JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Thursday, 29 September 2011

ਕੀ ਆਹ ਪੰਜਾਬੀ ਦੋਸਤੋ,ਓਹੀਓ ਪੰਜਾਬੀ ਨੇ

(1)ਕੀ ਆਹ ਪੰਜਾਬੀ ਦੋਸਤੋ,ਓਹੀਓ ਪੰਜਾਬੀ ਨੇ
ਓਹ ਸੀ ਹਕੀਕਤ ਦੋਸਤੋ ,ਇਹ ਨਿਰੇ ਕਿਤਾਬੀ ਨੇ।

ਓਹ ਮੋਕਲੇ ਸੀ ਕਰ-ਪੈਰ ਦੇ,ਤੇ ਜਿਗਰੇ ਵਾਲੇ ਸੀ,
ਲੱਕ ਧੁਹਵੇਂ ਚਾਦਰੇ ,ਸੋਂਹਦੇ ਸਿਰੀਂ ਸ਼ਮਲੇ ਬਾਹਲੇ ਸੀ।

ਸੱਕ-ਰੰਗੀਆਂ ਬੁੱਲੀਆਂ ਵਾਲੀਆਂ,ਮੋਹਕ ਮੁਟਿਆਰਾਂ ਸੀ
ਹੱਥੀਂ ਕੱਤਦੀਆਂ,ਉਣਦੀਆਂ,ਸੀਂਦੀਆਂਏਥੋਂ ਦੀਆਂ ਨਾਰਾਂ ਸੀ।

ਉੱਠ ਤੜ੍ਹਕੇ ਚੱਕੀ ਝੋਂਦੀਆਂ,ਤੇ ਧਾਰਾਂ ਕੱਢਦੀਆਂ ਸੀ।
ਆਪਣੇ ਨਰ ਦੇ ਸੰਗ ਖੇਤਰੀਂਜਾ ਵਾਢੀ ਵੱਢਦੀਆਂ ਸੀ।

ਗੀਟੇ ਤੇ ਖਿੱਦੋ ਖੇਡਦੇਏਥੇ ਬਾਲ-ਨਿਆਣੇ ਸੀ
ਰਾਤੀਂ ਬਾਤਾਂ ਪਾ ਸਵਾਲਦੇਓਹਨਾ ਨੂੰ ਸਿਆਣੇ ਸੀ

ਖੁਹ ਮਿਠੜੇ ਪਾਣੀ ਦੇਂਵਦੇ,ਪਾਣੀ ਵੀ ਆਪਣੇ ਸੀ
ਓਹ ਤੂਤ ਦੇ ਮੋਛੇ ਦੇ ਜਿਹੇਹਾਣੀ ਵੀ ਆਪਣੇ ਸੀ

ਓਹ ਦੁੱਲੇ ਮਿਰਜ਼ੇ ਜਿਓਣੇ,ਅੱਧਾ ਸੱਚ ਹੰਡਾਂਓਦੇ ਜੋ
ਓਹ ਰਾਂਝੇ ਪੁੰਨੂ ਇਸ਼ਕ ਦੀਹਰ ਲੱਜ ਨਿਭਾਓਂਦੇ ਜੋ

ਓਹ ਹੜਦੀਆਂ ਸੜਦੀਆਂ ਦੇ ਬਿਨਾਂਪੰਜਾਬ ਅਧੂਰਾ ਜੇ
ਓਹ ਖਾ ਖਾ ਮਹੁਰਾ ਮਰਦੀਆਂ ਬਿਨਖਾਬ ਅਧੂਰਾ ਜੇ।

ਇਕ ਪੱਲੇ ਨੂੰ ਇਸ ਦੇ ਕਦੇਬੇਗੈਰਤਾ ਹੱਥ ਪਾਇਆ।
ਉਹ ਅਣਖੀ ਅੱਜ ਦਿਸਦੇ ਨਹੀ ਨਹੀਜਿਨ ਉਹਦਾ ਮੁਲ ਪਾਇਆ।

ਛਾਂ ਸੀ, ਗਾਂ ਸੀ, ਮਾਂ ਸੀ, ਕਦੇਇਸ ਦੇ ਹਰ ਵਿਹੜੇ ਵਿਚੱ।
ਤਦ ਸੁੱਖ ਆਰਾਮ ਦਾ ਨਾਂ ਸੀਇਸ ਦੇ ਹਰ ਵਿਹੜੇ ਵਿਚੱ।

ਕੱਚੇ ਢਾਰੇ ਅੰਦਰ ਵੀਘਰ ਪੱਕਾ ਹੁੰਦਾ ਸੀ
ਅਨਪੜ੍ਹ ਬੇਸ਼ੱਕ ਹੋਵੇਪਰ ਪੱਕਾ ਹੁੰਦਾ ਸੀ ।

ਖੁੱਲੇ ਖੁੱਲੇ ਵਿਹੜੇ ਤੇਖੁੱਲੇ ਮਨ ਹੁੰਦੇ ਸੀ,
ਖੁੱਲੇ ਹੀ ਸਨ ਖਾਣੇ,ਓਹ ਸਾਦੇ ਪਰ ਹੁੰਦੇ ਸੀ

ਮਹਾਂ ਮਾਰੀਆਂ ਦਾ ਡਰ ਵੀਉਦੋ ਤਾਂ ਹੁੰਦਾ ਸੀ ,
ਜੋ ਜਿੰਨੀ ਜਿਓਂਦਾ ਸੀਆਪਣੀ ਹੀ ਜਿਓਂਦਾ ਸੀ

ਇੱਕ ਥਾਨ ਦੇ ਵਿੱਚੋਂ ਹੀਸਭ ਝੱਗੇ ਸਵਾ ਲੈਂਦੇ
ਲੱਥੇ ਇਕ ਦੂਜੇ ਦੇਪਾ ਜੂਨ ਹੰਡਾ ਲੈਂਦੇ

ਲੀੜੇ ਹੀ ਨਹੀ ਉਦੋਸੁੱਖ ਦੁੱਖ ਵੀ ਸਾਂਝੇ ਸੀ
ਵੱਡੇ ਸਭ ਟੱਬਰਾਂ ਦੇਚੁੱਲੇ ਵੀ ਸਾਂਝੇ ਸੀ

ਧੀ ਇੱਕ ਦੀ ਨਹੀ ਕਹਿੰਦੇਸਭ ਪਿੰਡ ਦੀ ਹੁੰਦੀ ਸੀ
ਹੁੰਦੀ ਮੱਕਾਰੀ ਸੀ ;ਏਨੀ ਨਹੀ ਹੁੰਦੀ ਸੀ

ਮੇਰੇ ਬਚਪਣ ਦੇ ਦਿਨ ਸੀਪੰਜਾਬ ਇਹ ਖੁਦ ਤੱਕਿਆਮੈ
ਹੁਣ ਵੀ ਹਰ ਇੱਕ ਦਿਨਬਸ ਖੁਆਬ ਇਹ ਖੁਦ ਤੱਕਿਆ

ਹੁਣ ਮੁਲਕ ਨੂੰ ਵੇਖਾਂ ਮੈਰੋਣਾ ਤਾਂ ਆਉਂਦਾ ਹੈ
ਹੁਣ ਮੇਰੇ ਮੁਲਕ ਦੀਆਂਰੰਗਤਾਂ ਹੀ ਹੋਰ ਹੋਈਆਂ
ਹੁਣ ਸਰਕਾਰਾਂ ਜੀਕਣਲੋਕਾਂ ਦੀ ਚੋਰ ਹੋਈਆਂ

ਹੁਣ ਵੀ 'ਰਣਜੀਤ'ਦੇ ਰਾਜ ਦਾਸੁਫਨਾ ਵਿਖਾ ਜਾਂਦੇ
ਓਹਦੇ ਵਰਗੇ ਬਨਣਾ ਕਹਿਭਰਮ ਭਵਾ ਜਾਂਦੇ

ਹੁਣ ਪਾਣੀ ਵੀ ਆਪਣੇਆਪਣੇ ਨਾ ਰਹਿ ਗਏ ਨੇ
ਹੁਣ ਪਾਣੀਆਂ ਦੇ ਉੱਤੇਵੀ ਜਾਲ ਜਿਹੇ ਪੈ ਗਏ ਨੇ

ਹੁਣ ਹੱਟ-ਬਜਾਰੀਂ ਵੀਜੰਜਾਲ ਵਿਕੇਂਦੇ ਨੇ
ਹੁਣ ਚੋਰਾਂ ਦੇ ਸਾਜ਼ੀਦੇ ਤਾਲ ਨਚੇਂਦੇ ਨੇ


ਹੁਣ ਪੀਜ਼ੇ-ਬਰਗਰ ਨੇਗੜਬੜ ਜਿਹੀ ਕਰ'ਤੀ
ਹੈਹੁਣ ਲੋਕ ਦਿਖਾਵੇ ਨੇ'ਪੰਜਾਬੋ' ਪੱਟ'ਤੀ ਹੈ

ਹੁਣ ਵਿੱਸਰੀ ਜਾਂਦੇ ਨੇਇੱਕ ਧੀ ਨੂੰ ਧੀ ਮੰਨਣਾ
ਪੁੱਤਰ ਚਾਹਵਣ ਸਾਰੇਨਾ ਚਾਹਵਣ ਧੀ ਜੰਮਣਾ

ਹੁਣ ਚਾਹਵਾਂ ਕਾਫੀਆਂ ਨੇਸੂਤੇ ਨੇ ਸਾਹ ਦਿੱਸਦੇ
ਅੱਜ ਪਿਓ-ਦਾਦੇ ਵੇਖਣਆਹ!ਬੀਜ ਪੲ਀ਿ ਭਿੱਟਦੇ

ਅੱਜ ਫੋਜ ਦੀ ਭਰਤੀ ਨੂੰਗਭਰੇਟ ਨਹੀਂ ਲੱਭਦੇ
ਕਿਤੇ ਕੱਦ ਛੁਟੇਰੇ ਨੇਕਿਤੇ ਪੇਟ ਨਹੀਂ ਮਿਲਦੇ

ਅੱਜ ਦਾਣੇ ਖੇਤਾਂ ਵਿੱਚਪਏ ਢੇਰ ਉਗੇਂਦੇ ਨੇ
ਸਾਹ ਸਤ ਹੀਣੇ ਦਾਣੇਪਰ ਨਾਸ ਕਰੇਂਦੇ ਨੇ

ਅੱਜ 'ਵੱਡੇ ਲਾਲੇ' ਨੇਗਲ਼ ਫਾਹੀ ਹੈ ਪਾਈ
ਹਰ ਬਾ਼ਲ-ਬਲਾਂਵਾਂ ਵੀਕੀਤਾ ਹੈ ਕਰਜ਼ਾਈ

(ਉਸ)ਹਰ ਹੁਕਮ ਅਸਾਡੇ ਲਈਬੱਸ ਰਾਖਵਾਂ ਕੀਤਾ ਹੈ
ਲਾ ਡੀਕ ਅਸਾਡਾ ਹੀਬੱਸ ਰੱਤ ਇਸ ਪੀਤਾ ਹੈ

ਸੰਘੀ ਸਾਡੀ ਬੇਸ਼ਕਪਰ 'ਗੂਠਾ' ਓਹਦਾ ਏ
ਓਹਦੇ ਅੱਗੇ ਸਾਡਾਬੱਸ ਠੂਠਾ ਸ਼ੁਹਦਾ ਏ

ਹਰ ਕਾਜ ਅਸਾਡੇ ਤੇਉਹ ਡੇਲੇ ਕੱਢਦਾ ਹੈ
ਉੱਤੋਂ ਪਾਣੀ ਦੇਂਦਾਥੱਲੋਂ ਜੜ੍ਹ ਵੱਢਦਾ ਹੈ

ਇਹ ਮਾੜੇ ਦਿਨ ਸਾਡੇਵਿਹੜੇ ਵਿੱਚ ਕਿਓਂ ਆਏ
ਕਿਓਂ ਬਾਜਾਂ ਨੇ ਆ ਕੇਸਭ ਬੋਟ ਹੀ ਧਮਕਾਏ

