JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Thursday 4 April 2013

ਕਿੱਦਾਂ ..

 ਕਿੱਦਾਂ ਦਰਦ ਦਾ ਹਾਣੀ ਬਣ ਜਾਂ,ਕਿੱਦਾਂ ਪੀੜ ਜਵਾਨ ਕਰਾਂ?!
ਕਿੱਦਾਂ ਸੋਗ  ਨੂੰ ਅਰਘ ਚੜ੍ਹਾਵਾਂ ,ਹੱਡੀਆਂ ਦੀ ਮੁਠ ਦਾਨ  ਕਰਾਂ?!

ਕਿੱਦਾਂ ਬਿਰਹੋਂ ਸੰਗ ਮੈਂ ਲਾਂਵਾਂ ਲੈ ਕੇ ਲਾੜਾ ਬਣ ਜਾਂਵਾਂ ;
ਕਿੱਦਾਂ ਚੀਸਾਂ ,ਹੌਕੇ ਹਾਵੇ ਜਾਂਜੀਆਂ ਦਾ ਸਨਮਾਣ ਕਰਾਂ ?!

ਉਮਰਾਂ ਵਾਲਾ ਬਾਲਣ ਪਾ ਪਾ ਇਸ਼ਕ ਤੰਦੂਰੀ ਤੌਣੀ ਸੀ ;
ਪਰ ਅਥਰਾਂ ਸੰਗ ਬਾਲਣ ਸਿੱਲ੍ਹਾ ,ਕਿੱਦਾਂ ਕੀ ਨਾਦਾਨ ਕਰਾਂ?!

ਦਰਦ ਵਰਕਿਆਂ ਉੱਤੇ ਪੀੜ ਦੀ ਪੀੜੀ ਰੱਤ ਉਲੀਕਾਂ ਕਿੰਜ ?
ਕਿੰਜ ਮਹਿਰਮ ਨੂੰ ਦਰਦ ਸੁਣਾਵਾਂ ,ਕਿੱਦਾਂ ਹਾਲ ਬਿਆਨ ਕਰਾਂ?!




ਜੇਕਰ ਗਜਲ ਬਗੀਚੀ ਵਾਲੇ ਸੁੰਦਰ ਫੁੱਲ-ਫਲ ਚੁਣ ਸਕਦਾ ;
ਦਿਲ ਨੂੰ ਆਹਰੇ ਲਾਂਵਾ ,ਫਿਰ ਕਿਓਂ ਆਪਣਾ ਦਰਦ ਬਖਾਨ ਕਰਾਂ  .

ਲੋਕ ਮੁਹੱਬਤ ਦੇ ਵੈਰੀ ਯੁਗ ਯੁਗ ਤੋਂ ਹੁੰਦੇ ਆਏ ਨੇ ;
ਕਿੱਦਾਂ  ਉਲਫਤ ਦੀਪ ਜਗਾਵਾਂ ਰੌਸ਼ਨ ਕੁੱਲ ਜਹਾਨ ਕਰਾਂ?!

-ਦੀਪ ਜੀਰਵੀ -9815524600 



http://www.facebook.com/deep.zirvi.5

No comments: