ਤੇਰੇ ਆਓਂਦਿਆਂ ਹੀ ਬਹਾਰ ਆ ਗਈ ਏ ;ਬਹਾਰ ਆ ਗਈ ਏ, ਕਰਾਰ ਆ ਗਿਆ ਏ .
ਹਜ਼ਾਰਾਂ ਦਿਲਾਂ ਦੀ ਸੁਰਤਾਲ ਤੂ ਹੈਂ ,ਹਜ਼ਾਰਾਂ ਸੁਰਾਂ ਤੇ ਨਿਖ਼ਾਰ ਆ ਗਿਆ ਏ .
ਤੇਰੇ ਤੇ ਫ਼ਿਦਾ ਨੇ ਸੁਖਨਵਰ ਹਜ਼ਾਰਾਂ ,ਹਜ਼ਾਰਾਂ ਮੁਸ੍ਸਵਿਰ , ;ਦੀਵਾਨੇ ਹਜ਼ਾਰਾਂ.
ਤੇਰੀ ਦੀਦ ਕਰ ਕੇ ,ਤੇਰਾ ਨਾਮ ਲੈ ਕੇ ਹਜ਼ਾਰਾਂ ਦੇ ਦਿਲ ਨੂੰ ਕਰਾਰ ਆ ਗਿਆ ਏ .
ਤੇਰੇ ਨੈਣ ਮਟਕੇ ਨਸ਼ੇ ਦੇ ਕੁਹਾਂਦੇ;ਤੇਰੇ ਜ਼ੁਲ੍ਫ਼ ਕੁੰਡਲ ਚ ਕਈ ਉਲਝ ਜਾਂਦੇ ,
ਹਰਿਕ ਦੀ ਨਜ਼ਮ ਦਾ ਹੈ ਉਨਵਾਨ ਤੂੰ ਹੀ ;ਹਰਿਕ ਨੂੰ ਤੇਰੇ ਤੇ ਪਿਆਰ ਆ ਗਿਆ ਏ .
ਉਮਰਾਂ ਦੀ ਕੋਈ ਨਾ ਹਦ ਹੈ ਨਾ ਸਰਹਦ ;ਹਰਿਕ ਤੇਰਾ ਸ਼ੈਦਾ ,ਹਰਿਕ ਚਾਹਵੇ ਤੈਨੂੰ ;
ਕਈ ਤੇਰੇ ਹੁਸਨੋਂ,ਪਏ ਤਿਲ੍ਮਿਲਾਂਦੇ ;ਇਸ਼ਕੇ ਦਾ ਤੇਈਆ ਬੁਖਾਰ ਆ ਗਿਆ ਏ ,
ਤੂੰ ਸਭ ਦੀ ਨਜ਼ਰ ਏ ਤੂੰ ਸਭ ਦੀ ਨਜ਼ਰ ਤੇ ;ਨਜ਼ਰ ਤੇਰੀ ਸਭ ਤੇ ਕਿਵੇਂ ਹੋ ਸਕੇਗੀ
ਨਜ਼ਰ ਨੂੰ ਨਜ਼ਰ ਤੇ ਨਜ਼ਰ ਨਾ ਲਗਾਵੋ ;ਨਜ਼ਰੋਂ ਨਜ਼ਰ ਦਾ ਕਰਾਰ ਆ ਗਿਆ ਏ
ਦੀਪ ਜੀਰਵੀ
--
deepzirvi
9815524600
http://chitravli.blogspot.com/
http://www.facebook.com/deep.zirvi.5
1 comment:
khoob deep ji;khoobsoorat khayaal ne.
musawwar ,nor mussawar
Post a Comment