ਮੇਰੇ ਦਿਲਬਰਾ ਵੇਖ ਬੇਜ਼ਾਰ ਹਾਂ ਮੈਂ ;
ਤੇਰੀ ਦੀਦ ਦਾ ਹੀ ਤਲਬਗਾਰ ਹਾਂ ਮੈਂ .ਮੇਰੇ ਯਾਰ ਸੁਹਣੇ ਦਾ ਬੀਮਾਰ ਹਾਂ ਮੈ ,
ਮੁਹੱਬਤ ਦਾ ਬੇ-ਸ਼ੱਕ ਗੁਨਾਹਗਾਰ ਮੈਂ .ਮੈਂ ਆਸਾਂ ਉਮੰਗਾਂ ਜਾਗਾਓੰਦਾ ਪਿਆ ਹਾਂ ,
ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ
-੦-
ਤੂੰ ਅਰਸ਼ਾਂ ਦਾ ਤਾਰਾ ਮੈਂ ਦੀਪ ਇੱਕ ਨਿਮਾਣਾ
ਤੇਰਾ ਤਨ ਬਦਨ ਖੁਦ ਹੈ ਸ਼ਿੰਗਾਰ ਸੁਹਣਾ;
ਛੰਦਾਂ ਤੇ ਰੰਗਾਂ ਦਾ ਪ੍ਰਸਾਰ ਸੁਹਣਾ ,
ਤੇਰੇ ਵਾਂਗ ਤੇਰਾ ਹੈ ਵਿਵਹਾਰ ਸੁਹਣਾ
ਸੁਹੱਪਣ ਤੇਰੇ ਨੂੰ ਸਲਾਹੁੰਦਾ ਪਿਆ ਹਾਂ ;
ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ.
-੦-
ਤੂੰ ਓਹੀ ਹੈਂ ਜਿਸਨੂ ਦੁਆਵਾਂ ਚ ਮੰਗਾਂ
ਉਹੀ ਤੂ ਮੈਂ ਜਿਸ ਰੰਗੀਂ ਮਨ ਆਪਣਾ ਰੰਗਾਂ
ਮੈਂ ਚਾਹਵਾਂ ਕਿ ਮੰਗਾਂ ,ਮੈਂ ਮੰਗਾਂ ਤਾਂ ਸੰਗਾਂ .
ਸੰਗ,ਸੰਗ-ਸੰਗਾ ਕੇ ਵੀ ਚਾਹੁੰਦਾ ਪਿਆ ਹਾਂ ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ .
-੦-
ਰੰਗਾਂ ਉਮੰਗਾਂ ਤਰੰਗਾਂ ਚ ਤੂ ਹੀ
ਸੰਗਾਂ ਚ ਤੂ ਹੀ ਤੇ ਮੰਗਾਂ ਚ ਤੂ ਹੀ
ਮੇਰੀ ਸ਼ਾਯਰੀ ਤੇ ਤਰੰਗਾਂ ਚ ਤੂ ਹੀ
ਮੈਂ ਤੈਨੂ ਹੀ ਤਾਂ ਗੁਣ ਗੁਨਾਓੰਦਾ ਪਿਆ ਹਾਂ ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ .
-੦-
ਤੂ ਸਰਘੀ ਤੇ ਸੂਰਜ-ਸ਼੍ਵਾਵਾਂ ਦਾ ਹਾਣੀ,
ਮਹਿਕ ਵਾਨ ਚੰਚਲ ਫ੍ਜ਼ਾਵਾਂ ਦਾ ਹਾਣੀ,
ਮੁਅੱਤਰ - ਮੁਅੱਤਰ ਹਵਾਵਾਂ ਦਾ ਹਾਣੀ,
ਅਲਖ ਬਣ ਤੇਰਾ ਮਨ ਜਗੋਂਦਾ ਪਿਆ ਹਾਂ ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ .
-੦-
ਵਣ-ਵਣ ਚੋਂ ਚੰਦਨ ਮਹਿਕ ਦਾਰ ਤੂ ਹੈਂ,
ਝਾਂਜਰ ਦੀ ਲਚਕੀਲੀ ਝਨਕਾਰ ਤੂੰ ਹੈਂ ,
ਮੈਂ ਗਮਗੀਨ ਮੇਰੀ ਤਾਂ ਗਮ ਖਾਰ ਤੂੰ ਹੈਂ
ਤੂ ਹੈਂ ਜਿਸਨੂੰ ਨ੍ਜ੍ਮੀੰ ਪਿਰੋਂਦਾ ਪਿਆ ਹਾਂ
-੦-
ਸਤਯਮ ਤੂ,ਸ਼ਿਵਮ ਸੁੰਦਰਮ ਤੂ ਹੈ ਬੇਸ਼ੱਕ
ਮਧੁਰ ,ਮ੍ਧੁਰ੍ਤਰ ,ਮ੍ਧੁਰ੍ਤ੍ਮ ਤੂ ਹੈ ਬੇਸ਼ੱਕ
ਪ੍ਰੇਯਸੀ ,ਪ੍ਰਿਯਤਰ, ਪ੍ਰਿਯਤਮ ਤੂ ਹੈ ਬੇਸ਼ੱਕ .
ਮੈ ਤੈਨੂੰ ਤੇਰੇ ਚੋਂ ਚੁਰੋੰਦਾ ਪਿਆ ਹਾਂ ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ
-੦-
ਦੀਪ ਜ਼ੀਰਵੀ
9815524600
-੦-
ਸਤਯਮ ਤੂ,ਸ਼ਿਵਮ ਸੁੰਦਰਮ ਤੂ ਹੈ ਬੇਸ਼ੱਕ
ਮਧੁਰ ,ਮ੍ਧੁਰ੍ਤਰ ,ਮ੍ਧੁਰ੍ਤ੍ਮ ਤੂ ਹੈ ਬੇਸ਼ੱਕ
ਪ੍ਰੇਯਸੀ ,ਪ੍ਰਿਯਤਰ, ਪ੍ਰਿਯਤਮ ਤੂ ਹੈ ਬੇਸ਼ੱਕ .
ਮੈ ਤੈਨੂੰ ਤੇਰੇ ਚੋਂ ਚੁਰੋੰਦਾ ਪਿਆ ਹਾਂ ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ
-੦-
ਦੀਪ ਜ਼ੀਰਵੀ
9815524600
No comments:
Post a Comment