ਮਨਮੋਹਣੇ ਨੇ ਮੋਹ ਦਾ ਕਾਇਦਾ ਪੜ੍ਹਿਆ ਬਈ;
ਨੇਤਰਾਂ ਰਾਹੀਂ ,ਧੁਰ ਦਿਲ ਅੰਦਰ ਵੜਿਆ ਬਈ .
ਓਹਨੂੰ ਸ਼ਾਯਦ ਤਨ ਦੇ ਲੋਭੀ ਲਭਦੇ ਰਹੇ ;
ਇਸੇ ਲਈ ਓਹ 'ਮੌਨ ਦੇ ਭੋਰੇ ' ਵੜਿਆ ਬਈ .
ਮੈਂ ਮੁਫਲਿਸ ਦਾ ਮੁਫਲਿਸ ਹੀ ਰਹਿ ਜਾਣਾ ਸੀ ;
ਕਰਮ ਓਸਦਾ ਪਰ ਮੇਰੇ ਤੇ ਹ੍ੜਿਆ ਬਈ .
ਬੁਰੀ ਨਿਗਾਹੋਂ ਦਾਤਾ ਆਪ ਬਚਾਈੰ ਤੂੰ ;
ਸੁਣਿਆ ਆਸ਼ਿਕ ਜਾਂ ਹ੍ੜਿਆ ਜਾਂ ਸੜਿਆ ਬਈ .
ਮੇਰੇ ਇਸ਼ਕ-ਖਟੋਲੇ ਦੀ ਹੱਥ "ਡੋਰ " ਤੇਰੇ ;
ਤੇਰੇ ਕੈਦਿਓਂ ,ਅਲਿਫ ਇਸ਼ਕ ਦਾ ਪੜ੍ਹਿਆ ਬਈ .
ਦੀਪ ਜੀਰਵੀ
ਨੇਤਰਾਂ ਰਾਹੀਂ ,ਧੁਰ ਦਿਲ ਅੰਦਰ ਵੜਿਆ ਬਈ .
ਓਹਨੂੰ ਸ਼ਾਯਦ ਤਨ ਦੇ ਲੋਭੀ ਲਭਦੇ ਰਹੇ ;
ਇਸੇ ਲਈ ਓਹ 'ਮੌਨ ਦੇ ਭੋਰੇ ' ਵੜਿਆ ਬਈ .
ਮੈਂ ਮੁਫਲਿਸ ਦਾ ਮੁਫਲਿਸ ਹੀ ਰਹਿ ਜਾਣਾ ਸੀ ;
ਕਰਮ ਓਸਦਾ ਪਰ ਮੇਰੇ ਤੇ ਹ੍ੜਿਆ ਬਈ .
ਬੁਰੀ ਨਿਗਾਹੋਂ ਦਾਤਾ ਆਪ ਬਚਾਈੰ ਤੂੰ ;
ਸੁਣਿਆ ਆਸ਼ਿਕ ਜਾਂ ਹ੍ੜਿਆ ਜਾਂ ਸੜਿਆ ਬਈ .
ਮੇਰੇ ਇਸ਼ਕ-ਖਟੋਲੇ ਦੀ ਹੱਥ "ਡੋਰ " ਤੇਰੇ ;
ਤੇਰੇ ਕੈਦਿਓਂ ,ਅਲਿਫ ਇਸ਼ਕ ਦਾ ਪੜ੍ਹਿਆ ਬਈ .
ਦੀਪ ਜੀਰਵੀ
No comments:
Post a Comment