JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 12 April 2013

ਸ਼ਾਮ ਠਰਦੀ ਰਹੀ ਰਾਤ ਮਰਦੀ ਰਹੀ



ਸ਼ਾਮ ਠਰਦੀ ਰਹੀ ਰਾਤ ਮਰਦੀ ਰਹੀ,
ਜ਼ਿੰਦਗੀ ਇਸ ਤਰਾਂ ਹੀ ਗੁਜ਼ਰਦੀ ਰਹੀ।

ਤਾਪ ਸ਼ਬਨਮ ਨੂੰ ਚੜਦਾ ਰਿਹਾ ਇਸ ਤਰਾਂ
ਹਰ ਸੁਬਹ ਪੀੜ ਦੇ ਘੁੱਟ ਭਰਦੀ ਰਹੀ।

ਚੀਸ ਹੁੰਦੀ ਰਹੀ ਭਰ ਜਵਾਂ ਰਾਤ ਦਿਨ
ਹਾਸਿਆਂ ਦੀ ਮੜ ਨਿੱਤ ਉਸਰਦੀ ਰਹੀ।

ਜ਼ਿੰਦਗੀ ਨੂੰ ਮੈਂ ਲੱਭਦਾ ਰਿਹਾ ਰਾਤ ਦਿਨ
ਰੇਤ ਵਾਂਗੂੰ ਜੋ ਹੱਥਾਂ 'ਚੋਂ ਕਿਰਦੀ ਰਹੀ।

ਨੂਰ ਵੰਡੀ ਗਿਆ ਹਰ ਕਿਸੇ ਦੇ ਘਰੀਂ
ਆਵਦੇ ਘਰ ਲਈ ਰਾਤ ਘਰ ਦੀ ਰਹੀ।

ਮੈਂ ਤਾਂ 'ਦੀਪ' ਵੰਡੀ ਬੜੀ ਰੌਸ਼ਨੀ,
ਰਾਤ ਜ਼ਹਿਰੀ ਜ਼ਿਹਨ ਵਿੱਚ ਪਸਰਦੀ ਰਹੀ।
v


http://www.facebook.com/deep.zirvi.5

No comments: