JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Showing posts with label http://www.facebook.com/pages/DEEP-Zirvi/145863848835138. Show all posts
Showing posts with label http://www.facebook.com/pages/DEEP-Zirvi/145863848835138. Show all posts

Friday, 9 March 2012

...ਸਭ ਲੋਕ








ਸਭ ਨੂੰ ਸਭ ਕੁਝ ਨਹੀਓਂ ਮਿਲਦਾ ਊਣੇ ਹਨ ...ਸਭ ਲੋਕ 

"ਪੂਰਾ ਹੋਇਆਂ" ਸਿਵਿਆਂ ਵੱਲ ਨੂੰ ਲੈ ਤੁਰਨ  ...ਸਭ ਲੋਕ .



ਅਓਨੀ ਜਾਣੀ ,ਮੂੰਹ ਮੁਲਾਹਿਜ਼ੇ ਲੈਣ ਦੇਣ ਦੇ ਨਾਤੇ .

 ਘੁਕਦੇ ਰਹਿੰਦੇ ਚੱਕਰਾਂ ਵਿੱਚ  ਗਰਾਰੀ  ਬਣ...ਸਭ ਲੋਕ 


.
ਸਾਦ-ਮੁਰਾਦੇ ਬੰਦੇ ਵਾਲਾ ਬੀ-ਨਾਸ ਨਹੀਂ ਹੋਇਆ ;

ਸਾਦ ਮੁਰਾਦੇ ਬੰਦੇ ਨੂੰ 'ਸਿਧਰਾ' ਦੱਸਣ ...ਸਭ ਲੋਕ 



ਹੋਰ ਦੀ ਹੋਰ ਨੂੰ ਹੋਵੇ ਹੋਵੇ ,ਮੈਨੂੰ ਆਪਣੀ ਪਈ  ਏ ;

ਅਕਸਰ ਸੋਚ ਦੀ ਦੌੜ ਖੁਦ ਹੀ ਤੱਕ ਦੀ ਰਖਣ  ...ਸਭ ਲੋਕ 


ਦਬੜੂ- ਘੁਸੜੂ ਮੋਹਰੀਆਂ ਦੇ ਵਿੱਚ, ਖੜਦੇ ਜਿਹੜੇ ਜਿਹੜੇ ;

ਓਹਨਾਂ ਬਾਬਤ ਪੋਤੜਿਆਂ ਤੱਕ   ਸੂਹ ਰਖਣ  ..ਸਭ ਲੋਕ 


ਗਲਵਕੜੀ ਨੂੰ  ਅਹੁਲੇ ਕੋਈ ਤਾਂ ਕੋਈ ਗਲ ਪੈਂਦਾ ;

ਬੇ ਭਰਵਾਸੇ ,ਹਥ ਮਿਲਾਵਣ ਤੋਂ ਯ੍ਰ੍ਕ੍ਨ ...ਸਭ ਲੋਕ 


ਰੰਗ ਬਿਰੰਗੇ ਲੋਕਾਂ ਵਾਲਾ ਮੇਲਾ ਰੰਗ ਬਿਰੰਗਾ ;

ਸ਼ਗਨ-ਸ਼ਰੀਹਾਂ ਕਿਧਰੇ ;ਕਿਧਰੇ ਚੁੱਪ ਖਿਸਕਣ ...ਸਭ ਲੋਕ 



ਜਿਸਨੂੰ ਜਿਉਂਦਿਆਂ ਮਰਨ ਦਾ ਪੈਂਡਾ ਸਰ ਕਰਨਾ ਆ ਜਾਵੇ ;

ਉਸਦੀ ਕਬਰ ਨੂੰ ਜਿਊਂਦੀ ਜਾਗਦੀ ਹੀ ਰਖਣ ...ਸਭ ਲੋਕ 


ਦੀਪ ਜ਼ੀਰਵੀ 

9815524600

Monday, 5 March 2012

..ਨਾਰੀ ਦਿਵਸ ਅਠ ਮਾਰਚ ਦੋ .ਹਜ਼ਾਰ ਬਾਰਾਂ ਲਈ ...







