JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 12 April 2013

ਦੁਪਹਿਰਾਂ ਤਿੱਖੀਆਂ ਹੋਈਆਂ ਤੇ ਛਾਵਾਂ ਨਿੱਕੀਆਂ ਲੋਕੋ









 

ਉਮਰ ਗੁਜ਼ਰੀ ਮਿਰੀ ਯਾਰੋ, ਗ਼ਜ਼ਲ ਨੂੰ ਟੋਲਦਾ ਫਿਰਦਾਂ
ਸ਼ਬਦ ਜੰਗਲ, ਦਿਨੇ ਰਾਤੀਂ, ਹਰ ਵਕਤ ਫੋਲਦਾ ਫਿਰਦਾਂ

ਝਲਕ ਵੇਖੀ ਕਿਸੇ ਦਿਨ ਸੀ ਗ਼ਜ਼ਲ ਦੀ ਕੋਲ ਜਾਪੀ ਸੀ
ਪਲਕ ਦੇ ਫੋਰ ਵਿੱਚ ਹੋਈ ਛੁਪਣ ਹੁਣ ਟੋਲਦਾ ਫਿਰਦਾਂ

ਇਹ ਦੁਨੀਆਂ ਦੇ ਬਸ਼ਿੰਦੇ ਤੇ ਇਹ ਦੁਨੀਆਂ ਸਭ ਮਤਲਬੀ ਨੇ
ਮੈਂ ਆਪਣੇ ਨੈਣਾਂ ਦੇ ਮੋਤੀ ਧਿੰਙਾਣੇ ਰੋਲਦਾ ਫਿਰਦਾਂ

ਦੁਪਹਿਰਾਂ ਤਿੱਖੀਆਂ ਹੋਈਆਂ ਤੇ ਛਾਵਾਂ ਨਿੱਕੀਆਂ ਲੋਕੋ
ਲੁਕਾਵਣ ਨੂੰ ਮੈਂ ਸਿਰ ਆਪਣਾ ਟਿਕਾਣੇ ਟੋਲਦਾ ਫਿਰਦਾਂ

ਗ਼ਜ਼ਲ ਦੀ ਜ਼ੁਲਫ਼ਾਂ ਦੇ ਛਾਂਵੇਂ ਗ਼ਜ਼ਲ ਦੀ ਗੋਦ ਵਿੱਚ ਸੌਣਾ
ਇਸੇ ਹੀ ਆਸ ਵਿੱਚ ਮੈਂ ਬਣਕੇ 'ਦੀਪ' ਮੌਲਦਾ ਫਿਰਦਾਂ£
v




http://www.facebook.com/deep.zirvi.5

No comments: