ਹਰ ਕੋਈ ਢਿਡ ਭਰ ਕਿਵੇਂ ਖਾਵੇ , ਹਾਕਮ ਧਿਰ ਜੇ ਖੋਟੀ ਹੋਵੇ.
ਮੂਲ ਜਰੂਰਤ ਤਾ ਏਨੀ ਹੈ ਹਰ ਇੱਕ ਹੀ ਮਾ-ਜਾਏ ਦੀ
ਛਤ ਸਿਰ ਉੱਤੇ ,ਦੇਹ ਲੰਗੋਟੀ ,ਢਿਡ ਅੰਦਰ ਬਸ ਰੋਟੀ ਹੋਵੇ .
ਕਿਓਂ ਭੱਜਦੇ ਨੇ ਵੱਲ ਵਿਦੇਸ਼ਾਂ ,ਘਰ ਕੁੱਲੀ ਨੂੰ ਗਹਿਣੇ ਧਰ ਕੇ ;
ਮਸਲੇ ਦੀ ਜੜ੍ਹ ਤਾਂ ਮੁੱਕਦੀ ਜੇ ਮਸਲੇ ਦੀ ਜੜ੍ਹ ਸੋਚੀ ਹੋਵੇ .
ਇਧਰ ਹੱਕ ਨੂੰ ਹੱਕ ਮਿਲੇ ਨਾ ,ਗਲਬੇ ਮਾੜੀ ਨੀਯਤ ਦੇ .
ਇਧਰ ਮਝ ਓਸੇ ਦੀ ਆਖਣ ਜਿਸ ਦੇ ਹਥੀਂ ਸੋਟੀ ਹੋਵੇ .
ਸਵਾ ਕੁ ਅਰਬ ਆਬਾਦੀ ਵਿੱਚੋਂ ਹੋਰ ਤਾ ਕੋਈ ,'ਗਾਂਧੀ' ਹੈ ਨਹੀਂ
ਜੋ ਰਹਬਰ ਥੋਪੇ ਜਾਂਦੇ ਨੇ ,ਨੀਯਤ ਸਭ ਦੀ ਹੋਛੀ ਹੋਵੇ .
ਘਪਲੇ ਸ਼੍ਪ੍ਲੇ ਹੋਈ ਜਾਵਣ ,'ਹੱਸਣ' ਕੋਈ 'ਰੋਈ' ਜਾਵਣ;
ਦਿੱਲੀ ਦੇ ਢਿੱਡ ਅੰਦਰ ਜਦ ਤੱ ਕ ਵਾ ਸ਼ਿਨ੍ਗ੍ਟਣ ਦੀ ਰੋਟੀ ਹੋਵੇ
-ਦੀਪ ਜ਼ੀਰਵੀ
No comments:
Post a Comment