JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Thursday, 11 April 2013

ਤੁਸਾਂ ਦੀ ਯਾਦ ਹੀ ਆਈ...



ਪਰਾਂ ਦੇ ਬਾਝ ਵੀ ਪਰਵਾਜ਼ ਹੋ ਸਕੀ ਹੈ ਕਦੀ,
ਹਵਾ ਦੇ ਬਾਝ ਵੀ ਆਵਾਜ਼ ਹੋ ਸਕੀ ਹੈ ਕਦੀ।

ਕਿਸੇ ਨੇ ਵੇਖਿਆ, ਸੁਣਿਆ ਨਜ਼ਾਰਾ ਐਸਾ ਵੀ,
ਹੜਾਂ ਦੇ ਬਾਝ ਵੀ ਆਬਾਦ ਹੋ ਸਕੀ ਹੈ ਨਦੀ।

ਬਿਨਾਂ ਸਵੇਰ ਦੇ, ਆਉਣਾ ਫਿਜ਼ੂਲ ਸ਼ਾਮਾਂ ਦਾ,
ਬਗੈਰ ਸ਼ਾਮ ਦੇ ਪਰਭਾਤ ਹੋ ਸਕਦੀ ਹੈ ਕਦੀ।

ਤਿਹਾਏ ਪਾਟ ਗਏ ਨੇ ਵਿਚਾਰੇ ਜੋ ਥਲ ਸੀ,
ਬਗੈਰ ਮੇਘ ਦੇ ਬਰਸਾਤ ਹੋ ਸਕੀ ਹੈ ਕਦੀ।

ਉਡੀਕ ਆਪਦੀ ਕਰਦਾ ਰਿਹਾ ਮੈਂ 'ਦੀਪ' ਜਗਾ,
ਤੁਸਾਂ ਦੀ ਯਾਦ ਹੀ ਆਈ ਤੁਸੀਂ ਨਾ ਆਏ ਕਦੀ।
-DEEPZIRVI

 
-


http://www.facebook.com/deep.zirvi.5

No comments: