JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 18 June 2012

ਮੈਨੂੰ ਮੇਰਾ ਸੁਫਨਾ ਸਚਓਂ ਸਚਾ ਹੋ ਮਿਲਿਆ ;

ਬੇਤਰਤੀਬੇ ਹਰਫਾਂ ਵਰਗੇ   ਜੀਵਨ   ਮੇਰੇ  ਨੂੰ ;
ਸੁਹਨਿਆਂ ਸੱਜਣਾਂ  ਇੱਕ ਸੁਰੀਲਾ ਗੀਤ ਬਣਾਇਆ ਜੀ .
rose for rose...
ਕਰਮਾਂ ਵਾਲਾ ਗੀਤ ਜੋ ਬਣਿਆ ਜੀਵਨ ਮੇਰਾ ਤਾਂ ;
ਕਰਮ ਕਮਾਇਆ ਸੁਹਣਿਆ ਸੱਜਣਾਂ ਹੋੰਠੀ ਲਾਇਆ ਜੀ .


ਮਨਕਾ -ਮਨਕਾ, ਰੇਜ਼ਾ -ਰੇਜ਼ਾ ਜੋੜਿਆ ਮੇਰਾ ਤੇ ;
ਇਸ਼ਕ ਮੁਹੱਬਤ ਵਟਣਾ ਮੇਰੇ ਅੰਗੀਂ ਲਾਇਆ ਜੀ .

ਵਾਰਿਸ ਸ਼ਾਹ ਨੇ ਹੀਰ ਲਿਖੀ ਤੇ ਅਮਰ ਹੋਏ ਦੋਏਂ;
ਮੇਰੀ ਹੀਰ ਨੇ ਮੇਨੂ ਏਦਾਂ ਹੀ ਮੁਕ੍ਲਾਇਆ ਜੀ .



ਮੈਨੂੰ ਮੇਰਾ  ਸੁਫਨਾ ਸਚਓਂ ਸਚਾ ਹੋ ਮਿਲਿਆ ;
ਮੈਨੂੰ ਮੇਰੇ ਰੱਬ ਨੇ ਆਪਣਾ ਰੂਪ ਮਿਲਾਇਆ ਜੀ 

ਦੀਪ ਜ਼ੀਰਵੀ 
 9815524600

No comments: