JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Thursday, 27 October 2011

ਉਮਰਾਂ ਦੇ ਸਭ ਗੇੜ ਮੁਕਾ ਤੇ ਤੁਰਜਾਣਾ....ਦੀਪ ਜ਼ੀਰਵੀ





ਬੁਰਕੀ ਬੁਰਕੀ ਜਿੰਦੂ ਖਾ,ਤੇ ਤੁਰ ਜਾਣਾ;
ਏਥੇ ਹੀ ਸਭ ਕੁਝ ਗੁਆ,ਤੇ ਤੁਰਜਾਣਾ।
ਜੋ ਸਾਹਵਾਂ ਦੀ ਦੌਲਤ ਕਰਜ਼ ਲਿਆਏ ਸੀ;
ਕਿਸ਼ਤਾਂ ਦੇ ਵਿੱਚ ਕਰਜ਼ ਚੁਕਾ, ਤੇ ਤੁਰਜਾਣਾ।
ਹਿਜਰ ਦੀ ਹਿਜਰਤ ਤੋਂ ਪਹਿਲੋਂ ਹੀ ਹਜਰਤ ਦਿਲ;
ਆਪਾਂ ਅਪਣਾ ਫੱਟ ਲੁਕਾ, ਤੇ ਤੁਰਜਾਣਾ।
ਤਿੜਕੇ ਵੰਝ ਨੂੰ ਵੰਝਲੀ ਏਥੇ ਕੌਣ ਕਹੂ?!
ਕੁਸਕੇ ਬਿਨ ਹਰ ਹੂਕ ਲੁਕਾ , ਤੇ ਤੁਰਜਾਣਾ।
ਕਾਹਨੂੰ ਕੋਈ ਖੇਚਲ ਕਰ ਮਾਰੇ ਮੈਨੂੰ;
ਆਪਣਾ ਆਪਾ ਆਪ ਮਿਟਾ ,ਤੇ ਤੁਰਜਾਣਾ।
ਕੱਲ ਆਲਮ ਦੇ ਝਿੜਕਾਂ,ਗਾਲਾਂ ਤੇ ਰੋਸੇ;
ਆਪਾਂ ਆਪਣੀ ਝੋਲੀ ਪਾ , ਤੇ ਤੁਰਜਾਣਾ।
ਮਿੱਟੀ ਸੀ,ਹੁਣ ਮਿੱਟੀ ਹਾਂ ,ਮਿੱਟੀ ਹੋਣਾ;
ਮਿੱਟੀ,ਮਿੱਟੀ ਵਿੱਚ ਰਲ਼ਾ , ਤੇ ਤੁਰਜਾਣਾ।
ਉਸ ਸ਼ਇਰ ਨੇ ਮੇਰੇ ਲੇਖ ਲਿਖਾਈ ਜੋ;
ਕਰਮਾਂ ਦੀ ਉਹ ਗਜ਼ਲ਼ ਸੁਣਾ, ਤੇ ਤੁਰਜਾਣਾ।
ਜਾਣਾ ਤਾਂ ਹਰ ਇੱਕ ਨੂੰ ਹੈ ਏਥੋਂ ਮੁਲਕਾ!
ਉਮਰਾਂ ਦੇ ਸਭ ਗੇੜ ਮੁਕਾ ਤੇ ਤੁਰਜਾਣਾ....ਦੀਪ ਜ਼ੀਰਵੀ


--
deepzirvi
9815524600

No comments: