JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Showing posts with label ਅਕਸਰ ਏਦਾਂ ਵੀ ਹੁੰਦਾ ਏ. Show all posts
Showing posts with label ਅਕਸਰ ਏਦਾਂ ਵੀ ਹੁੰਦਾ ਏ. Show all posts

Thursday, 10 January 2013

...ਗ਼ਜ਼ਲ ਦਾ

http://www.facebook.com/deep.zirvi.5

ਸੁਹਣਾ ਸੰਸਾਰ ਗ਼ਜ਼ਲ ਦਾ ਮਹਿਕਦਾ ਦਰਬਾਰ ਗ਼ਜ਼ਲ ਦਾ।
ਕੁਝ ਬੁੱਧੀ ਜੀਵਾਂ ਭਾਣੇ ਤਾਂ ਬਾਹਲਾ ਵਿਉਪਾਰ ਗ਼ਜ਼ਲ ਦਾ।
ਗਜ਼ਲ ਦੇ ਮੱਠ-ਅਧਿਕਾਰੀ, ਗਜ਼ਲ ਨੂੰ ਪਾਲਤੂ ਹੀ ਜਾਨਣ ਪਏ।
ਗ਼ਜ਼ਲ ਵਿਧਾ ਦਾ ਹਰ ਜੀਗਆਸੂ ਇਹਨਾਂ ਲਈ ਐੰਵੇਂ ਹੁੰਦਾ ਏ।
ਗ਼ਜ਼ਲ ਦੇ ਮੋਹ ਦਾ ਪਰ ਮੁਤਲਾਸ਼ੀ, ਯਾਰ ਹਮਾਤੜ ਵੀ ਹੁੰਦਾ ਏ। 33
ਅਕਸਰ ਏਦਾਂ ਵੀ ਹੁੰਦਾ , ਏਦਾਂ ਵੀ ਹੁੰਦਾ ਰਹਿੰਦਾ ਏ।
@deepzirvi

ਅਕਸਰ ਏਦਾਂ ਵੀ ਹੁੰਦਾ ਏ

 

 

ਸਾਹਿਤ ਸੇਵਾ ਕਰਦੇ ਕਰਦੇ, ਪੜਦੇ ਲਿਖਦੇ ਲਿਖਦੇ ਪੜਦੇ।
ਸਾਹਿਤ ਸਭੀਏ ਨਗਰ ਨਗਰ ਦੇ, ਲਗਭਗ ਸਾਹਿਤ ਹਿਤ ਵਿਚਰਦੇ।
ਕਰਨੀਆਂ ਪਿੱਛੇ ਲੜ ਪੈਂਦੇ ਨੇ ਮੰਨ ਜਾਂਦੇ ਨੇ ਰੁੱਸ ਪੈਦੇ ਨੇ
ਪਤਾ ਨਹੀਂ ਕਿਓ 'ਗਰਮ ਜੋਸ਼ੀਲਾ' ਲਿਖਦਿਆਂ ਲਿਖਦਿਆਂ ਠਰ ਜਾਂਦੇ ਨੇ
ਹਾੜਮਹੀਨੇ ਠਰੇ ਠਰਾਏ, ਲੋਈਆਂ ਲਈ ਭੱਜਦੇ ਜੱਗ ਵੇਹਦਾ ਏ। 13
ਅਕਸਰ ਏਦਾਂ ਵੀ ਹੁੰਦਾ , ਏਦਾਂ ਵੀ ਹੁੰਦਾ ਰਹਿੰਦਾ ਏ।
-deepzirvi

 

 

http://www.facebook.com/deep.zirvi.5

Wednesday, 9 January 2013

ਅਕਸਰ ਏਦਾਂ ਵੀ ਹੁੰਦਾ ਏ

http://www.facebook.com/deep.zirvi.5

 ਸੱਜਣ-ਕੌਡੇ ਤਾਰੇ ਨਾਨਕ, ਨਾ ਸੀ ਰਾਖਸ਼ ਸਾਰੇ ਨਾਨਕ
ਵਲੀ ਕੰਧਾਰੀ ਦੇ ਵਲ ਕੱਢੇ, ਤਪਦੇ ਤੇਲ ਵੀ ਠਾਰੇ ਨਾਨਕ
ਰੋਸ਼ ਨਾ ਕੀਜੇ ਉੱਤਰ ਦੀਜੈ, ਗੋਸ਼ਟ ਰਾਹ ਵਿਚਾਰੇ ਨਾਨਕ
ਭਾਗੋ ਦੇ  ਭਾਗਾਂ ਵਿੱਚ ਨਾ ਸੀ, ਲਾਲੋ ਘਰੇ ਪਧਾਰੇ ਨਾਨਕ
ਦੁਸ਼ਟ ਨਾ ਮਾਰੋ 'ਦੁਸ਼ਟਤਾ' ਸੋਧੋ, ਹਰ ਨਾਨਕ ਏਹੀ ਕਹਿੰਦਾ ਏ।
ਅਕਸਰ ਏਦਾਂ ਵੀ ਹੁੰਦਾ ਏ, ਏਦਾਂ ਵੀ ਹੁੰਦਾ ਰਹਿੰਦਾ ਏ@deepzirvi9815524600

 

 

 

 

http://www.facebook.com/deep.zirvi.5

ਅਕਸਰ ਏਦਾਂ ਵੀ ਹੁੰਦਾ ਏ,(1)


ਪੁੱਤਰਾਂ ਵਾਂਗ ਸੰਭਾਲੀਆਂ ਫਸਲਾਂ, ਨਾਲ ਪਸੀਨੇ ਪਾਲੀਆਂ ਫਸਲਾਂ।
ਆਸ ਉਮੀਦੀਂ ਢਾਲੀਆਂ ਫਸਲਾਂ, ਫਸਲਾ ਸੋਨੇ ਝਾਲੀਆਂ ਫਸਲਾ।
ਸਿਰੇ ਚੜਦੀਆਂ ਵੇਖੀਆਂ ਨਾ ਮੈਂ ਆਖਰ ਪੱਕਣ ਵਾਲੀਆਂ ਫਸਲਾ।
ਸੁਹਣੀਆਂ ਫਸਲਾ ਪਿਆਰੀਆ ਫਸਲਾ, ਫਸਲਾ ਆਸ ਵਾਲੀਆਂ ਫਸਲਾਂ।
ਘਾਗ ਸ਼ਿਕਾਰੀ ਤਾਕ ' ਹਰ ਪਲ, ਫਾਹੀ ਲਾਈ ਬੱਸ ਬਹਿੰਦਾ ਏ। 5
ਅਕਸਰ ਏਦਾਂ ਵੀ ਹੁੰਦਾ , ਏਦਾਂ ਵੀ ਹੁੰਦਾ ਰਹਿੰਦਾ
Deepzirvi-9815524600