ਉਦਾਸੇ ਸਰਾਂ ਦੀ , ਉਧਾਰੇ ਪਰਾਂ ਦੀ ...
ਕਹਾਣੀ ਕਿਵੇਂ ਮੈਂ ਬਖਾਨ ਕਰਾਂ ਜੀ ..
ਮੇਰੀ ਮਾਤ ਬੋਲੀ ਨੂਂ ਮਿਲਦੇ ਰਹੇ ਜੋ ;
ਕਲੇਜੇ ਨੂਂ ਉਸਦੇ ,ਨੇ ਛਿਲਦੇ ਰਹੇ ਜੋ
'ਦਿਖਾਵੇ', 'ਛਲਾਵੇ', 'ਬ੍ਡਾਵੇ' 'ਬੇਦਾਵੇ' ;
ਮਿਲੇ ਸਿਲ-ਦਿਲੇ ਹੀ ਬਿਆਨ ਕਰਾਂ ਜੀ
ਉਦਾਸੇ ਸਰਾਂ ਦੀ , ਉਧਾਰੇ ਪਰਾਂ ਦੀ ...
ਕਹਾਣੀ ਕਿਵੇਂ ਮੈਂ ਬਖਾਨ ਕਰਾਂ ਜੀ .
ਵਲੈਤੋਂ ਪੜਾਵਣ ,ਇਹ ਕਾਕਾ ਤੇ ਕਾਕੀ ;
ਕੁੜਮ -ਕੁੜਮਣੀ ਵੀ ਇਹ ਟੋਲਣ ਵਲੈਤੀ.
ਊਂ ਖਾਵਣ ਇਹ ਪੰਜਾਬੀ ਮਾਤਾ ਦੇ ਪੈਰੋ ;
ਦੁਫਸਲੀ ਬਟੇਰੇ ਸਿਆਣ ਕਰਾਂ ਜੀ
ਉਦਾਸੇ ਸਰਾਂ ਦੀ , ਉਧਾਰੇ ਪਰਾਂ ਦੀ ...
ਕਹਾਣੀ ਕਿਵੇਂ ਮੈਂ ਬਖਾਨ ਕਰਾਂ ਜੀ
ਕੋਈ ਚਾਤ੍ਰਿਕ ਡੁੱਬ ਖੂਹੇ ਚ ਮੋਇਆ ;
ਕਿਸੇ ਮੁਫਲਿਸੀ ਦਾ ਹਨੇਰਾ ਵੀ ਢੋਇਆ;
'ਨਗਰ ਪ੍ਰੀਤ ' ਸੁਫਨਾ ਨਾ ਸਾਕਾਰ ਹੋਇਆ ;
'ਮੈਂ ਦੇਸੀ ਪੰਜਾਬੀ ਵਿਰਾਨ ਤਰਾਂ' ਦੀ
ਉਦਾਸੇ ਸਰਾਂ ਦੀ , ਉਧਾਰੇ ਪਰਾਂ ਦੀ ...
ਕਹਾਣੀ ਕਿਵੇਂ ਮੈਂ ਬਖਾਨ ਕਰਾਂ ਜੀ
-deep zirvi.9.4.12
--
deepzirvi
9815524600
http://chitravli.blogspot.com/
http://www.facebook.com/deep.zirvi.5
No comments:
Post a Comment