ਹੇ ਨਾਰੀ 
ਤੂੰ ਕੀ ਹੈਂ?

ਰਹਿਮਤ 
ਬਰਕਤ
ਸ਼ਫਕਤ
ਮੁਹੱਬਤ
ਕਜ਼ਾ
ਸਜ਼ਾ
ਮਜ਼ਾ
ਰਜ਼ਾ
?
ਰੋਗ
ਸੋਗ
ਭੋਗ
ਜੋਗ
ਸ਼ਰਧਾ
ਪਰਦਾ
ਜਾਂ
ਕੁਖ ਵਿਚਲਾ 
ਭਰੂਣ ਮਰਦਾ 
-??-
ਮੈਂ ਨਾਰੀ 
ਬੱਸ ਨਾਰੀ 
ਧੀ ਬਣਾ ...
...ਵਿਰਾਸਤ ਹਾਂ 
ਮਾਂ ਬਣਾ ...
...ਸ਼ਫਕਤ ਹਾਂ
ਬੀਵੀ ਬਣਾ ..
..ਬਰਕਤ ਹਾਂ 
ਜੇ ਧੀ-ਭੈਣ ਬਣਾਂ ...
... ਇਜ਼ਤ ਹਾਂ .
------
ਰਾਜ਼ਿਕ
ਖਾਲਿਕ
ਪਾਲਕ ਹਾਂ 
ਪਰ 
ਅਫਸੋ ..ਸ ...
ਸਦੀਆਂ ਤੋਂ 
ਸ਼ਰਧਾ
ਪਰਦਾ 
ਰਹੀ
ਲੁਟੇੰਡੀ
ਕੁਟੇੰਦੀ ਰਹੀ 
ਕੰਜਕ ਬਣ ਪੁਜਿੰਦੀ ਰਹੀ 
ਪਰ 
ਮੈਂ ਆਪਣੀ ਜਾਤ 
ਆਪ ਕਤਲ ਕਰੇਂਦੀ ਰਹੀ .
.....
ਮੈਂ ਨਾਰੀ 
ਮੇਰੀ ਅੱਲ ਨਾਰੀ 
ਮੇਰਾ ਸੱਲ ਨਾਰੀ 
ਮੈਂ ਨਾਰੀ 
ਨਾਰੀ ਨਾਰੀ 
ਬੱਸ ਨਾਰੀ 
--------
.....ਦੀਪ ਜੀਰਵੀ 9815524600
..ਨਾਰੀ ਦਿਵਸ ਅਠ ਮਾਰਚ ਦੋ .ਹਜ਼ਾਰ ਬਾਰਾਂ ਲਈ ...  



--

-- 
deepzirvi
9815524600

Thursday, 26 January 2012

ਹਥਾਂ ਵਿੱਚ ਤਿਰੰਗਾ ਹੈ ,





ਹਥਾਂ ਵਿੱਚ ਤਿਰੰਗਾ ਹੈ ,
ਢਿਡ ਭੁਖਾ ਤਨ ਨੰਗਾ ਹੈ .

ਅਖੀਂ ਯਮਨਾ ਗੰਗਾ ਹੈ ;
ਹਾਲ ਨਾ ਪੁਛੋ ;ਚੰਗਾ ਹੈ ?!

ਸਾੜਾ ਫੂਕੀ ਦੰਗਾ ਹੈ ;
ਚੁੱਪ ਹੀ ਰਹਿਣਾ ਚੰਗਾ ਹੈ .

ਦੁਖ ਦੀ ਕੰਚਨ ਜੰਗਾ ਹੈ ,
ਸੁਖ ਸੁਪਨਾ ਅਧ ਨੰਗਾ ਹੈ .

ਕਿਧਰੇ ਮਾਅਲ ਤੇ ਨੰਗ ਕਿਤੇ 
ਸਾਡਾ ਹਿੰਦ ਬਹੁ ਰੰਗਾ ਹੈ .

ਸੰਤਾਲੀ ਤੋਂ ਅੱਜ ਤਕ ਵੀ ,
ਭਿਖ ਮੰਗਾ ਭਿਖ ਮੰਗਾ ਹੈ .
ਦੀਪ੍ਜ਼ੀਰਵੀ 

-- 
deepzirvi
9815524600






Thursday, 27 October 2011

ਉਮਰਾਂ ਦੇ ਸਭ ਗੇੜ ਮੁਕਾ ਤੇ ਤੁਰਜਾਣਾ....ਦੀਪ ਜ਼ੀਰਵੀ





ਬੁਰਕੀ ਬੁਰਕੀ ਜਿੰਦੂ ਖਾ,ਤੇ ਤੁਰ ਜਾਣਾ;
ਏਥੇ ਹੀ ਸਭ ਕੁਝ ਗੁਆ,ਤੇ ਤੁਰਜਾਣਾ।
ਜੋ ਸਾਹਵਾਂ ਦੀ ਦੌਲਤ ਕਰਜ਼ ਲਿਆਏ ਸੀ;
ਕਿਸ਼ਤਾਂ ਦੇ ਵਿੱਚ ਕਰਜ਼ ਚੁਕਾ, ਤੇ ਤੁਰਜਾਣਾ।
ਹਿਜਰ ਦੀ ਹਿਜਰਤ ਤੋਂ ਪਹਿਲੋਂ ਹੀ ਹਜਰਤ ਦਿਲ;
ਆਪਾਂ ਅਪਣਾ ਫੱਟ ਲੁਕਾ, ਤੇ ਤੁਰਜਾਣਾ।
ਤਿੜਕੇ ਵੰਝ ਨੂੰ ਵੰਝਲੀ ਏਥੇ ਕੌਣ ਕਹੂ?!
ਕੁਸਕੇ ਬਿਨ ਹਰ ਹੂਕ ਲੁਕਾ , ਤੇ ਤੁਰਜਾਣਾ।
ਕਾਹਨੂੰ ਕੋਈ ਖੇਚਲ ਕਰ ਮਾਰੇ ਮੈਨੂੰ;
ਆਪਣਾ ਆਪਾ ਆਪ ਮਿਟਾ ,ਤੇ ਤੁਰਜਾਣਾ।
ਕੱਲ ਆਲਮ ਦੇ ਝਿੜਕਾਂ,ਗਾਲਾਂ ਤੇ ਰੋਸੇ;
ਆਪਾਂ ਆਪਣੀ ਝੋਲੀ ਪਾ , ਤੇ ਤੁਰਜਾਣਾ।
ਮਿੱਟੀ ਸੀ,ਹੁਣ ਮਿੱਟੀ ਹਾਂ ,ਮਿੱਟੀ ਹੋਣਾ;
ਮਿੱਟੀ,ਮਿੱਟੀ ਵਿੱਚ ਰਲ਼ਾ , ਤੇ ਤੁਰਜਾਣਾ।
ਉਸ ਸ਼ਇਰ ਨੇ ਮੇਰੇ ਲੇਖ ਲਿਖਾਈ ਜੋ;
ਕਰਮਾਂ ਦੀ ਉਹ ਗਜ਼ਲ਼ ਸੁਣਾ, ਤੇ ਤੁਰਜਾਣਾ।
ਜਾਣਾ ਤਾਂ ਹਰ ਇੱਕ ਨੂੰ ਹੈ ਏਥੋਂ ਮੁਲਕਾ!
ਉਮਰਾਂ ਦੇ ਸਭ ਗੇੜ ਮੁਕਾ ਤੇ ਤੁਰਜਾਣਾ....ਦੀਪ ਜ਼ੀਰਵੀ


--
deepzirvi
9815524600