JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday 12 April 2013

ਵੇ ਰੱਬਾ !...


ਵੇ ਰੱਬਾ !ਤੇਰੇ ਨਾਂ ਤੇ ਹੋਏ ਕਿੰਨੇ ਘਰ ,ਖੋਲੇ ਨੇ ;
ਦੀਦੇ ਤੇਰੇ ਅੰਨੇ ਨੇ ,ਕੀ ਜਾਂ ਤੇਰੇ ਕੰਨ ਬੋਲੇ ਨੇ .

ਤੇਰੇ ਤੋਂ ਮੁਖਤਾਰੀ ਲੈ, ਕੀ  ਸਾਰੇ ਪਾਂਧੇ ਆਏ ਨੇ ?
ਜਿਹਨਾ ਸੁਰਗੀੰ ਥਾਂ ਦੇਵਣ   ਨੂੰ ਥਾਂ ਥਾਂ ਦਫਤਰ ਖੋਹਲੇ ਨੇ ..

ਖਿੱਚਾ ਧੂਈ ਅਸਮਤ ਦੀ ,ਕੀ ਤੂੰ ਕਰਦਾ -ਕਰਵਾਉਂਦਾ ਹੈਂ ?
ਕੁੱਲੀਆਂ ਨੂੰ ਮਹਿਲਾਂ ਕੋਲੋਂ ਕੀ ਤੂੰ ਮਰਵਾਉਂਦਾ ਪੌਲੇ ਹੈਂ

ਅਸੀ ਤੇਰੇ ਤੋਂ ਮੁਨਕਰ ਨਹੀਂ ਜਿਹੜੇ ਜੀ ਇਹ ਕਹਿੰਦੇ ਨੇ ;
ਵੱਡਿਆ ਰੱਬਾ ਅਕਸਰ ਤੂੰ ਓਹਨਾਂ ਦੇ ਤੱਪੜ ਰੋਲੇ ਨੇ ,,

 ਡਾਹਢੇ ਅਤੇ ਨਿਤਾਣੇ ਦੇ ਲੇਖਾਂ ਦੀ ਤੂੰ ਵੰਡ ਕਰਦਾ ਹੈਂ?
ਦੋਹਾਂ ਖਾਤਿਰ ਵਖੋ ਵਖਰੇ ,ਤੇਰੇ ਮਾਸੇ ਤੋਲੇ ਨੇ?.


ਤੇਰੇ ਨਾਲ ਹੀ ਤੇਰੇ 'ਲਾਹ੍ਮੇੰ ਲੈਣੇ ਦੇਣੇ ਕਰਨੇ ਸੀ ;
ਤੂੰ ਤੇ ਹੁਣੇ ਹੀ ਲੁਕਿਆ ਫਿਰਦਾ ਅਜੇ ਬੋਲ ਕੀ ਬੋਲੇ ਨੇ
 ..ਦੀਪ ਜੀਰਵੀ-9815524600

















http://www.facebook.com/deep.zirvi.5


No comments: