Showing posts with label gazal. Show all posts
Showing posts with label gazal. Show all posts
Thursday, 11 July 2013
Friday, 12 April 2013
ਰਾਠਾਂ, ਰਾਠ ਪੁਣੇ ਦੀਆਂ ਲਾਸਾਂ , ਵਿਹੜਿਆ ਪਿੰਡੇ ਪਾਈਆਂ ਕਿਓਂ ...
http://www.facebook.com/deep.zirvi.5

ਇੱਕ ਪਾਸੇ ਸ਼ਹਿਨਾਈਆਂ ਮੁਲਕਾ ,
ਇੱਕ ਪਾਸੇ ਤਨਹਾਈਆਂ ਕਿਓਂ .
ਜੇ ਤੂੰ ਲ੍ਭੇੰ ਰੱਬਾ, ਪੁਛਾਂ,
" ਕਾਣੀਆਂ ਵੰਡਾਂ ਪਾਈਆਂ ਕਿਓਂ "
ਢਿੱਡ ਨੂੰ ਝੁਲਕਾ ਦੇਵਣ ਇੱਕ ਤੇ,
ਟੁੱਕਰ ਲੂਣ ਡੁਬੋ ਕੇ ਵੇਖ ;
ਇਕ੍ਣਾ ਨੂੰ ਦਏਂ ਮੁਰਗ-ਮੁਸਲ੍ਲਮ ,
ਏਨੀਆਂ ਬੇ-ਪ੍ਰ੍ਵਾਹੀਆਂ ਕਿਓਂ .
ਇਕਨਾ ਦੇ ਤਨ ਪਾਟੇ -ਝੱਗੇ ਵੀ ਨਹੀਂ ,
ਲੜ੍ਫਾਂ ਲਥੀਆਂ ਨੇ ,
ਇਕਨਾ 'ਹੇਠਾਂ- ਉੱਤੇ' ਰੇਸ਼ਮੀ ਪਹਿਰਨ ,
ਲੇਫ਼ -ਤਲਾਈਆਂ ਕਿਓਂ
ਇਕਨਾ ਪੱਲੇ ਸੋਗ ਸਦੀਵੀ ,
ਝੋਰੇ ਝੂਰਦੇ ਓਹ ਹਰ ਵੇਲੇ ;
ਇਕਨਾ ਦੇ ਲੇਖੀਂ ਰਾਜ ਚਿਰੋਕਣਾ ,
ਇਹ ਦੱਸੀਂ ਮਨ-ਆਈਆਂ ਕਿਓਂ ?
ਵਿਹੜਿਆਂ ਵਾਲੇ ਵੰਡੇ ਭੰਡੇ ਛੰਡੇ;
ਡੰਡੇ -ਝੰਡੇ ਨਾਲ .
ਰਾਠਾਂ, ਰਾਠ ਪੁਣੇ ਦੀਆਂ ਲਾਸਾਂ ,
ਵਿਹੜਿਆ ਪਿੰਡੇ ਪਾਈਆਂ ਕਿਓਂ
ਦੀਪ ਜ਼ੀਰਵੀ
ਸ਼ਾਮ ਠਰਦੀ ਰਹੀ ਰਾਤ ਮਰਦੀ ਰਹੀ
ਸ਼ਾਮ ਠਰਦੀ ਰਹੀ ਰਾਤ ਮਰਦੀ ਰਹੀ,
ਜ਼ਿੰਦਗੀ ਇਸ ਤਰ•ਾਂ ਹੀ ਗੁਜ਼ਰਦੀ ਰਹੀ।
ਤਾਪ ਸ਼ਬਨਮ ਨੂੰ ਚੜ•ਦਾ ਰਿਹਾ ਇਸ ਤਰ•ਾਂ
ਹਰ ਸੁਬਹ ਪੀੜ ਦੇ ਘੁੱਟ ਭਰਦੀ ਰਹੀ।
ਚੀਸ ਹੁੰਦੀ ਰਹੀ ਭਰ ਜਵਾਂ ਰਾਤ ਦਿਨ
ਹਾਸਿਆਂ ਦੀ ਮੜ•ੀ ਨਿੱਤ ਉਸਰਦੀ ਰਹੀ।
ਜ਼ਿੰਦਗੀ ਨੂੰ ਮੈਂ ਲੱਭਦਾ ਰਿਹਾ ਰਾਤ ਦਿਨ
ਰੇਤ ਵਾਂਗੂੰ ਜੋ ਹੱਥਾਂ 'ਚੋਂ ਕਿਰਦੀ ਰਹੀ।
ਨੂਰ ਵੰਡੀ ਗਿਆ ਹਰ ਕਿਸੇ ਦੇ ਘਰੀਂ
ਆਵਦੇ ਘਰ ਲਈ ਰਾਤ ਘਰ ਦੀ ਰਹੀ।
ਮੈਂ ਤਾਂ ਐ 'ਦੀਪ' ਵੰਡੀ ਬੜੀ ਰੌਸ਼ਨੀ,
ਰਾਤ ਜ਼ਹਿਰੀ ਜ਼ਿਹਨ ਵਿੱਚ ਪਸਰਦੀ ਰਹੀ।
v
http://www.facebook.com/deep.zirvi.5
ਗੁਜ਼ਰ ਜਾਂਦੇ ਜਦੋਂ ਲਮਹੇ ਬੜੇ ਈ ਯਾਦ ਆਉਂਦੇ ਨੇ
ਗੁਜ਼ਰ ਜਾਂਦੇ ਜਦੋਂ ਲਮਹੇ ਬੜੇ ਈ ਯਾਦ ਆਉਂਦੇ ਨੇ
ਜਦੋਂ ਹੱਥਾਂ 'ਚ ਹੁੰਦੇ ਨੇ ਇਹ ਕੱਖੋਂ ਹੌਲੇ ਲੱਗਦੇ ਨੇ
ਕਿਸੇ ਨੇ ਮੇਰੀ ਕਿਸਮਤ ਵਿਚ ਲਿਖਾ ਦਿੱਤੇ ਸੀ ਸਭ ਸਦਮੇ
ਕੋਈ ਇਹ ਭੁੱਲ ਬੈਠਾ ਸੀ ਇਹ ਮੈਨੂੰ ਚੰਗੇ ਲੱਗਦੇ ਨੇ
ਕਦੇ ਕੀਤੇ ਕਿਸੇ ਦੇ ਪਾਕ-ਦਾਮਨ ਤੇ ਮੈਂ ਜੋ ਸਜਦੇ
ਹਰਿਕ ਸਜਦੇ ਤੋਂ ਲੱਖਾਂ ਹੱਜ ਵੀ ਹਲਕੇ ਹੀ ਲਗਦੇ ਨੇ
ਅਜੇ ਭੁੱਲਿਆ ਨਹੀਂ ਹਾਂ ਮੈਂ, ਅਜੇ ਵੀ ਯਾਦ ਏ ਮੈਨੂੰ
ਕਿਸੇ ਦੇ ਖ਼ਤ ਅਜੇ ਮੈਨੂੰ, ਮੇਰੇ ਆਪਣੇ ਈ ਲੱਗਦੇ ਨੇ
ਹਜ਼ਾਰਾਂ ਸੂਰਜਾਂ 'ਕੱਠਿਆਂ ਵੀ ਹੋ ਕੇ ਜ਼ੋਰ ਸੀ ਲਾਇਆ
ਪਏ ਛਿੱਥੇ ਜਦੋਂ ਤੱਕਿਆ ਮੁਹੱਬਤ ਦੀਪ ਬਲਦੇ ਨੇ।

ਦੁਪਹਿਰਾਂ ਤਿੱਖੀਆਂ ਹੋਈਆਂ ਤੇ ਛਾਵਾਂ ਨਿੱਕੀਆਂ ਲੋਕੋ
ਉਮਰ ਗੁਜ਼ਰੀ ਮਿਰੀ ਯਾਰੋ, ਗ਼ਜ਼ਲ ਨੂੰ ਟੋਲਦਾ ਫਿਰਦਾਂ
ਸ਼ਬਦ ਜੰਗਲ, ਦਿਨੇ ਰਾਤੀਂ, ਹਰ ਵਕਤ ਫੋਲਦਾ ਫਿਰਦਾਂ
ਝਲਕ ਵੇਖੀ ਕਿਸੇ ਦਿਨ ਸੀ ਗ਼ਜ਼ਲ ਦੀ ਕੋਲ ਜਾਪੀ ਸੀ
ਪਲਕ ਦੇ ਫੋਰ ਵਿੱਚ ਹੋਈ ਛੁਪਣ ਹੁਣ ਟੋਲਦਾ ਫਿਰਦਾਂ
ਇਹ ਦੁਨੀਆਂ ਦੇ ਬਸ਼ਿੰਦੇ ਤੇ ਇਹ ਦੁਨੀਆਂ ਸਭ ਮਤਲਬੀ ਨੇ
ਮੈਂ ਆਪਣੇ ਨੈਣਾਂ ਦੇ ਮੋਤੀ ਧਿੰਙਾਣੇ ਰੋਲਦਾ ਫਿਰਦਾਂ
ਦੁਪਹਿਰਾਂ ਤਿੱਖੀਆਂ ਹੋਈਆਂ ਤੇ ਛਾਵਾਂ ਨਿੱਕੀਆਂ ਲੋਕੋ
ਲੁਕਾਵਣ ਨੂੰ ਮੈਂ ਸਿਰ ਆਪਣਾ ਟਿਕਾਣੇ ਟੋਲਦਾ ਫਿਰਦਾਂ
ਗ਼ਜ਼ਲ ਦੀ ਜ਼ੁਲਫ਼ਾਂ ਦੇ ਛਾਂਵੇਂ ਗ਼ਜ਼ਲ ਦੀ ਗੋਦ ਵਿੱਚ ਸੌਣਾ
ਇਸੇ ਹੀ ਆਸ ਵਿੱਚ ਮੈਂ ਬਣਕੇ 'ਦੀਪ' ਮੌਲਦਾ ਫਿਰਦਾਂ£

Subscribe to:
Posts (Atom)