JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 16 June 2012

ਗਜ਼ਲ

ਗਊ ਸ਼ਾਲਾ  ਦੇ ਹੁੰਦਿਆਂ-ਸੁੰਦਿਆਂ;ਸੜਕਾਂ ਉੱਤੇ ਗਾਵਾਂ ਕਿਓਂ ;
ਪੁੱਤ ਧੀਆਂ  ਦੇ ਹੁੰਦਿਆਂ -ਸੁੰਦਿਆਂ ਅਵਾਜਾਰ ਕਈ ਮਾਂਵਾਂ ਕਿਓਂ ?.




ਜੇ ਛਾਵਾਂ ਦੀ ਲੋੜ ਤੁਹਾਨੂੰ ਕਿਓਂ ਪਏ ਬੂਟੇ ਵੱਢਦੇ ਹੋ;

ਜੇ ਵਢਣੇ ਹਨ ਬੂਟੇ;ਭਲਿਓ! ਲੋਚਦੇ ਹੋ ਫਿਰ ਛਾਵਾਂ ਕਿਓਂ .?




ਨੇੜ -ਭਵਿਖ ਦੀ ਮਾ ਨੂੰ ਹੱਥੀਂ ਕੁਖੀਂ ਕਤਲ ਕਰ ਛੱਡੋ ;
ਸ਼ੇਰਾਂ ਵਾਲੀ ਦੇ ਦਰ ਵਾਲੀਆਂ ਗਾਹੁੰਦੇ ਹੋ ਫਿਰ ਰਾਹਵਾਂ ਕਿਓਂ ?


ਦਲ ਤੇ ਰਾਜ ਨਹੀ ਸੀ ਓਹਦਾ ;ਓਹ ਤਾਂ ਦਿਲਾਂ ਦਾ ਰਾਜਾ ਹੈ ;
ਭਗਤ ਸਿੰਘ ਸਰਦਾਰ ਦੇ ਮੂਹਰੇ, ਤਾਹਿਓਂ  ਸੀਸ ਝੁਕਾਵਾ ਇਓਂ ?


ਮੈਨੂ ਕਿਸ਼ਤੀ ਸਾਲਮ ਰਖਨੀ ਆਓਂਦੀ ਹੈ ਮੈਂ ਰੱਖ ਲਾਂਗਾ;
ਮੇਰੀ ਕਿਸ਼ਤੀ ,ਮੇਰੇ ਚੱਪੂ ;ਗੈਰਾਂ ਹੱਥ  ਫੜਾਵਾਂ ਕਿਓਂ


ਉਸਦੇ ਮੇਰੇ ਨਾਤੇ ਵਾਲੀ ਗੱਲ ਦੱਸ ਦਾ ਵਾਂ ;ਦੱਸਿਓ ਨਾ ;
ਸੀਤਲ-ਜ੍ਲ  ਓਹ,ਮੈਂ    ਤਿਰਹਾਇਆ ; ਓਹਦਾ ਸੰਗ ਨਾ ਚਾਹਵਾਂ ਕਿਓਂ


ਦੀਪ ਜੀਰਵੀ



--
deepzirvi
9815524600
http://chitravli.blogspot.com/

http://www.facebook.com/deep.zirvi.5

No comments: