JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Tuesday, 16 April 2013

.ਸਫ਼ਰ ਅੰਦਰ {ਦੀਪ ਜੀਰਵੀ }



 

 .
ਨਾ ਮਾਰੂਥਲ,ਨਾ ਪਰਬਤ,ਨਾ ਨਦੀ-ਸਾਗਰ
ਸਫਰ ਅੰਦਰ  ;
ਕਿ ਮੈਂ ਤਾਂ ਖੁਦ ਹੀ ਵਿਛਿਆ ਹੋਇਆਂ
ਅੰਦਰ ਦੇ ਸਫਰ ਅੰਦਰ

ਸ਼ਵਾਵਾਂ ਵੀ ,ਹਵਾਵਾਂ ਵੀ ,
ਕਈ ਆਤਿਸ਼੍ਫ੍ਸ਼ਾਵਾਂ ਵੀ ;
ਦੁਆਵਾਂ ਵੀ ਤੇ ਹਾਵਾਂ ਵੀ ਨੇ
ਅੰਦਰ ਦੇ ਸਫਰ ਅੰਦਰ

ਉਲਟ ਰੌ ਰੂਹ ਦੇ ਵਗਣਾ
 ਸੁਖਾਲਾ ਕੌਣ ਕਹਿੰਦਾ ਹੈ
ਮਗਰ ਏਦਾਂ ਹੀ ਤੁਰਨਾ ਹੁੰਦੈ,
ਅੰਦਰ ਦੇ ਸਫਰ ਅੰਦਰ


ਬਿਨਾ ਕਰ ਪੈਰ ਹੁੰਦੇ
 'ਕਾਰ ਸਾਰੇ ' 'ਯਾਤਰਾ ਸਾਰੀ '

ਬਿਨਾਂ ਜੀਭਾ ਦੇ ਹੈ ਗੱਲਬਾਤ
ਅੰਦਰ ਦੇ ਸਫਰ ਅੰਦਰ .


ਸ੍ਮੇਟਾਂ ਆਪ ' ਚੀਣਾ ਆਪਣਾ',
ਚੀਨ੍ਹਾਂ ਤਦੋਂ ਆਪਾ ;
ਕਿ ਬਲਾਂ ਆਪ ਆਪਣਾ ਦੀਪ
ਅੰਦਰ ਦੇ ਸਫਰ ਅੰਦਰ
-ਦੀਪ ਜੀਰਵੀ-9815524600



http://www.facebook.com/deep.zirvi.5

No comments: