"ਪੂਰਾ ਹੋਇਆਂ" ਸਿਵਿਆਂ ਵੱਲ ਨੂੰ ਲੈ ਤੁਰਨ ...ਸਭ ਲੋਕ .
ਅਓਨੀ ਜਾਣੀ ,ਮੂੰਹ ਮੁਲਾਹਿਜ਼ੇ ਲੈਣ ਦੇਣ ਦੇ ਨਾਤੇ .
ਘੁਕਦੇ ਰਹਿੰਦੇ ਚੱਕਰਾਂ ਵਿੱਚ ਗਰਾਰੀ ਬਣ...ਸਭ ਲੋਕ
.
ਸਾਦ-ਮੁਰਾਦੇ ਬੰਦੇ ਵਾਲਾ ਬੀ-ਨਾਸ ਨਹੀਂ ਹੋਇਆ ;
ਸਾਦ ਮੁਰਾਦੇ ਬੰਦੇ ਨੂੰ 'ਸਿਧਰਾ' ਦੱਸਣ ...ਸਭ ਲੋਕ
ਹੋਰ ਦੀ ਹੋਰ ਨੂੰ ਹੋਵੇ ਹੋਵੇ ,ਮੈਨੂੰ ਆਪਣੀ ਪਈ ਏ ;
ਅਕਸਰ ਸੋਚ ਦੀ ਦੌੜ ਖੁਦ ਹੀ ਤੱਕ ਦੀ ਰਖਣ ...ਸਭ ਲੋਕ
ਦਬੜੂ- ਘੁਸੜੂ ਮੋਹਰੀਆਂ ਦੇ ਵਿੱਚ, ਖੜਦੇ ਜਿਹੜੇ ਜਿਹੜੇ ;
ਓਹਨਾਂ ਬਾਬਤ ਪੋਤੜਿਆਂ ਤੱਕ ਸੂਹ ਰਖਣ ..ਸਭ ਲੋਕ
ਗਲਵਕੜੀ ਨੂੰ ਅਹੁਲੇ ਕੋਈ ਤਾਂ ਕੋਈ ਗਲ ਪੈਂਦਾ ;
ਬੇ ਭਰਵਾਸੇ ,ਹਥ ਮਿਲਾਵਣ ਤੋਂ ਯ੍ਰ੍ਕ੍ਨ ...ਸਭ ਲੋਕ
ਰੰਗ ਬਿਰੰਗੇ ਲੋਕਾਂ ਵਾਲਾ ਮੇਲਾ ਰੰਗ ਬਿਰੰਗਾ ;
ਸ਼ਗਨ-ਸ਼ਰੀਹਾਂ ਕਿਧਰੇ ;ਕਿਧਰੇ ਚੁੱਪ ਖਿਸਕਣ ...ਸਭ ਲੋਕ
ਜਿਸਨੂੰ ਜਿਉਂਦਿਆਂ ਮਰਨ ਦਾ ਪੈਂਡਾ ਸਰ ਕਰਨਾ ਆ ਜਾਵੇ ;
ਉਸਦੀ ਕਬਰ ਨੂੰ ਜਿਊਂਦੀ ਜਾਗਦੀ ਹੀ ਰਖਣ ...ਸਭ ਲੋਕ
ਦੀਪ ਜ਼ੀਰਵੀ
9815524600
No comments:
Post a Comment