ਹਰ ਕੋਈ ਪਾਲਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ ;
ਘਰੀਂ ਸੰਭਾਲਣਾ ਚਾਹੁੰਦੈ ...ਮਛਲੀਆਂ ਵੀ ਤਿਤਲੀਆਂ ਵੀ .
ਬਿਨਾਂ ਕੰਡੇ ਦੀ ਪੀੜ ਜਰੇ ,ਬਿਨਾਂ ਪਾਣੀਂ ਵਿੱਚ ਪੈਰ ਧਰੇ ;
ਹਰ ਕੋਈ ਭਾਲਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ .
ਹੁਸਨ ਦੇ ਮਾਣ ਵਿੱਚ ਰੰਗੀਆਂ , ਇਸ਼ਕੇ ਦੀ ਸਾਨ ਬਿਨ ਲੱਗੀਆਂ ;
ਹਰ ਕੋਈ ਆਹਲਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ .
ਰੰਗਾ ਵਿੱਚ ਬਹੁ ਰੰਗੀਂ ਰੰਗੇ ...ਰਿਹਾਈ ਸਾਗਰੋੰ ਮੰਗੇ;
ਹਰ ਕੋਈ ਮਾਨਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ .
ਨਾ ਹੱਥੀਂ ਅਓਂਦੀਆਂ ਇਹ ਵੀ ..ਤਿਲਕ ..ਏਹੁ ਜਾਂਦੀਆਂ ਓਹ ਵੀ ;
ਤਾਂ ਵੀ ਦਿਲ ਜਾਨਣਾ ਚਾਹੁੰਦੈ...ਮਛਲੀਆਂ ਵੀ ਤਿਤਲੀਆਂ ਵੀ .
ਦੀਪਜ਼ੀਰਵੀ
੧-੧੦-੨੦੧੧
No comments:
Post a Comment