JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 30 July 2012

ਭਾਸ਼ਾ ਪਰਿਭਾਸ਼ਾ ਤੋਂ ਪਹਿਲੋਂ ਜਰੂਰੀ ਹੈ ....

ਤਰਕ ਕੀ  ਹੈ? ਇਹ ਕੀ ਸਿਖਾਉਂਦਾ ਹੈ ? ਤਰਕ ਦਾ ਅਧਾਰ ਕੀ ਹੈ ? ਅੱਜ ਇਹ ਸਭ ਕੁਝ ਨਾ ਪੁਛਦਿਆਂ ਸਿਰਫ ਏਨਾ ਕਹਿਣਾ ਹੈ ਕਿ ਕਿਸੇ ਨੂੰ ਸਿਰਫ ਭੰਡਣ ਲਈ ਹੀ ਨਹੀਂ ਭੰਡਿਆ ਜਾਣਾ ਚਾਹੀਦਾ ,ਨਾ ਇਸ ਲਈ ਕਿ ਉਸਨੂੰ ਪਹਿਲਾਂ ਹੀ ਭੰਡਿਆ ਜਾ ਰਿਹਾ ਹੁੰਦਾ ਹੈ ਤੇ ਇਸ ਤੇ ਇਹ ਸੋਚ ਲੈਣਾ ਕਿ ਇਹ ਇਸੇ ਵਾਹ ਵਾਲਾ ਹੈ ਚਲੋ ਆਪਾਂ ਵੀ ਭੰਡੀਏ.
ਦੋ ਜਮਾਤਾਂ ਪਾਸ ਕਿਸੇ ਪੀ ਏਚ ਦੀ ਥੀਸਿਸ ਤੇ ਕਿੰਤੂ ਕਰੇ ... ਹਾਸੋ ਹੀਣੀ ਗੱਲ ਹੈ .
ਭਾਸ਼ਾ ਤੇ ਫਿਰ ਸੰਸਕ੍ਰਿਤ ਵਰਗੀ ਸ੍ਰ੍ਵ੍ਸ਼ੁਧ ਭਾਸ਼ਾ ਨੂੰ ਅਧ ਪੜ੍ਹੇ  ਤੇ ਅਨ ਪੜ੍ਹੇ ਜਿਹੇ ਲੋਕ ਵਿਚਾਰਨ ਊਂ ਹੂੰ ਗੱਲ ਹਜਮ  ਨਹੀਂ ਹੁੰਦੀ ...
ਫਿਰ ਕਿ ਇੱਕੋ ਕੰਠੋਂ ਦੋ ਦੋ ਗੀਤ ਗਾਉਂਦੇ ਨੇ ,ਕਿ ਹਿੰਦੂ ਇਤ੍ਹਿਹਾਸ ਕੋਰੀਆਂ ਗੱਪਾਂ  ਨੇ, ਨਾਵਲ ਵਾਂਗ ਸਵਾਦ੍ਲੀਆਂ ਕਹਾਣੀਆਂ  ਨੇ ... ਫਿਰ ਦੂਜੇ ਪਾਸੇ ਓਸੇ ਨੂੰ ਇਤਿਹਾਸਕ ਮੰਨ ਕੇ ਕਹਿਣ ਲੱਗ ਪੈਂਦੇ ਬਈ ਫਲਾਣੇ ਗ੍ਰੰਥ ਚ ਫਲਾਣੇ ਨੇ ਆਹ ਦੁਸ਼ਕਰਮ ਕੀਤਾ ..
ਕਿਤੇ
ਕਿਤੇ  ਇਹ ਮਹਾਪੁਰਖ  ਸਭ੍ਯ ਭਾਸ਼ਾ ਦੀਆਂ ਸੀਮਾਂਵਾ ਨੂੰ ਪਾਰ ਕਰ ਜਾਂਦੇ ਨੇ  .
ਅਧਰਾਮ੍ਰਿਤ ਹਿੰਦੀ ਸ਼ਬਦ ਹੈ ਕਈ ਇਸ ਦੇ ਅਰਥ ਕੇ ਲਗਾਉਂਦੇ ਨੇ ਅਧਰ ਯਾਨੀ ਬੁੱਲ ਅਮ੍ਰਿਤ ਯਾਨੀ ਅਮ੍ਰਿਤ  ਭਾਵ ਕਿ  ਬੁੱਲਾਂ ਤੋਂ ਪ੍ਰਾਪਤ ਅਮ੍ਰਿਤ.

ਇਸ ਦਾ ਅਰਥ ਇਹ ਵੀ ਬਣਦਾ ਹੈ ਅ +ਧਰਾ +ਅਮ੍ਰਿਤ ਯਾਨੀ ਓਹ ਅਮ੍ਰਿਤ ਜੋ ਇਸ ਧਰਾ ਮਾਨਿ ਧਰਤੀ ਦਾ ਏਸ ਲੋਕ ਦਾ ਨਹੀਂ ਯਾਨੀ ਅਲੌਕਿਕ ਆਨੰਦ ...


ਭਾਸ਼ਾ ਪਰਿਭਾਸ਼ਾ ਤੋਂ ਪਹਿਲੋਂ ਜਰੂਰੀ ਹੈ ....


ਦੀਪ੍ਜੀਰਵੀ    

No comments: