ਨਦੀ ਸੁੱਕੀ ਤਰਸਦੀ ਏ ਘਟਾ ਕਿਧਰੇ ਬਰ੍ਸਦੀ ਏ
ਨਾ ਭੈੜੀ ਪਿਆਸ ਜਾਂਦੀ ਏ ਨ ਹੀਂ ਬਰਸਾਤ ਆਂ'ਦੀ ਏ .
ਅਵੱਲਾ ਰੋਗ ਇਸ਼ਕੇ ਦਾ,ਲਗਾ ਬੈਠਾ ਅੰਜਾਨਾ ਦਿਲ ;
ਰਿਹਾੜੇ ਪੈ ਗਿਆ ਹੁਣ ਤਾਂ ,ਨਹੀਂ ਧਰਵਾਸ ਆਂ'ਦੀ ਏ.
ਕੁਹਾੜੀ ਮਾਰ ਬੈਠਾ ਹੈ ਕਦੋਂ ਦਾ ਦਿਲ ਉਮੰਗਾਂ ਤੇ ;
ਸੁਪ੍ਨ੍ਬਾਗਾਂ ਦੁਆਲੇ ਵੀ ,ਨਹੀਂ ਮਧੁਮਾਸ ਆਂ'ਦੀ ਏ.
ਸੁਨੱਖੀ ਨਾਰ ਦੇ ਵਾਂਗਰ ਦਿਲੀਂ ਤੇਰੀ ਇਹ ਚਾਹਤ ਹੈ,
ਜਦੋਂ ਤੱਕ ਸਾਹ ਚੱਲਦੇ ਨੇ ,ਰਹੂ ਵਿਸ਼ਵਾਸ :ਆਂ'ਦੀ ਏ .
ਕਿਤੇ ਬੁਲਬੁਲ,ਕਿਤੇ ਕੋਯਲ ,ਕਿਤੇ ਕਾਂ ਤੇ ਕਿਤੇ ਚਾਤ੍ਰਕ
ਕਿਤੇ ਮੋਰਾਂ ਦੀ ਹੈ ਕੋਆਂ ਕੋਆਂ ,ਕਿਤੇ ਬਦਲੀ ਸਤਾਂਦੀ ਏ
ਦੀਪ੍ਜੀਰਵੀ
-੦-੦-੦-੦-੦-੦-੦-
੧੪-੯-੧੧
ਕਿਤੇ ਮੋਰਾਂ ਦੀ ਹੈ ਕੋਆਂ ਕੋਆਂ ,ਕਿਤੇ ਬਦਲੀ ਸਤਾਂਦੀ ਏ
ਦੀਪ੍ਜੀਰਵੀ
-੦-੦-੦-੦-੦-੦-੦-
੧੪-੯-੧੧
No comments:
Post a Comment