JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 12 April 2013

ਗੁਜ਼ਰ ਜਾਂਦੇ ਜਦੋਂ ਲਮਹੇ ਬੜੇ ਈ ਯਾਦ ਆਉਂਦੇ ਨੇ




ਗੁਜ਼ਰ ਜਾਂਦੇ ਜਦੋਂ ਲਮਹੇ ਬੜੇ ਯਾਦ ਆਉਂਦੇ ਨੇ
ਜਦੋਂ ਹੱਥਾਂ ' ਹੁੰਦੇ ਨੇ ਇਹ ਕੱਖੋਂ ਹੌਲੇ ਲੱਗਦੇ ਨੇ

ਕਿਸੇ ਨੇ ਮੇਰੀ ਕਿਸਮਤ ਵਿਚ ਲਿਖਾ ਦਿੱਤੇ ਸੀ ਸਭ ਸਦਮੇ
ਕੋਈ ਇਹ ਭੁੱਲ ਬੈਠਾ ਸੀ ਇਹ ਮੈਨੂੰ ਚੰਗੇ ਲੱਗਦੇ ਨੇ

ਕਦੇ ਕੀਤੇ ਕਿਸੇ ਦੇ ਪਾਕ-ਦਾਮਨ ਤੇ ਮੈਂ ਜੋ ਸਜਦੇ
ਹਰਿਕ ਸਜਦੇ ਤੋਂ ਲੱਖਾਂ ਹੱਜ ਵੀ ਹਲਕੇ ਹੀ ਲਗਦੇ ਨੇ

ਅਜੇ ਭੁੱਲਿਆ ਨਹੀਂ ਹਾਂ ਮੈਂ, ਅਜੇ ਵੀ ਯਾਦ ਮੈਨੂੰ
ਕਿਸੇ ਦੇ ਖ਼ਤ ਅਜੇ ਮੈਨੂੰ, ਮੇਰੇ ਆਪਣੇ ਲੱਗਦੇ ਨੇ

ਹਜ਼ਾਰਾਂ ਸੂਰਜਾਂ 'ਕੱਠਿਆਂ ਵੀ ਹੋ ਕੇ ਜ਼ੋਰ ਸੀ ਲਾਇਆ
ਪਏ ਛਿੱਥੇ ਜਦੋਂ ਤੱਕਿਆ ਮੁਹੱਬਤ ਦੀਪ ਬਲਦੇ ਨੇ।
v

 
http://www.facebook.com/deep.zirvi.5

No comments: