JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday, 10 June 2012

ਤੇਰੀ ਉਪਮਾ, ਤੇਰੀਏ ਚਰਚਾ ;ਤੇਰੇ ਬਿਨ ਕੁਝ ਅਹੁੜੇ ਨਾਂ

ਮਨ ਦੇ  ਸਰਵਰ ਟੁਭੀ ਮਾਰ ਕੇ, ਹੋਇਆ  ਪਾਕ ਪ੍ਕੀਜ਼ਾ ਹਾਂ  ;
ਓਹਦੇ ,ਆਵਦੇ ਵਿਚ ਕਦੀ ਵੀ ,ਚਾਹਿਆ ਮੁਲਕਾ  ਤੀਜਾ ਨਾ .


ਮਨ ਦੇ ਸਰਵਰ ਟੁੱਬੀ ਮਾਰੀ, ਹੰਸ ਉਡਾਰੂ ਹੋ ਉੱਡਿਆ;
ਟੁੱਬੀ ਮਾਰਨ ਤੋਂ ਪਹਿਲੋਂ ਸੀ ਜੋ ਇੱਕ ਕਾਲਾ ਕਾਲਾ ਕਾਂ.

ਜਿਸ ਥਾਂ ਯਾਰ ਨੇ ਪੈਰ ਵੀ ਧਰਿਆ ,ਓਥੇ ਸਿਜਦੇ ਕੀਤੇ ਨੇ ,
ਯਾਰ ਸੁਹਾਵਾ ਕੀਤਾ ਮੁਲਕਾ ਧਰ ਕੇ ਆਪਣਾ ਪੈਰ ਓਥਾਂ ,

ਮੈਲੀ ਚੁੰਨੀ ਨਿਰਮਲ ਹੋ ਜੇ , ਇਸ਼ਕ -ਸਰਾਂ ਵਿੱਚ  ਡੋਬ ਜਰਾ ;
ਜਿਥੇ ਰੰਗ ਇਸ਼ਕ ਦਾ ਚੜ੍ਹਿਆ ,ਦਾਗ ਨਾ ਟਿਕਦਾ ਫਿਰ  ਓਥਾਂ.

ਤੂ ਤੂ ਤੂ ਤੂ ਤੇਰੇ ਬਾਝੋਂ ਹੋਰ ਤੇ ਕੁਝ ਵੀ ਬਾਕੀ ਬਚਿਆ ਨਹੀਂ
ਤੇਰੀ ਉਪਮਾ, ਤੇਰੀਏ ਚਰਚਾ ;ਤੇਰੇ ਬਿਨ ਕੁਝ ਅਹੁੜੇ ਨਾਂ 


--
ਦੀਪ ਜ਼ੀਰਵੀ
9815524600

http://chitravli.blogspot.com/

http://www.facebook.com/deep.zirvi.5

No comments: