ਦੀਪ੍ਜੀਰਵੀ
-੦-੦-੦-੦-੦-੦-੦-
੧੪-੯-੧੧   

Saturday, 10 September 2011

ਮੈਂ ਸ਼ਬਦਾਂ ਦਾ ਵੰਜਾਰਾ ਹਾਂ




ਮੈਂ ਸ਼ਬਦਾਂ ਦਾ ਵੰਜਾਰਾ ਹਾਂ  ,
ਮੈਂ ਸ਼ਬਦਾਂ ਦਾ ਵੰਜਾਰਾ ਹਾਂ  
ਸ਼ਬਦ ਮੇਨੂੰ ਮੇਰੇ ਹਾਣੀ ਜਾਪਣ,
ਗਭਰੂਆਂ ਦੀ ਢਾਣੀ ਜਾਪਣ,
ਜਾਪਣ ਜਿਵੇਂ ਊਸ਼ਾ ਦੀ ਲਾਲੀ
ਜਾਪਣ ਇਹ ਮਨ ਦੀ ਹਰਿਆਲੀ
ਸ਼ਬਦ ਮੈਂ ਲਭਦਾ ਸ਼ਬਦ ਮੈਂ ਜੀਵਾਂ ;
ਘੜ ਦਾ ਸ਼ਬਦ ਸ਼ਬਦ ਮੈ ਥੀਂਵਾਂ
ਸ਼ਬਦਾਂ ਦੇ ਪਾ ਲੀੜੇ - ਲੱਤੇ
ਸ਼ਬਦਾਂ ਦੇ ਪਾ ਗਹਿਣੇ ਗੱਟੇ
ਸ਼ਬਦਾਂ ਦੀ ਡੋਲੀ ਵਿੱਚ ਮੈਂ ਤਾਂ
ਸ਼ਬਦਾਂ ਦੀ ਦੁਲਹਨ  ਨੂੰ ਪਾਵਾਂ
-----------*-----------
ਸ਼ਬਦ ਸ਼ਬਦ ਹੈ ਬੜਾ ਨਿਰਾਲਾ
ਮਨ ਮੋਹਕ ਤੇ ਅਤਿ ਉਜਿਆਲਾ
ਚਾਨਣ ਦਾ ਸੋਮਾ ਬਣ ਜਾਂਦੇ
ਕਦੇ ਬਾਪ ਕਦੇ ਮਾਂ ਬਣ ਜਾਂਦੇ
ਕਦੇ ਬਣਣ ਮੇਰੇ ਹਮਜੋਲੀ
ਕਦੀ ਇਹ ਅੰਬ  ਤੋਂ ਬਨਣ  ਨਿਮੋਲੀ
ਸ਼ਬਦਾ ਦੀ ਟਕਸਾਲ ਚੋ ਸਜ ਕੇ
ਬਣਦੀ ਹੈ ਰਚਨਾ ਕੋਈ ਤੱਕ ਕੇ
ਸ਼ਬਦਾਂ ਦੀ ਦੁਲਹਨ  ਦਾ ਡੋਲਾ
ਜਾ ਸ਼ਬਦਾਂ ਦੇ ਬੂਹੇ ਲਾਹਵਾਂ
----------*--------
ਦੀਪ੍ਜੀਰਵੀ

ਆਪਣੀ ਜ਼ਾਤ ਨੂੰ ਆਪਣੇ ਹੱਥੀਂ ਕਿਉਂ ਮੈਂ ਮਾਰ-ਮੁਕੋਵਾਂ







ਸਭ ਤੋਂ ਮਗਰੋਂ ਦੇਰ ਰਾਤ ਤੱਕ ਕਰਕੇ ਕੰਮ ਤਾਂ ਸੌਵਾਂ।
ਸਭ ਤੋਂ ਤੜਕੇ ਉੱਠਕੇ ਆਪਣਾ ਕਾਰ ਵਿਹਾਰ ਮੈਂ ਛੋਹਵਾਂ।

ਸਭ ਦੀ ਖੁਸ਼ੀ 'ਚ ਖੁਸ਼ ਮੈਂ ਰਹਿੰਦੀ, ਸਭ ਹੱਸਣ ਮੈਂ ਹੱਸਾਂ।
ਕੋਈ ਵੀ ਨਾ ਸੰਗੀ ਦਿਸਦਾ, ਐਪਰ ਜਦ ਮੈਂ ਰੋਵਾਂ।

ਮੇਰੀ ਦੇਹ ਦੇ ਕੱਜਣ ਛੇਕ ਕੇ ਤੱਕਣ ਵੈਲੀ ਨਜ਼ਰਾਂ।
ਆਪਣੇ ਕੱਜਣ ਅੰਦਰ ਕੀਕਣ, ਆਪਣਾ ਆਪ ਲੁਕੋਵਾਂ।

ਜਾਪੇ ਜੱਗ ਦੇ ਅੰਦਰ ਹੈ ਨਾ, ਕੋਈ ਬਾਪ ਨਾ ਭਾਈ।
ਆਖÎਣ-ਵੇਖਣ ਨੂੰ ਸਭ ਚੰਗੇ, ਮੈਂ ਹੀ ਗੰਦੀ ਹੋਵਾਂ।

ਮੈਂ ਜੱਗ-ਜਨਣੀ ਸ਼ਕਤੀ, ਦਾਤੀ, ਦੇਵੀ ਹਾਂ ਮੈਂ ਨਾਰੀ।
ਆਖਣ ਨੂੰ ਮੈਂ ਇਹ ਸਭ ਕੁਝ ਹਾਂ, 'ਦਾਸੀ' ਬਣ ਪਰ ਰੋਵਾਂ।

ਦੀਪ! ਜਣਾਂ ਕੁਲਦੀਪਕ ਮੈਂ ਹੀ ਬਣ ਕੁੱਲ ਜ਼ਾਤ ਦੀ ਮਾਤਾ।
ਆਪਣੀ ਜ਼ਾਤ ਨੂੰ ਆਪਣੇ ਹੱਥੀਂ ਕਿਉਂ ਮੈਂ ਮਾਰ-ਮੁਕੋਵਾਂ।


-- 
deepzirvi9815524600

Friday, 9 September 2011

ਸ਼ੁਕਰੀਆ

  ਆਪ ਸਭਨਾਂ ਦੀ ਸ਼ਫਕਤ ਮੁਹੱਬਤ ਇਨਾਇਤ ਦਾ ਸ਼ੁਕਰੀਆ ਕਿ ਆਪ ਨੇ ਨਿਮਾਣੇ ਜਿਹੇ DEEP ਜ਼ੀਰਵੀ 
ਨੂੰ ਏਨਾ ਮਾਣ ਬਖਸ਼ਿਆ

मोल -हीन सब यह ,बिन 'श्यामल'

New window
Print all
















दीप जीरवी
--------------------  


मृदंग -झांज -मंजीरा -पायल
मन घायल तो सब कुछ घायल
रूआंसे रूआंसे सब हों
गुल-तितली ,गुलशन और कोयल ..
लाख घटाएँ गरजें बरसें ;
चातक तो  पीवे स्वाति जल .
चाँद -घटा- बिजली और बादल;
बिन सांवरिया सब कुछ बेकल .
मन -दर्पण में कोई न झांके ;
हर कोई देखे तन मांसल .
यह फैशन है वो है परचम;
यह भी आंचल,वह भी आंचल
राधा-मीरा-रुक्मणी -भामा;
मोल -हीन सब यह ,बिन 'श्यामल'
-दीप जीरवी

मोल -हीन सब यह ,बिन 'श्यामल'

New window
Print all
















दीप जीरवी
--------------------  


मृदंग -झांज -मंजीरा -पायल
मन घायल तो सब कुछ घायल
रूआंसे रूआंसे सब हों
गुल-तितली ,गुलशन और कोयल ..
लाख घटाएँ गरजें बरसें ;
चातक तो  पीवे स्वाति जल .
चाँद -घटा- बिजली और बादल;
बिन सांवरिया सब कुछ बेकल .
मन -दर्पण में कोई न झांके ;
हर कोई देखे तन मांसल .
यह फैशन है वो है परचम;
यह भी आंचल,वह भी आंचल
राधा-मीरा-रुक्मणी -भामा;
मोल -हीन सब यह ,बिन 'श्यामल'
-दीप जीरवी

Thursday, 8 September 2011

ਫਿਰ ਕਹਿਣਾ ਬੋਲਦੈ



ਫਿਰ  ਕਹਿਣਾ ਬੋਲਦੈ(ਕਾਵਿ -ਵਿਅੰਗ )
----------------------------------------------------
-ਜਿਹੜੇ ਪਿੰਡ ਨੂੰ ਜੁੜੇ ਨਾ ਟੁੱਕ ਰੱਜਵਾਂ ,ਓਹ ਪਿੰਡ ਸਖੀ ਹੋ ਜੈ ਕਿੱਦਾਂ??
ਜਿਹੜਾ ਪਿੰਡਿਓਂ ਨੰਗਾ ਈ ਫਿਰੇ ਭੋੰਦਾ ,ਓਹ ਨਾਚ ਤੇ ਰੰਗ ਹੰਡ ਆ ਏ ਕਿੱਦਾਂ
ਜਿਹੜੇ ਰਾਜੇ ਦੀ ਪਰਜਾ ਤੰਗ ਹੋਵੇ ਓਹ ਰਾਜਾ ਸਫਲ ਕਹਾਏ ਕਿੱਦਾਂ
ਬੇ-ਰੁਜ਼ਗਾਰਾਂ ,ਤੁਰਸ਼ੀਆ - ਮਾਰੀਆਂ ਨੂੰ ;ਮੁਲਕਾ !ਕੋਈ  ਜਸ਼ਨ ਵੀ ਭਾਏ ਕਿੱਦਾਂ 


--
deepzirvi
9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/


Wednesday, 7 September 2011

ਇਹ ਖਲਕਤ ਆਦਿ ਤੋਂ ਹੁਣ ਤੇ ਅਜੋਕੇ ਤੋਂ ਕਿਆਮਤ ਤੱਕ ;




ਉਹ ਕੇਹਾ  ਨਾਚ ਕਰਦੀ ਹੈ ,ਉਹ ਕੇਹੇ ਗੀਤ  ਵੀ ਗਾਵੇ
ਜ਼ਰੂਰਤ ਆਦਮੀ ਕੋਲੋਂ ਜੋ ਚਾਹਵੇ ਓਹੀ  ਕਰਵਾਵੇ .

ਭੁਨਾਵੇ ਜੌਂ ਸਿਲਾਭੇ, ਗੋੰ ਅਜਿਹੀ ਸ਼ੈ ਸੁਣੀ ਮੁਲਕਾ !
ਥੁੜੀ ਤੋਂ ਖੋਤ੍ੜੇ ਨੂੰ ਵੀ ,ਪਿਤਾ ਜੀ ਇਹ ਸਦਵਾਵੇ.

ਵਿੱਸਰਦਾ ਵੇਖਿਆ ਖਵਾਜਾ, ਜਦੋਂ ਨੈ ਪਾਰ ਹੋ ਜਾਂਦੀ
ਮਗਰ ਬੇੜੀ-ਸਵਾਰਾਂ ਤੋਂ ,ਖਵਾਜਾ ਖਾਰ ਨਾ ਖਾਵੇ .

ਵਜਾ ਕੇ ਡੁਗਡੁਗੀ ਆਪਣੀ ,ਸੁਣਾ ਕੇ ਆਪਣੀ ਸਰਗਮ;
 'ਜ਼ਰੂਰਤ' ਨਾਂ   ਦਾ 'ਨਟ -ਨਟਖਟ' ਅਨੇਕਾਂ ਨਾਚ ਕਰਵਾਵੇ.

ਇਹ ਖਲਕਤ ਆਦਿ ਤੋਂ ਹੁਣ ਤੇ ਅਜੋਕੇ ਤੋਂ ਕਿਆਮਤ ਤੱਕ ;
'ਜ਼ਰੂਰਤ' ਓਡ਼-ਪਹਿਨੇ -ਵਰਤੇ ਪੀਵੇ 'ਲੋੜ' ਹੀ ਖਾਵੇ  
--
ਦੀਪ ਜ਼ੀਰਵੀ
9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/


-ਦੀਪ ਜ਼ੀਰਵੀ {7-9-11}



ਸੁਫਨੇ ਤਾਂ ਹੁੰਦੇ ਨੇ , 
...ਮੋਹਕ
...ਮਾਦਕ ,
...ਸ਼ਾਲਾ ਕਿਸੇ ਨੂੰ ਕਦੇ ਸੁਫਨੇ ਵਿੱਚ ਵੀ ਡਰ ਨਾ ਲੱਗੇ ; 
....ਸ਼ਾਲਾ ਕਿਸੇ   ਨੂੰ ਸੁਫਨੇ   ਵੇਖਣੋਂ  ਡਰ ਨਾਂ ਲੱਗੇ
-ਦੀਪ ਜ਼ੀਰਵੀ {7-9-11}







Monday, 5 September 2011

-ਛਿੰਦੇ ਪੁੱਤ ਨਾ ਰੁਲਣ ਵਿਦੇਸ਼ੀਂ ,ਦੇਸ ਅੰਦਰ ਜੇ ਰੋਟੀ ਹੋਵੇ .







ਛਿੰਦੇ ਪੁੱਤ ਨਾ ਰੁਲਣ ਵਿਦੇਸ਼ੀਂ ,ਦੇਸ ਅੰਦਰ ਜੇ ਰੋਟੀ ਹੋਵੇ .
ਹਰ ਕੋਈ ਢਿਡ ਭਰ ਕਿਵੇਂ  ਖਾਵੇ , ਹਾਕਮ ਧਿਰ ਜੇ ਖੋਟੀ ਹੋਵੇ. 
ਮੂਲ ਜਰੂਰਤ ਤਾ ਏਨੀ ਹੈ ਹਰ ਇੱਕ ਹੀ ਮਾ-ਜਾਏ ਦੀ 
ਛਤ ਸਿਰ ਉੱਤੇ ,ਦੇਹ ਲੰਗੋਟੀ ,ਢਿਡ ਅੰਦਰ ਬਸ ਰੋਟੀ ਹੋਵੇ .
ਕਿਓਂ ਭੱਜਦੇ ਨੇ ਵੱਲ ਵਿਦੇਸ਼ਾਂ ,ਘਰ ਕੁੱਲੀ ਨੂੰ ਗਹਿਣੇ ਧਰ ਕੇ ;
ਮਸਲੇ ਦੀ ਜੜ੍ਹ ਤਾਂ ਮੁੱਕਦੀ ਜੇ ਮਸਲੇ ਦੀ ਜੜ੍ਹ ਸੋਚੀ ਹੋਵੇ .
ਇਧਰ ਹੱਕ ਨੂੰ ਹੱਕ ਮਿਲੇ ਨਾ ,ਗਲਬੇ ਮਾੜੀ ਨੀਯਤ ਦੇ .
ਇਧਰ ਮਝ ਓਸੇ ਦੀ ਆਖਣ ਜਿਸ ਦੇ ਹਥੀਂ ਸੋਟੀ ਹੋਵੇ .
ਸਵਾ ਕੁ ਅਰਬ ਆਬਾਦੀ ਵਿੱਚੋਂ ਹੋਰ ਤਾ ਕੋਈ ,'ਗਾਂਧੀ' ਹੈ ਨਹੀਂ 
ਜੋ ਰਹਬਰ ਥੋਪੇ ਜਾਂਦੇ ਨੇ ,ਨੀਯਤ ਸਭ ਦੀ ਹੋਛੀ ਹੋਵੇ . 
ਘਪਲੇ ਸ਼੍ਪ੍ਲੇ ਹੋਈ ਜਾਵਣ ,'ਹੱਸਣ' ਕੋਈ 'ਰੋਈ' ਜਾਵਣ;
ਦਿੱਲੀ ਦੇ ਢਿੱਡ ਅੰਦਰ ਜਦ ਤੱ ਕ ਵਾ ਸ਼ਿਨ੍ਗ੍ਟਣ ਦੀ ਰੋਟੀ ਹੋਵੇ 
-ਦੀਪ ਜ਼ੀਰਵੀ  

Sunday, 4 September 2011

ਅਧਿਆਪਕ ਦਿਵਸ ਤੇ ਵਿਸ਼ੇਸ਼ ਭੇਂਟ

ਇਲਮੀ ਦੀਪਕ ਰੌਸ਼ਨ ਕਰਦੇ ਨੇ ਉਸਤਾਦ ਪਿਆਰੇ ;
ਨਾ ਹੋਵਣ ਉਸਤਾਦ ਤਾਂ ਹਰ ਕੋਈ ਨ੍ਹੇਰੀ ਜੂਨ ਗੁਜ਼ਾਰੇ .
ਸੁਣਨਾ ਸਮਝਣਾ ਪੜ੍ਹਨਾ ਲਿਖਣਾ ,ਸੋਝੀ ਵਿਕਸਿਤ ਕਰਨਾ ,
ਬਿਨ ਉਸ੍ਤਾਦੋਂ ਹੋ ਨਹੀਂ ਸਕਦੇ ਮੁਲਕਾ! ਇਹ ਕੰਮ ਸਾਰੇ .
ਪਹਿਲੀ ਉਸਤਾਨੀ ਤਾਂ ਮਾਨ ਹੈ ,ਬਾਬਲ ਉਸਤਾਦ ਹੈ ਦੂਜਾ ;
ਤੀਜਾ ਓਹ ਜੋ ਪੱਲੇ ਪਾਵੇ ਗਿਆਨ-ਧਿਆਨ -ਗੁਣ ਸਾਰੇ
ਇਕ ਵੀ ਅਖਰ ਗੁਣ ਜਿਸ ਕੋਲੋਂ ਸਿੱਖੋ ਤੇ ਅਪਨਾਵੋ ,
ਨੈਤਿਕ ਫਰਜ਼ ਇਹ ਬਣਦਾ ਉਸਨੂੰ ਹਰ 'ਭੱਦਰ' ਸਤਿਕਾਰੇ ,
ਏਕਲਵ੍ਯ ਨੂੰ ਸੌ ਸਲਾਮਾਂ ਸ਼ਾਗਿਰਦਾਂ ਦੇ ਵੱਲੋਂ ,
ਨਾਲ ਦੀ ਨਾਲ ਹੀ ਚੇਤੇ ਅੰਦਰ ਆਵੇ ਦਰੋਨਾਚਾਰੇ .

ਦੀਪਜ਼ੀਰਵੀ


ਇਲਮੀ -ਗਿਆਨ ਵਾਲੇ
ਉਸਤਾਦ -ਸਿਖਾਵਣ ਵਾਲਾ
ਉਸਤਾਨੀ -ਸਿਖਾਵਣ ਵਾਲੀ

Saturday, 3 September 2011

गज़ल

कल रात हम से मिलने, आए वो छुप-छुपा के
बिजली से डर गए थे, लिपटे वो सकपका के .
इक बारगी तो चौंका, देखा वो सामने है
सोचा ,महकता झोंका, ,आता है कब बता के .
ऑंखें झुकी-झुकी सी, जुल्फों के मेघ काले
उस चाँद को थे बैठे ,अपने तले छुपा के .
सांसों में घुल गई थी ,संदल ही बस हमारे ;
मुझे प्यार उसने बख्शा, जब बांसुरी बना के .
लिपटे रहे वो हमसे;जैसे लता तरु से ;
बोले हमे है रहना ,सब फासले मिटा के 
-दीप जीरवी  

गज़ल

कल रात हम से मिलने, आए वो छुप-छुपा के
बिजली से डर गए थे, लिपटे वो सकपका के .
इक बारगी तो चौंका, देखा वो सामने है
सोचा ,महकता झोंका, ,आता है कब बता के .
ऑंखें झुकी-झुकी सी, जुल्फों के मेघ काले
उस चाँद को थे बैठे ,अपने तले छुपा के .
सांसों में घुल गई थी ,संदल ही बस हमारे ;
मुझे प्यार उसने बख्शा, जब बांसुरी बना के .
लिपटे रहे वो हमसे;जैसे लता तरु से ;
बोले हमे है रहना ,सब फासले मिटा के 
-दीप जीरवी  

Friday, 2 September 2011

एक नया इतिहास बनाना लगता है

जागा जागा दर्द, सुहाना लगता है

आया वो ही याद जमाना लगता है .
कुछ लोगों को शाम सुहानी लगती है

मुझ जैसों को चाँद पुराना लगता है .

आग जिगर की लगते लगते लग जाती ,

बुझते बुझते एक जमाना लगता है .

खुशीओं का जमघट जमघट सा दीखता है

शायद फिर से गम को आना लगता है

मन उपवन सूना सूना सा रहता है

मरघट मन को बड़ा सुहाना लगता है .



दिल धडकन के साथ लड़ाई करता है ;

दिल,मुझसा ही कोई दीवाना लगता है .



मछली सागर छोड़; गई सहराओं में,

एक नया  इतिहास बनाना लगता है .
दीप जीरवी

एक नया इतिहास बनाना लगता है

जागा जागा दर्द, सुहाना लगता है

आया वो ही याद जमाना लगता है .
कुछ लोगों को शाम सुहानी लगती है

मुझ जैसों को चाँद पुराना लगता है .

आग जिगर की लगते लगते लग जाती ,

बुझते बुझते एक जमाना लगता है .

खुशीओं का जमघट जमघट सा दीखता है

शायद फिर से गम को आना लगता है

मन उपवन सूना सूना सा रहता है

मरघट मन को बड़ा सुहाना लगता है .



दिल धडकन के साथ लड़ाई करता है ;

दिल,मुझसा ही कोई दीवाना लगता है .



मछली सागर छोड़; गई सहराओं में,

एक नया  इतिहास बनाना लगता है .
दीप जीरवी