JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday, 10 June 2012

ਰਹਿਬਰੋ !ਨਾ ਲੁੱਟੋ ਨਾ ਲੁੱਟੋ ਪਾਣੀ



ਖੜੀਆਂ ਹਰੀਆਂ ਸੜੀਆਂ ਫਸਲਾਂ ਨੂੰ ਵੀ ਲੋਕੋ ਪੁਛੋ ਪਾਣੀ .
ਘੜਿਆਂ ਅਨ ਘੜਿਆਂ ਪਥਰਾਂ ਤੇ ਭਰ ਭਰ ਘੜੇ ਨਾ ਸੁੱਟੋ ਪਾਣੀ .

ਪਾਣੀ ਦੀ ਤਿੱਪ ਦਾ ਮੁੱਲ ਪੁਛਣਾ ਤਾ ਫਿਰ ਜਾ ਕੇ ਪੁਛੋ ਉਹਨੂੰ ,
ਜਿਹਨੂੰ ਆਖਰੀ ਦਮ ਵੇਲੇ ਵੀ ਲਭਿਆ ਨਹੀਂ ਸੀ ਘੁੱਟ ਓ ਪਾਣੀ

ਪਾਣੀ ਜੀਵ ਹੈ ਪਰਮਾਰਥ ਹੀ ਏਹਦੀ ਸਾਰ ਰਮਜ਼ ਜਾਣੇ ;
ਪਾਣੀ ਜਿਨਸ ਹੈ ਜਿਸ ਦੀ ਸੋਚੀਂ ,ਓਹ ਤੇ ਆਖੇ ਲੁੱਟੋ ਪਾਣੀ .

ਪਾਣੀ ਨੈਣੀਂ ਭਰਦੀ ਕੋਈ ਧੀ ,ਮਾਂ, ਭੈਣ ,ਸੁਹਾਗਣ ਹੁੰਦੀ .
ਨੂੰਹ ਪੁਤ੍ਤਰ ਦੇ ਸਿਰ ਤੋਂ ਵਾਰੇ ਪੀਏ ਸੁਲਖਣਾ ਘੁੱਟ ਓ ਪਾਣੀ .

ਸੜਕਾਂ, ਜ਼ਿਹਨ,ਭਵਿਖ ਤੇ ਗਹਿਣੇ ਧਰ ਆਏ ਰਹਿਬਰ ਲੋਕੋ ;
ਤਾੜਨਾ ਕਰੀਏ ਸਖਤ: ਰਹਿਬਰੋ !ਨਾ ਲੁੱਟੋ ਨਾ ਲੁੱਟੋ ਪਾਣੀ
--
deepzirvi
9815524600



No comments: