JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday 12 April 2013

ਰਾਠਾਂ, ਰਾਠ ਪੁਣੇ ਦੀਆਂ ਲਾਸਾਂ , ਵਿਹੜਿਆ ਪਿੰਡੇ ਪਾਈਆਂ ਕਿਓਂ ...

http://www.facebook.com/deep.zirvi.5





ਇੱਕ ਪਾਸੇ ਸ਼ਹਿਨਾਈਆਂ ਮੁਲਕਾ  ,

ਇੱਕ ਪਾਸੇ ਤਨਹਾਈਆਂ ਕਿਓਂ .
ਜੇ ਤੂੰ ਲ੍ਭੇੰ ਰੱਬਾ,  ਪੁਛਾਂ,
" ਕਾਣੀਆਂ ਵੰਡਾਂ ਪਾਈਆਂ  ਕਿਓਂ "

ਢਿੱਡ ਨੂੰ ਝੁਲਕਾ ਦੇਵਣ ਇੱਕ ਤੇ, 
 ਟੁੱਕਰ ਲੂਣ ਡੁਬੋ ਕੇ ਵੇਖ ;
ਇਕ੍ਣਾ  ਨੂੰ ਦਏਂ ਮੁਰਗ-ਮੁਸਲ੍ਲਮ ,
ਏਨੀਆਂ ਬੇ-ਪ੍ਰ੍ਵਾਹੀਆਂ ਕਿਓਂ .

ਇਕਨਾ ਦੇ ਤਨ ਪਾਟੇ -ਝੱਗੇ ਵੀ ਨਹੀਂ ,
ਲੜ੍ਫਾਂ  ਲਥੀਆਂ ਨੇ ,
ਇਕਨਾ 'ਹੇਠਾਂ- ਉੱਤੇ' ਰੇਸ਼ਮੀ ਪਹਿਰਨ ,
ਲੇਫ਼ -ਤਲਾਈਆਂ ਕਿਓਂ 

ਇਕਨਾ  ਪੱਲੇ ਸੋਗ ਸਦੀਵੀ ,
ਝੋਰੇ ਝੂਰਦੇ ਓਹ  ਹਰ ਵੇਲੇ ;
ਇਕਨਾ ਦੇ ਲੇਖੀਂ ਰਾਜ ਚਿਰੋਕਣਾ ,
ਇਹ ਦੱਸੀਂ ਮਨ-ਆਈਆਂ  ਕਿਓਂ ?

ਵਿਹੜਿਆਂ ਵਾਲੇ ਵੰਡੇ ਭੰਡੇ ਛੰਡੇ; 
ਡੰਡੇ -ਝੰਡੇ ਨਾਲ .

ਰਾਠਾਂ, ਰਾਠ ਪੁਣੇ ਦੀਆਂ ਲਾਸਾਂ ,
ਵਿਹੜਿਆ ਪਿੰਡੇ ਪਾਈਆਂ ਕਿਓਂ 
ਦੀਪ ਜ਼ੀਰਵੀ 

No comments: