ਉਹ ਕੇਹਾ ਨਾਚ ਕਰਦੀ ਹੈ ,ਉਹ ਕੇਹੇ ਗੀਤ ਵੀ ਗਾਵੇ
ਜ਼ਰੂਰਤ ਆਦਮੀ ਕੋਲੋਂ ਜੋ ਚਾਹਵੇ ਓਹੀ ਕਰਵਾਵੇ .
ਭੁਨਾਵੇ ਜੌਂ ਸਿਲਾਭੇ, ਗੋੰ ਅਜਿਹੀ ਸ਼ੈ ਸੁਣੀ ਮੁਲਕਾ !
ਥੁੜੀ ਤੋਂ ਖੋਤ੍ੜੇ ਨੂੰ ਵੀ ,ਪਿਤਾ ਜੀ ਇਹ ਸਦਵਾਵੇ.
ਵਿੱਸਰਦਾ ਵੇਖਿਆ ਖਵਾਜਾ, ਜਦੋਂ ਨੈ ਪਾਰ ਹੋ ਜਾਂਦੀ
ਮਗਰ ਬੇੜੀ-ਸਵਾਰਾਂ ਤੋਂ ,ਖਵਾਜਾ ਖਾਰ ਨਾ ਖਾਵੇ .
ਵਜਾ ਕੇ ਡੁਗਡੁਗੀ ਆਪਣੀ ,ਸੁਣਾ ਕੇ ਆਪਣੀ ਸਰਗਮ;
'ਜ਼ਰੂਰਤ' ਨਾਂ ਦਾ 'ਨਟ -ਨਟਖਟ' ਅਨੇਕਾਂ ਨਾਚ ਕਰਵਾਵੇ.
ਇਹ ਖਲਕਤ ਆਦਿ ਤੋਂ ਹੁਣ ਤੇ ਅਜੋਕੇ ਤੋਂ ਕਿਆਮਤ ਤੱਕ ;
'ਜ਼ਰੂਰਤ' ਓਡ਼-ਪਹਿਨੇ -ਵਰਤੇ ਪੀਵੇ 'ਲੋੜ' ਹੀ ਖਾਵੇ
--
ਦੀਪ ਜ਼ੀਰਵੀ
9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
No comments:
Post a Comment