...ਮੋਇਆਂ ਪੁਛਣਾ ਏਂ
ਸਲੇਟੀ ਸਿਆਹ ਸਫੇਦ ਕਰੋ.....ਮੋਇਆਂ ਪੁਛਣਾ ਏਂ
ਆਪਣੀ ਬੇੜੀ ਛੇਦ ਕਰੋ ...ਮੋਇਆਂ ਪੁਛਣਾ ਏਂ.
ਆਪਣੇ ਪੁੱਤ ਭਤੀਜ ਤੇ ਜੀਜੇ ਪਾਲੀ ਜਾਵੋ ;
ਕੁਨਬਾ ਪਰਵਰੀ ਤੇਜ਼ ਕਰੋ ...ਮੋਇਆਂ ਪੁਛਣਾ ਏਂ.
ਡੂੰਘੇ ਬੋਰਵੇਲ ਚ ਡਿੱਗਿਆ ਸਹਿਕੇ ਬੰਦਾ .
ਚਲੋ ਓਸੇ ਨਾਲ ਚਹੇਡ ਕਰੋ ...ਮੋਇਆਂ ਪੁਛਣਾ ਏਂ.
ਆਪਣੀ ਮਾਂ-ਬੋਲੀ ਨੂੰ ਦਫਤਰੋਂ ਬਾਹਰ ਕਰ ਕੇ ;
ਓਪਰੀਆਂ ਦਾ ਹੇਜ ਕਰੋ ...ਮੋਇਆਂ ਪੁਛਣਾ ਏਂ.
'ਸਾਲੂ' ,'ਸੁੱਬਰ','ਫੁਲਕਾਰੀ' ਨੂੰ ਕਿੱਲੀ ਟੰਗੋ ;
ਚੁੰਨੀ ਦਾ ਪਰਹੇਜ਼ ਕਰੋ ...ਮੋਇਆਂ ਪੁਛਣਾ ਏਂ.
ਚਿੰਤਨ ਵਾਲੀ ਬਾਰੀ ਘੁੱਟ ਕੇ ਭੇੜ ਦਿਓ ,ਫਿਰ ;
ਫੋਕੀ ਚਿੰਤਾ ਤੇਜ਼ ਕਰੋ ...ਮੋਇਆਂ ਪੁਛਣਾ ਏਂ.
ਸਾਹਵਾਂ ਦੀ ਆਵਾ ਗਵਣ ਨੂੰ ਆਖੀ ਜਾਵੋ ਜਿਓਣਾ ;
ਤੇ 'ਜੀਵਨ ' ਤੋਂ ਪਰਹੇਜ਼ ਕਰੋ ...ਮੋਇਆਂ ਪੁਛਣਾ ਏਂ.
ਹਿੰਮਤ ,ਹੌਂਸਲਾ ਜੀ-ਦਾਰੀ ,ਤੇ ਰੂਹ ਦੇ ਨਾ ਤੇ ;
ਕਤਲ ਧਮਾਕਾ -ਖੇਜ਼ ਕਰੋ ...ਮੋਇਆਂ ਪੁਛਣਾ ਏਂ.
ਸੁੰਦਰਾਂ,ਮੁੰਦਰਾਂ ,ਪੂਰਨ ,ਇਛਰਾਂ ਜਾਂ ਫਿਰ ਗੋਰਖ ;
ਕਿਸੇ ਦਾ ਵੀ ਨਾ ਹੇਜ ਕਰੋ ...ਮੋਇਆਂ ਪੁਛਣਾ ਏਂ.
ਹੋਲੀ ,ਈਦ ਕ੍ਰਿਸਮਿਸ ਦੀਵਾਲੀਂ,ਗੁਰ੍ਪੁਰ੍ਬੀੰ;
ਕਰੋ ਉਜਾੜਾ ਤੇਜ ਕਰੋ ...ਮੋਇਆਂ ਪੁਛਣਾ ਏਂ.
ਨਾਨਕ ਦੇ ਦਸ ਜਾਮੇ ਆਣ ਸੁਮੱਤ ਬਖਸ਼ ਗਏ ;
ਮਨ ਮੱਤੀਆਂ ਬੇਸ਼ੱਕ ਤੇਜ ਕਰੋ ...ਮੋਇਆਂ ਪੁਛਣਾ ਏਂ.
ਪਹਿਲਾਂ ਕੁਦਰਤ- ਰਾਣੀ ਦੀ ਪੱਤ ਲੁੱਟੋ ਹਥੀਂ ;
ਫਿਰ ਕੰਡਿਆਂ ਦੀ ਸੇਜ ਕਰੋ ..ਮੋਈਆਂ ਪੁਛਣਾ ਏਂ.
--
ਦੀਪ ਜ਼ੀਰਵੀ
9815524600
http://chitravli.blogspot.com/
http://www.facebook.com/deep.zirvi.5
ਸਲੇਟੀ ਸਿਆਹ ਸਫੇਦ ਕਰੋ.....ਮੋਇਆਂ ਪੁਛਣਾ ਏਂ
ਆਪਣੀ ਬੇੜੀ ਛੇਦ ਕਰੋ ...ਮੋਇਆਂ ਪੁਛਣਾ ਏਂ.
ਆਪਣੇ ਪੁੱਤ ਭਤੀਜ ਤੇ ਜੀਜੇ ਪਾਲੀ ਜਾਵੋ ;
ਕੁਨਬਾ ਪਰਵਰੀ ਤੇਜ਼ ਕਰੋ ...ਮੋਇਆਂ ਪੁਛਣਾ ਏਂ.
ਡੂੰਘੇ ਬੋਰਵੇਲ ਚ ਡਿੱਗਿਆ ਸਹਿਕੇ ਬੰਦਾ .
ਚਲੋ ਓਸੇ ਨਾਲ ਚਹੇਡ ਕਰੋ ...ਮੋਇਆਂ ਪੁਛਣਾ ਏਂ.
ਆਪਣੀ ਮਾਂ-ਬੋਲੀ ਨੂੰ ਦਫਤਰੋਂ ਬਾਹਰ ਕਰ ਕੇ ;
ਓਪਰੀਆਂ ਦਾ ਹੇਜ ਕਰੋ ...ਮੋਇਆਂ ਪੁਛਣਾ ਏਂ.
'ਸਾਲੂ' ,'ਸੁੱਬਰ','ਫੁਲਕਾਰੀ' ਨੂੰ ਕਿੱਲੀ ਟੰਗੋ ;
ਚੁੰਨੀ ਦਾ ਪਰਹੇਜ਼ ਕਰੋ ...ਮੋਇਆਂ ਪੁਛਣਾ ਏਂ.
ਚਿੰਤਨ ਵਾਲੀ ਬਾਰੀ ਘੁੱਟ ਕੇ ਭੇੜ ਦਿਓ ,ਫਿਰ ;
ਫੋਕੀ ਚਿੰਤਾ ਤੇਜ਼ ਕਰੋ ...ਮੋਇਆਂ ਪੁਛਣਾ ਏਂ.
ਸਾਹਵਾਂ ਦੀ ਆਵਾ ਗਵਣ ਨੂੰ ਆਖੀ ਜਾਵੋ ਜਿਓਣਾ ;
ਤੇ 'ਜੀਵਨ ' ਤੋਂ ਪਰਹੇਜ਼ ਕਰੋ ...ਮੋਇਆਂ ਪੁਛਣਾ ਏਂ.
ਹਿੰਮਤ ,ਹੌਂਸਲਾ ਜੀ-ਦਾਰੀ ,ਤੇ ਰੂਹ ਦੇ ਨਾ ਤੇ ;
ਕਤਲ ਧਮਾਕਾ -ਖੇਜ਼ ਕਰੋ ...ਮੋਇਆਂ ਪੁਛਣਾ ਏਂ.
ਸੁੰਦਰਾਂ,ਮੁੰਦਰਾਂ ,ਪੂਰਨ ,ਇਛਰਾਂ ਜਾਂ ਫਿਰ ਗੋਰਖ ;
ਕਿਸੇ ਦਾ ਵੀ ਨਾ ਹੇਜ ਕਰੋ ...ਮੋਇਆਂ ਪੁਛਣਾ ਏਂ.
ਹੋਲੀ ,ਈਦ ਕ੍ਰਿਸਮਿਸ ਦੀਵਾਲੀਂ,ਗੁਰ੍ਪੁਰ੍ਬੀੰ;
ਕਰੋ ਉਜਾੜਾ ਤੇਜ ਕਰੋ ...ਮੋਇਆਂ ਪੁਛਣਾ ਏਂ.
ਨਾਨਕ ਦੇ ਦਸ ਜਾਮੇ ਆਣ ਸੁਮੱਤ ਬਖਸ਼ ਗਏ ;
ਮਨ ਮੱਤੀਆਂ ਬੇਸ਼ੱਕ ਤੇਜ ਕਰੋ ...ਮੋਇਆਂ ਪੁਛਣਾ ਏਂ.
ਪਹਿਲਾਂ ਕੁਦਰਤ- ਰਾਣੀ ਦੀ ਪੱਤ ਲੁੱਟੋ ਹਥੀਂ ;
ਫਿਰ ਕੰਡਿਆਂ ਦੀ ਸੇਜ ਕਰੋ ..ਮੋਈਆਂ ਪੁਛਣਾ ਏਂ.
--
ਦੀਪ ਜ਼ੀਰਵੀ
9815524600
http://chitravli.blogspot.com/
http://www.facebook.com/deep.zirvi.5
No comments:
Post a Comment