ਇਸਦਾ ਕਾਰਣ ਮੈਨੂੰਤਾਂ ਏਹੀ ਲੱਗਦਾ ਹੈ
ਅਸੀਂ ਵਿਰਸਿਓਂ ਟੁੱਟ ਗਏ ਹਾਂਤਾਹੀਓਂ ਜੱਗ ਠੱਗਦਾ ਹੈ

ਅਸੀਂ ਮੋਹ ਮਮਤਾ ਭੁੱਲੇਤੇ ਪੈਸੇ ਤੇ ਡੁੱਲ੍ਹੇ
ਇਸ ਪੈਸੇ ਨੇ ਵੰਡੇਸਾਡੇ ਸਾਂਝੇ ਚੁੱਲ੍ਹੇ

ਹੱਥੀਂ ਕੰਮ ਕਰਨੇ ਤੋਂਸਾਨੂੰ ਝਕ ਆਓਂਦੀ ਹੈ
ਸਾਡੇ ਕੰਮ, ਹੋਰ ਕਰਨਸਾਨੂੰ ਗੱਲ ਭਾਓਂਦੀ ਹੈ

ਆਹ! ਖੇਤ ਖਜਾਨੇ ਨੂੰਸਾਡੇ ਸਭ ਚੋਰ ਪਏ
ਅਸੀ ਕੱਛਾਂ ਮਾਰਦੇ ਹਾਂਅਸੀਂ ਹੋ ਕੰਮਚੋਰ ਗਏ

ਅਸੀ ਹੁਣ ਵੀ ਚੇਤ ਜਾਂਦੇਜੇ ਆਪਾਂ ਸੌਂਦੇ ਨਾ
ਕਦੀ ਹੁੱਬ ਕੇ ਹੱਸਦੇ ਸਾਂਹੁਣ ਹੁਬਕੀਂ ਰੋਂਦੇ ਨਾ।

    ਦੀਪ ਜੀਰਵੀ    9/142 ਜੀਰਾ, ਪਿਨ-142047    +919815524600    ****




***ਏਥੇ ਤਾਂ ਬਾਂਸੀ-ਪੋਰ ਹੈ
ਸਿਰਜਣਾ ਦੇ ਪਲ ਮਿਲੇ ਨੇ, ਸਿਰਜਣਾ ਦੀ ਲੋਰ ਹੈ,
ਏਹ ਦੁਨੀਆਂ ਹੋਰ ਐਪਰ ਓਹ ਜਗਤ ਕੁਝ ਹੋਰ ਹੈ।
ਏਸ ਦੁਨੀਆਂ ਕੁਹਜ ਹੈੱ ਤਾਂ ਸੁਹਜ ਹੈ ਜੀ ਉਸ ਗਰਾਂ,
ਏਸ ਦੁਨੀਆਂ ਤਲਖੀਆਂ ਤੇ ਸਹਿਜ ਓਥੇ ਤੋਰ ਹੈ।
ਸ਼ੋਰ ਏਥੇ ਹਰ ਘੜੀ ਤਾਂ ਸੁਰ ਸਜੀਲੇ ਉਸ ਤਰਫ,
ਓਸ ਨਗਰੀਂ ਵੰਝਲੀ, ਏਥੇ ਤਾਂ ਬਾਂਸੀ-ਪੋਰ ਹੈ।
ਧੜਕਣਾ ਵਿੱਚ ਸੰਸਿਆਂ ਦੀ ਭੀੜ ਡਾਹਢੀ ਇਸ ਤਰਫ
ਉਸ ਨਗਰ ਵਿੱਚ ਪੈਲ ਪਾਂਉਂਦੇ, ਬਾਰ੍ਹੋਂ-ਮਾਸੀਂ ਮੋਰ ਹੈ।
ਇਸ ਨਗਰ ਤਾਂ ਜਾਤਾਂ ਪਾਤਾਂ ਊਚਨੀਚਾਂ ਢੇਰ ਨੇ,
ਓਸ ਨਗਰੀਂ ਸਭ ਦਿਲਾਂ ਵਿੱਚ ਬਸ ਮੁਹੱਬਤ ਹ਼ੋਰ ਹੈ।

deepzirvi9815524600

No comments: