ਗਜ਼ਲ
ਮੈਂ ਚਾਹਿਆ ਸੀ ਚਾਹੁੰਦਾ ਰਹੂਂ ,ਚਾਹਵਾਂ ਤੈਨੂੰ .
ਸੁਣੀ ਜਾ ਜਰਾ ਤੂੰ ਸੁਣਾਵਾਂ ਮੈਂ ਤੈਨੂੰ ;
ਜਦੋਂ ਸੌਵਾਂ ਜਾਗਾਂ ,ਜਦੋਂ ਸੋਚ ਸੋਚਾਂ ;
ਸੋਚਾਂ ਖਿਆਲਾਂ ਚ ਪਾਂਵਾਂ ਮੈ ਤੈਨੂੰ .
ਕੋਈ ਹ਼ੋਰ ਸੀ ;ਨ ਅਜੇ ਹੈ ,ਨ ਹੋਣਾ ;
ਸੁਨਣ ਲੋਕ ਤਾਂ ਹੀ ਤੇ ਗਾਂਵਾਂ ਮੈਂ ਤੈਨੂੰ .
ਸ਼ੁਦੈਣੇ ਤੂੰ ਸਮਝੇਂ, ਹੈ ਕੋਹਾਂ ਦੀ ਦੂਰੀ ;
ਤੇ ਸ਼ਾਹ -ਰਗ ਦੇ ਨੇੜੇ ਹੀ ਪਾਂਵਾਂ ਮੈਂ ਤੈਨੂੰ .
ਨਾਮੁਮਕਿਨ ਹੈਂ ਬੇਸ਼ੱਕ ,ਤੇਰੇ ਬਾਝ ਜੀਣਾ ,
ਬਿਨਾਂ ਲਬ ਹਿਲਾਏ ,ਸੁਣਾਵਾਂ ਮੈਂ ਤੈਨੂੰ .
ਦੀਪ ਜ਼ੀਰਵੀ
http://www.facebook.com/deep.zirvi.5
No comments:
Post a Comment