ਅਸੀਂ ਆਰਿਆ ਸਮਾਜੀ ਯਾ ਤੈਨੂੰ ਸਿਖ ਸੋਚੀ ਬੈਠੇ ਹਾਂ ;
ਮਜਹਬਾਂ ਦੇ ਪੁੱਤਰ ਬਣੇ ਅਸੀਂ ਬੰਦੇ ਦਾ ਪੁੱਤਰ ਨਹੀਂ ਕੋਈ
ਤੂੰ ਸਾਡੀ ਸੋਚ ਦੀ ਤੇਹਰਵੀਂ ਤੇ ਕੁਝ ਖਾਸ ਕਰੀਂ
ਭਗਤ ਸਿਆਂਹ ਮਾਫ਼ ਕਰੀਂ ਰਤਾ ਇਨਸਾਫ਼ ਕਰੀਂ
ਅਸੀਂ ਸਾਲ ਛਿਮਾਹੀ ਮੇਲੇ ਤੇਰੇ ਨਾਂ ਲਾਈਏ.
ਵਿਕਦਾ ਤੇਰਾ ਨਾਮ ਇਹ ਮੇਲੇ ਤਾਂ ਲਾਈਏ.
ਅਸੀਂ ਤੇਰੀ ਫੋਟੋ ਵਾਲੀਆਂ ਝੱਗੀਆਂ ਵੇਚਦੇ ਹਾਂ ;
ਅਸੀਂ ਤੇਰੇ ਨਾਮ ਨੂੰ ਵੇਚੀਏ ,ਨਾ ਏਤਰਾਜ਼ ਕਰੀਂ
ਭਗਤ ਸਿਆਂਹ ਮਾਫ਼ ਕਰੀਂ ਰਤਾ ਇਨਸਾਫ਼ ਕਰੀਂ
ਹਰ ਕੋਈ ਤੈਨੂੰ ਢਾਲ ਬਣਾਈ ਫਿਰਦਾ ਹੈ
ਕੋਈ ਮੇਰੇ ਵਰਗਾ ਝੱਲ ਕੁਦਾਈ ਫਿਰਦਾ ਹੈ
ਕੋਈ ਅਗਨ ਦੇ ਵਸਤਰ ਸੋਚ ਨੂੰ ਪਾਈ ਫਿਰਦਾ ਹੈ
ਤੂ ਤਰਕ-ਅਕਾਸ਼ੀ ਯੁਗ ਯੁਗ ਤਕ ਪਰਵਾਜ਼ ਕਰੀਂ
ਭਗਤ ਸਿਆਂਹ ਮਾਫ਼ ਕਰੀਂ ਰਤਾ ਇਨਸਾਫ਼ ਕਰੀਂ
ਖੇਤਾਂ ਦੇ ਵਿੱਚ ਅਜੇ ਮਜੂਰੀ ਰੋਂਦੀ ਹੈ .
ਖੇਤੋਂ ਚੋਰੀ ਹੋਈ ਚੂਰੀ ਰੋਂਦੀ ਹੈ
ਭੁਖੇ ਢਿੱਡ ਤੇ ਅੰਨ ਦੀ ਦੂਰੀ ਰੋਂਦੀ ਹੈ .
ਤੂ ਚੇਤਨਾ ਸੂਰਜ ਬਣ ਚੇਤਨ ਪ੍ਰਗਾਸ ਕਰੀਂ
ਭਗਤ ਸਿਆਂਹ ਮਾਫ਼ ਕਰੀਂ ਰਤਾ ਇਨਸਾਫ਼ ਕਰੀਂ
ਦੀਪ ਜ਼ੀਰਵੀ
੧੬-੩-੨੦੧੨
No comments:
Post a Comment