ਵਖਰੇ ਨੇ ਅੰਦਾਜ਼ ਗਜ਼ਲ ਦੇ
ਸੁਥਰੇ ਨੇ ਅੰਦਾਜ਼ ਗਜ਼ਲ ਦੇ .
ਤਾਲ ਨਾ ਛਡੇ ਲੈ ਨਾ ਭਟਕੇ ;
ਅਥਰੇ ਨੇ ਅੰਦਾਜ਼ ਗਜ਼ਲ ਦੇ .
ਸਦੀਆਂ ਹੋਇਆਂ ਐਪਰ ਹੁਣ ਤੱਕ
ਸਜਰੇ ਨੇ ਅੰਦਾਜ਼ ਗਜ਼ਲ ਦੇ .
ਗਜ਼ਲਾਂ ਕਲਮੋਂ ਲਿਖ ਨਾ ਹੋਵਣ
ਵਖਰੇ ਨੇ ਅੰਦਾਜ਼ ਗਜ਼ਲ ਦੇ .
ਗਜ਼ਲ ਤੇ ਲੋਚੇ ਖੂਨ ਜਿਗਰ ਦਾ
ਅੱਡਰੇ ਨੇ ਅੰਦਾਜ਼ ਗਜ਼ਲ ਦੇ .
ਦੀਪ ਜੀਰਵੀ
--
deepzirvi
9815524600
No comments:
Post a Comment