ਚੁਫੇਰੇ ਝਾਤ ਮਾਰਨ ਤੇ ਦਿਸਣ ਗੁਫਤਾਰ ਦੇ ਗਾਜ਼ੀ .
ਬਥੇਰਾ ਟੋਲ੍ਦਾਂ ਕਿਧਰੇ ਦਿਸਣ ਕਿਰਦਾਰ ਦੇ ਗਾਜ਼ੀ .
ਤਿਲਕ ਲੈ ਕੇ ਤਿਲਕਦੇ ਸੀ , ਤਿਲਕਦੇ ਨੇ ਅਜੇ ਤੋੜੀ ;
ਕਿਤੇ ਦਿਸਦੇ ਨਹੀ ਮੁਲਕਾ ਅਜੇ ਰਫਤਾਰ ਦੇ ਗਾਜ਼ੀ .
ਕਿਤੇ ਚੱਟਦੇ ਨੇ ਤਲੀਆਂ ਤੇ ਕਿਤੇ ਇਹ ਮਾਰਦੇ ਛਿੱਟੇ ;
ਵੇ ਮੁਲਕਾ ਦਿਸ ਰਹੇ ਨੇ ਕਿਤਨੀ ਹੀ ਪਰਕਾਰ ਦੇ ਗਾਜ਼ੀ .
ਇਨਾਮਾਂ ਦੇ ਦੁਸ਼ਾਲੇ ਲੋਚਦੇ ਹਾਡੀ-ਸਿਆਲੀਂ ਨੇ ;
ਬਟੇਰੇ ਫਸਲੀ ਇਹ ਸਾਰੇ ;ਇਹੇ "ਅਖਬਾਰ ਦੇ ਗਾਜ਼ੀ"
ਮਰੇ ਬੰਦਾ , ਮਰੇ ਕੁਨਬਾ ;ਤਰੇਲੀ ਮਥੇ ਨਾਂ ਆਵੇ
ਬਣੇ ਹਨ ਪੀਰ ਵਸਤੀ ਦੇ ਜਦੋਂ "ਜਰਦਾਰ ਦੇ ਗਾਜ਼ੀ"
--
deepzirvi
9815524600
http://chitravli.blogspot.com/
http://www.facebook.com/deep.zirvi.5

No comments:
Post a Comment