JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Showing posts with label (ਖ਼ੁਲੀ ਕਵਿਤਾ ). Show all posts
Showing posts with label (ਖ਼ੁਲੀ ਕਵਿਤਾ ). Show all posts

Wednesday, 5 October 2011

ਦੁਸਹਿਰਾ(ਖ਼ੁਲੀ ਕਵਿਤਾ )







ਦੁਸਹਿਰਾ



ਕੀ ਸਾਲ ਵਿੱਚ ਇੱਕ ਵਾਰ ਦੁਸਹਿਰਾ ਕਾਫੀ ਹੈ ?
ਕੀ
 ਮੈਂ ਸੁਰਖਰੂ ਹੋ ਜਾਵਾਂ ਗਾ
ਇੱਕ ਦਿਨ ਕਾਗਜ਼ੀ ਰਾਵਣ ਨੂੰ ਸਾੜ ਕੇ
ਜਾਂ
ਹਰ ਮਨ ਅੰਦਰਲੇ
ਰਾਵਣ ਬਾਬਤ
ਕੋਈ
ਗੀਤ
ਗਜ਼ਲ
 ਨਜ਼ਮ
ਕਾਗਜ਼ ਦੀ ਹਿੱਕ ਤੇ ਉਤਾਰ ਕੇ ?!?!?!
-੦-
ਨਹੀਂ ਨਾਂ ?!?
ਤਾ ਫਿਰ?!?!
ਦੀਪਜ਼ੀਰਵੀ
9815524600

Wednesday, 7 September 2011

-ਦੀਪ ਜ਼ੀਰਵੀ {7-9-11}



ਸੁਫਨੇ ਤਾਂ ਹੁੰਦੇ ਨੇ , 
...ਮੋਹਕ
...ਮਾਦਕ ,
...ਸ਼ਾਲਾ ਕਿਸੇ ਨੂੰ ਕਦੇ ਸੁਫਨੇ ਵਿੱਚ ਵੀ ਡਰ ਨਾ ਲੱਗੇ ; 
....ਸ਼ਾਲਾ ਕਿਸੇ   ਨੂੰ ਸੁਫਨੇ   ਵੇਖਣੋਂ  ਡਰ ਨਾਂ ਲੱਗੇ
-ਦੀਪ ਜ਼ੀਰਵੀ {7-9-11}