ਰਹਿਣ ਦੇ, ਹੁਣ ਸਾਫ਼ਗੋਈ ਰਹਿਣ ਦੇ।
ਰਹਿਮ ਵਾਲੀ ਚਾਰਜੋਈ, ਰਹਿਣ ਦੇ।
ਇਹਨਾਂ 'ਸੀਤਾ' ਨੂੰ ਨਹੀਂ ਸੀ ਬਖਸ਼ਿਆ।
ਕਹਿਣ ਦੇ, ਲੋਕਾਂ ਨੂੰ ਕੁਝ ਵੀ ਕਹਿਣ ਦੇ।
ਪੀੜ ਨੂੰ ਜਰ ਦਰਦ ਪੀ, ਤੇ ਗਮ ਹੰਢਾ,
ਵਿਚਰ ਜਗ ਵਿੱਚ, ਬਿਰਹੜੇ ਨੂੰ ਪਹਿਣ ਕੇ।
ਲਾਖ ਲਾ ਬੁੱਲ•ਾਂ ਨੂੰ, ਕੁਝ ਵੀ ਬੋਲ ਨਾ,
ਬੋਲ ਨਾ, ਕੁੱਝ ਬੋਲਣੇ ਨੂੰ ਰਹਿਣ ਦੇ।
ਚੀਕਦੀ ਚੁੱਪ ਆਪ ਹੀ ਕੁਰਲਾਏਗੀ,
ਸਹਿਣ ਦੇ ਮਨ, ਚੀਕ ਚੁੱਪ ਦੀ ਸਹਿਣ ਦੇ।
deepzirvi9815524600
No comments:
Post a Comment