JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 11 June 2012

ਮੋਹਰਾ ਕਰ ਕੇ ਵਰਤਦੇ ;ਬੰਦਿਆਂ ਨੂੰ ਵੀ ਲੋਕ.


੧}ਮੇਰਾ ਦਿਲਬਰ ਸਾਂਵਲਾ ;ਸਭ ਜਾਣੇ ਬਿਨ ਬੋਲ.

ਜਾਨੀ ਜਾਣ ਜਾਣੇ ਪਿਆ ਦਿਲ ਦੀਆਂ ਰਮਜ਼ਾਂ ਖੋਲ .


੨}ਸੂਰਤ ਮੇਰੇ ਯਾਰ ਦੀ ;ਸੂਰਤ ਸੂਰਤ ਆਮ.

ਓਹਦੇ ਨੈਨੀ ਨੇ ਮੇਰੇ ਤੀਰਥ ਚਾਰੋਂ ਧਾਮ .


3}ਦੁਨਿਯਾ ਹੈ ਕਲ੍ਜੋਗ੍ਨੀ ,ਯਾਰ ਮੇਰਾ ਮਾਸੂਮ ;

ਦੁਨੀਆਂ ਫਾਹੇ ਦੇਹ ਨੂੰ ,ਯਾਰ ਨੂੰ ਨਹੀਂ ਮਾਲੂਮ .


4}ਧੱਕੇ ਨਾਲ ਮੁਲਾਹਜੇ ਦਾ ;ਨਹੀਓਂ ਕੋਈ ਮੁੱਲ;

ਧੂਹ ਧਰੀਕ ਨਾ ਮਹਿਕਦਾ ,ਉਲਫਤ ਵਾਲਾ ਫੁੱਲ .


੫}ਕੁਝ ਲੋਕੀ ਤਾਂ ਇਸ਼ਕ ਨੂੰ ;ਜਾਨਣ ਵਣਜ ਵਪਾਰ ,

ਹਰ ਇੱਕ ਜੀ ਨੂੰ ਸਮਝਦੇ ,ਵਿਕ ਜੂ ਇਹ ਵੀ ਯਾਰ .


6}ਸੂਰਤ ਸੋਹਣੀ ਵੀ ਕੇਹੀ ,ਮਾੜੀ ਸ਼ੈ ਹੈ ਯਾਰ;

ਜਿਸ ਪਾਈ ਮਾੜੀ ਨਜਰ ਹੀ ਪਾਈ ਹਰਵਾਰ.


੭}ਫੇਸ ਬੁੱਕ ਤੇ ਵੀ ਓਹੀ ਵਰਤਾਰਾ ਹੈ ਆਮ .

ਕੁੰਡੀ-ਚਾਰਾ ਟੰਗ ਕੇ ਬੈਠੇ ਕਈ ਗੁਲਫਾਮ .


੮}ਰੀਤ ਪ੍ਰੀਤ ਦੀ ਪਿਆਰ ਦੀ ;ਅੰਤਲੇ ਸਾਹੀਂ ਵੇਖ .

ਗਰਜਾਂ ਗਰਜਾਂ ਪੂਰ ਕੇ ;ਅਹੁ ਜਾ ਅਹੁ ਵੇਖ .


੯}

ਮੋਹਰਾ ਕਰ ਕੇ ਵਰਤਦੇ ;ਬੰਦਿਆਂ ਨੂੰ ਵੀ ਲੋਕ.

ਸਿਖਰ ਚੁਬਾਰੇ ਚਾੜ੍ਹ ਕੇ ;ਪੌੜੀ ਖਿਚ੍ਚ੍ਨ ਲੋਕ

-ਦੀਪ ਜੀਰਵੀ 9815524600

---------------------------



1}میرا دلبر سانولا ؛سبھ جانے بن بول.

جانی جان جانے پیا دل دیاں رمزاں کھول .


2}صورتَ میرے یار دی ؛صورتَ صورتَ عامَ.

اوہدے نینی نے میرے تیرتھ چاروں دھام .


3}دنیا ہے کلجوگنی ،یار میرا معصوم ؛

دنیا پھاہے دیہہ نوں ،یار نوں نہیں معلوم .


4}دھکے نال ملاحظے دا ؛نہیؤں کوئی ملّ؛

دھوہ دھریک نہ مہکدا ،الفت والا پھلّ .


5}کجھ لوکی تاں عشقَ نوں ؛جانن ونج وپار ،

ہر اک جی نوں سمجھدے ،وک جو ایہہ وی یار .


6}صورتَ سوہنی وی کیہی ،ماڑی شے ہے یار؛

جس پائی ماڑی نظر ہی پائی ہروار.


7}فیس بکّ تے وی اوہی ورتارا ہے عامَ .

کنڈی-چارای ٹنگ کے بیٹھے کئی گلفام .


8}ریت پریت دی پیار دی ؛انتلے ساہیں ویکھ .

غرضاں غرضاں پور کے ؛اہُ جا اہُ ویکھ .


9}

موہرا کر کے ورتدے ؛بندیاں نوں وی لوک.

سکھر چوبارے چاڑھ کے ؛پوڑھی کھچن لوک


-دیپ زیروی 9815524600


--
deepzirvi
9815524600
http://chitravli.blogspot.com/

http://www.facebook.com/deep.zirvi.5

No comments: