ਸਭ ਤੋਂ ਮਗਰੋਂ ਦੇਰ ਰਾਤ ਤੱਕ ਕਰਕੇ ਕੰਮ ਤਾਂ ਸੌਵਾਂ।
ਸਭ ਤੋਂ ਤੜਕੇ ਉੱਠਕੇ ਆਪਣਾ ਕਾਰ ਵਿਹਾਰ ਮੈਂ ਛੋਹਵਾਂ।
ਸਭ ਦੀ ਖੁਸ਼ੀ 'ਚ ਖੁਸ਼ ਮੈਂ ਰਹਿੰਦੀ, ਸਭ ਹੱਸਣ ਮੈਂ ਹੱਸਾਂ।
ਕੋਈ ਵੀ ਨਾ ਸੰਗੀ ਦਿਸਦਾ, ਐਪਰ ਜਦ ਮੈਂ ਰੋਵਾਂ।
ਮੇਰੀ ਦੇਹ ਦੇ ਕੱਜਣ ਛੇਕ ਕੇ ਤੱਕਣ ਵੈਲੀ ਨਜ਼ਰਾਂ।
ਆਪਣੇ ਕੱਜਣ ਅੰਦਰ ਕੀਕਣ, ਆਪਣਾ ਆਪ ਲੁਕੋਵਾਂ।
ਜਾਪੇ ਜੱਗ ਦੇ ਅੰਦਰ ਹੈ ਨਾ, ਕੋਈ ਬਾਪ ਨਾ ਭਾਈ।
ਆਖÎਣ-ਵੇਖਣ ਨੂੰ ਸਭ ਚੰਗੇ, ਮੈਂ ਹੀ ਗੰਦੀ ਹੋਵਾਂ।
ਮੈਂ ਜੱਗ-ਜਨਣੀ ਸ਼ਕਤੀ, ਦਾਤੀ, ਦੇਵੀ ਹਾਂ ਮੈਂ ਨਾਰੀ।
ਆਖਣ ਨੂੰ ਮੈਂ ਇਹ ਸਭ ਕੁਝ ਹਾਂ, 'ਦਾਸੀ' ਬਣ ਪਰ ਰੋਵਾਂ।
ਦੀਪ! ਜਣਾਂ ਕੁਲਦੀਪਕ ਮੈਂ ਹੀ ਬਣ ਕੁੱਲ ਜ਼ਾਤ ਦੀ ਮਾਤਾ।
ਆਪਣੀ ਜ਼ਾਤ ਨੂੰ ਆਪਣੇ ਹੱਥੀਂ ਕਿਉਂ ਮੈਂ ਮਾਰ-ਮੁਕੋਵਾਂ।
--
deepzirvi9815524600


No comments:
Post a Comment