JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday 20 June 2014

ਕੁਝ ਲੋਕ ...

ਕੁਝ ਲੋਕ ਸਮਾਰਟ ਹੁੰਦੇ ਨੇ 
ਕੁਝ ਲੋਕ ਸਮਾਰਟ ਬਨਦੇ ਨੇ 

ਕੁਝ ਨਿਮਰ-ਨਿਮਾਣੇ ਘਾਹ ਵਰਗੇ 
ਕੁਝ ਵਾਂਸ ਦੇ ਵਾਂਗਰ ਤਣਦੇ ਨੇ .

ਕੁਝ ਚਾਨਣ ਨੇ ਪੈਦਾ ਕਰਦੇ 
ਕੁਝ ਕੂੜ-ਹਨੇਰਾ ਜਣਦੇ ਨੇ .

ਕੁਝ ਸਭ ਦੀ ਭਲਿਆਈ ਲੋਚਨ 
ਕੁਝ ਸਿਰਫ ਸਵਾਰਥ ਮੰਨਦੇ ਨੇ .

ਕੁਝ ਖਿਮਾ ਸ਼ੀਲ ,ਕੁਝ ਨਿਮਰ ਬੀਰ 
ਕੁਝ ਹੈਂਕੜ ਦੇ ਘਰ ਛਣਦੇ ਨੇ .

ਕੁਝ ਦੀਪ ਜਗਾਉਂਦੇ ਫਿਰਦੇ ਨੇ ,
ਕੁਝ ਸਾਰੇ ਦੀਪਕ ਭੰਨਦੇ ਨੇ 

-ਦੀਪ ਜੀਰਵੀ 



http://www.facebook.com/deep.zirvi.5

Friday 8 November 2013

...ਕੌਣ

 ਮੇਰੇ ਦਿਲ ਨੂੰ ਮੇਰੇ ਦਿਲਬਰ ਦੱਸੀਂ ਤਾਂ ਸਮਝਾਵੇ ਕੌਣ 
ਮੱਚਦਾ ਹਿਰਦਾ ਤੇਰੇ ਬਾਝੋਂ ਦੱਸੀਂ ਤਾਂ ਠੰਡ ਪਾਵੇ ਕੌਣ.

ਬਾਲ ਨਿਆਣੇ ਵਾਂਗਰ ਅਥਰਾ  ਪਿਆ ਰਿਹਾੜੇ ਰਹਿੰਦਾ ਏ ;
ਤੇਰੇ ਬਾਝੋਂ ਇਸ ਅਥਰੇ ਨੂੰ ਦੱਸੀਂ ਤਾਂ ਸਮਝਾਵੇ ਕੌਣ .

ਤੇਰੀ ਮੇਰੀ ਸਾਂਝ ਸਦੀਵੀ ,ਸਾਂਝ ਪੁਰਾਣੀ ਜਨਮਾਂ ਦੀ ;
ਤੂੰ ਇਹ ਸਮਝੇਂ ,ਮੈਂ ਇਹ ਸਮਝਾਂ ,ਦੁਨੀਆਂ ਨੂੰ ਸਮਝਾਵੇ ਕੌਣ ..

ਸਖਣਾ ਸੀ ਦਿਲ ਤੇਰੇ ਬਾਝੋਂ ,ਸਖਣਾ ਮੇਰਾ ਜੀਵਨ ਭੀ ;
ਤੇਰੀ ਥਾਂ ਤੇ ਤੂੰ ਸੀ ਤੂੰ ਹੈਂ ,ਤੇਰੀ ਥਾਂ ਭਰ ਪਾਵੇ ਕੌਣ .


ਤੇਰੀ ਤੱਕਣੀ ਧੁਰ ਅੰਦਰ ਤਕ ਲਹਿੰਦੀ ,ਲਹਿ ਰਹਿ ਜਾਂਦੀ ਏ ;
ਇਸ ਤਕਨੀ ਬਿਨ ਮੇਰੀ ਰੂਹ ਨੂੰ ਤੂੰ ਹੀ ਦੱਸ ਨਸ਼ਿਆਵੇ ਕੌਣ .

ਦੇਵੀ ਨਹੀਂ ਤੂੰ ,ਦਾਸੀ ਨਹੀਂ ਤੂੰ .ਸਾਥੀ ਏ ਬੱਸ ਸਾਥੀ ਏ;
ਮੇਰੀਏ! ਮੇਰੀ ਏ ਤੂੰ ਤੁਧ ਬਿਨ ਦੱਸ ਮੇਰੀਏ ਅਪਨਾਵੇ ਕੌਣ ..

ਕੋਮਲ ਤੇਰੀ ਛੋਹ ਨੇ ਸਜਨੀ ਸੱਜਣ ਦਾ ਮੌਕਾ ਦਿਤਾ;
ਇਸ਼ਕ ਦੀ ਰਾਹ ਤੇ ਵੈਸੇ ਝੱਲੀਏ ਦੱਸੀਂ ਤਾਂ ਸੱਜ ਪਾਵੇ  ਕੌਣ 
-ਦੀਪ ਜ਼ੀਰਵੀ   


http://www.facebook.com/deep.zirvi.5

ਬਾਊ ਜੀ ..1

http://www.facebook.com/deep.zirvi.5

..ਬਾਊ ਜੀ ..2

http://www.facebook.com/deep.zirvi.5

Wednesday 18 September 2013

ਭਗਤ ਸਿਆਂਹ ਮਾਫ਼ ਕਰੀਂ ਰਤਾ ਇਨਸਾਫ਼ ਕਰੀਂ ...deepzirvi9815524600


 




ਅਸੀਂ ਤੇਰੀ ਸੋਚ ਦੀ ਫੱਟੀ ਅਸਲੋਂ ਪੋਚੀ ਬੈਠੇ ਹਾਂ
 ਅਸੀਂ ਆਰਿਆ ਸਮਾਜੀ ਯਾ ਤੈਨੂੰ  ਸਿਖ ਸੋਚੀ ਬੈਠੇ ਹਾਂ ; 
ਮਜਹਬਾਂ  ਦੇ ਪੁੱਤਰ ਬਣੇ ਅਸੀਂ ਬੰਦੇ ਦਾ ਪੁੱਤਰ ਨਹੀਂ ਕੋਈ
 ਤੂੰ ਸਾਡੀ ਸੋਚ ਦੀ ਤੇਹਰਵੀਂ ਤੇ ਕੁਝ ਖਾਸ ਕਰੀਂ  
ਭਗਤ ਸਿਆਂਹ ਮਾਫ਼ ਕਰੀਂ ਰਤਾ ਇਨਸਾਫ਼ ਕਰੀਂ  

  ਅਸੀਂ ਸਾਲ ਛਿਮਾਹੀ ਮੇਲੇ ਤੇਰੇ ਨਾਂ ਲਾਈਏ.
ਵਿਕਦਾ ਤੇਰਾ ਨਾਮ ਇਹ ਮੇਲੇ ਤਾਂ ਲਾਈਏ.
ਅਸੀਂ ਤੇਰੀ ਫੋਟੋ ਵਾਲੀਆਂ ਝੱਗੀਆਂ ਵੇਚਦੇ ਹਾਂ ;
ਅਸੀਂ ਤੇਰੇ ਨਾਮ ਨੂੰ ਵੇਚੀਏ ,ਨਾ ਏਤਰਾਜ਼ ਕਰੀਂ 
ਭਗਤ ਸਿਆਂਹ ਮਾਫ਼ ਕਰੀਂ ਰਤਾ ਇਨਸਾਫ਼ ਕਰੀਂ  

 ਹਰ ਕੋਈ ਤੈਨੂੰ ਢਾਲ ਬਣਾਈ ਫਿਰਦਾ ਹੈ 
ਕੋਈ ਮੇਰੇ ਵਰਗਾ ਝੱਲ ਕੁਦਾਈ ਫਿਰਦਾ ਹੈ
 ਕੋਈ ਅਗਨ ਦੇ ਵਸਤਰ ਸੋਚ ਨੂੰ ਪਾਈ ਫਿਰਦਾ ਹੈ 
ਤੂ ਤਰਕ-ਅਕਾਸ਼ੀ ਯੁਗ ਯੁਗ ਤਕ ਪਰਵਾਜ਼ ਕਰੀਂ  
ਭਗਤ ਸਿਆਂਹ ਮਾਫ਼ ਕਰੀਂ ਰਤਾ ਇਨਸਾਫ਼ ਕਰੀਂ 


 ਝੋਨੇ ਦੇ ਖੇਤ ਚ ਅਜੇ ਮਜੂਰੀ ਰੋਂਦੀ ਹੈ .
ਖੇਤੋਂ ਚੋਰੀ ਹੋਈ ਚੂਰੀ ਰੋਂਦੀ ਹੈ 
ਭੁਖੇ ਢਿੱਡ ਤੇ ਅੰਨ ਦੀ ਦੂਰੀ ਰੋਂਦੀ ਹੈ .
ਤੂ ਚੇਤਨਾ ਸੂਰਜ ਬਣ ਚੇਤਨ ਪ੍ਰਗਾਸ ਕਰੀਂ  
ਭਗਤ ਸਿਆਂਹ ਮਾਫ਼ ਕਰੀਂ ਰਤਾ ਇਨਸਾਫ਼ ਕਰੀਂ   
ਦੀਪ ਜ਼ੀਰਵੀ 18-9-੨੦੧3
-0-0-0-0-0-0-0-0-0-0-0-0-0--


http://www.facebook.com/deep.zirvi.5


00
سیں آریا سماجی یا تینوں سکھ سوچی بیٹھے ہاں ؛ مذھباں دے پتر بنے اسیں بندے دا پتر نہیں کوئی توں ساڈی سوچ دی تیہرویں تے کجھ خاص کریں


بھگت سیانہ معاف کریں رتا انصاف کریں


اسیں سال چھماہی میلے تیرے ناں لائیے.وکدا تیرا نام ایہہ میلے تاں لائیے.اسیں تیری فوٹو والیاں جھگیاں ویچدے ہاں ؛اسیں تیرے نام نوں ویچیئے ،نہ اعتراز کریں


بھگت سیانہ معاف کریں رتا انصاف کریں


ہر کوئی تینوں ڈھال بنائی پھردا ہے کوئی میرے ورگا جھلّ کدائی پھردا ہے کوئی اگن دے وستر سوچ نوں پائی پھردا ہے تو ترک-اکاشی یگ یگ تک پرواز کریں


بھگت سیانہ معاف کریں رتا انصاف کریں


جھونے دے کھیت چ اجے مجوری روندی ہے .کھیتوں چوری ہوئی چوری روندی ہے بھکھے ڈھڈّ تے انّ دی دوری روندی ہے .تو چیتنا سورج بن چیتن پرگاس کریں


بھگت سیانہ معاف کریں رتا انصاف کریں


دیپ زیروی 18-9-2013