JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 2 June 2012

੧}ਮੇਰਾ ਦਿਲਬਰ ਸਾਂਵਲਾ ;ਸਭ ਜਾਣੇ ਬਿਨ ਬੋਲ. ਜਾਨੀ ਜਾਣ ਜਾਣੇ ਪਿਆ ਦਿਲ ਦੀਆਂ ਰਮਜ਼ਾਂ ਖੋਲ . ੨}ਸੂਰਤ ਮੇਰੇ ਯਾਰ ਦੀ ;ਸੂਰਤ ਸੂਰਤ ਆਮ. ਓਹਦੇ ਨੈਨੀ ਨੇ ਮੇਰੇ ਤੀਰਥ ਚਾਰੋਂ ਧਾਮ . 3}ਦੁਨਿਯਾ ਹੈ ਕਲ੍ਜੋਗ੍ਨੀ ,ਯਾਰ ਮੇਰਾ ਮਾਸੂਮ ; ਦੁਨੀਆਂ ਫਾਹੇ ਦੇਹ ਨੂੰ ,ਯਾਰ ਨੂੰ ਨਹੀਂ ਮਾਲੂਮ . 4}ਧੱਕੇ ਨਾਲ ਮੁਲਾਹਜੇ ਦਾ ;ਨਹੀਓਂ ਕੋਈ ਮੁੱਲ; ਧੂਹ ਧਰੀਕ ਨਾ ਮਹਿਕਦਾ ,ਉਲਫਤ ਵਾਲਾ ਫੁੱਲ . ੫}ਕੁਝ ਲੋਕੀ ਤਾਂ ਇਸ਼ਕ ਨੂੰ ;ਜਾਨਣ ਵਣਜ ਵਪਾਰ , ਹਰ ਇੱਕ ਜੀ ਨੂੰ ਸਮਝਦੇ ,ਵਿਕ ਜੂ ਇਹ ਵੀ ਯਾਰ . 6}ਸੂਰਤ ਸੋਹਣੀ ਵੀ ਕੇਹੀ ,ਮਾੜੀ ਸ਼ੈ ਹੈ ਯਾਰ; ਜਿਸ ਪਾਈ ਮਾੜੀ ਨਜਰ ਹੀ ਪਾਈ ਹਰਵਾਰ. ੭}ਫੇਸ ਬੁੱਕ ਤੇ ਵੀ ਓਹੀ ਵਰਤਾਰਾ ਹੈ ਆਮ . ਕੁੰਡੀ-ਚਾਰਾ ਟੰਗ ਕੇ ਬੈਠੇ ਕਈ ਗੁਲਫਾਮ . ੮}ਰੀਤ ਪ੍ਰੀਤ ਦੀ ਪਿਆਰ ਦੀ ;ਅੰਤਲੇ ਸਾਹੀਂ ਵੇਖ . ਗਰਜਾਂ ਗਰਜਾਂ ਪੂਰ ਕੇ ;ਅਹੁ ਜਾ ਅਹੁ ਵੇਖ . ੯} ਮੋਹਰਾ ਕਰ ਕੇ ਵਰਤਦੇ ;ਬੰਦਿਆਂ ਨੂੰ ਵੀ ਲੋਕ. ਸਿਖਰ ਚੁਬਾਰੇ ਚਾੜ੍ਹ ਕੇ ;ਪੌੜੀ ਖਿਚ੍ਚ੍ਨ ਲੋਕ -ਦੀਪ ਜੀਰਵੀ 9815524600







 ੧}ਮੇਰਾ ਦਿਲਬਰ ਸਾਂਵਲਾ ;ਸਭ ਜਾਣੇ ਬਿਨ ਬੋਲ.
ਜਾਨੀ ਜਾਣ ਜਾਣੇ ਪਿਆ ਦਿਲ ਦੀਆਂ ਰਮਜ਼ਾਂ ਖੋਲ .

੨}ਸੂਰਤ ਮੇਰੇ ਯਾਰ ਦੀ ;ਸੂਰਤ ਸੂਰਤ ਆਮ.

ਓਹਦੇ ਨੈਨੀ ਨੇ ਮੇਰੇ ਤੀਰਥ ਚਾਰੋਂ ਧਾਮ .

3}ਦੁਨਿਯਾ ਹੈ ਕਲ੍ਜੋਗ੍ਨੀ ,ਯਾਰ ਮੇਰਾ ਮਾਸੂਮ ;

ਦੁਨੀਆਂ ਫਾਹੇ ਦੇਹ ਨੂੰ ,ਯਾਰ ਨੂੰ ਨਹੀਂ ਮਾਲੂਮ .

4}ਧੱਕੇ ਨਾਲ ਮੁਲਾਹਜੇ ਦਾ ;ਨਹੀਓਂ ਕੋਈ ਮੁੱਲ;

ਧੂਹ ਧਰੀਕ ਨਾ ਮਹਿਕਦਾ ,ਉਲਫਤ ਵਾਲਾ ਫੁੱਲ .

੫}ਕੁਝ ਲੋਕੀ ਤਾਂ ਇਸ਼ਕ ਨੂੰ ;ਜਾਨਣ ਵਣਜ ਵਪਾਰ ,
ਹਰ ਇੱਕ ਜੀ ਨੂੰ ਸਮਝਦੇ ,ਵਿਕ ਜੂ ਇਹ ਵੀ ਯਾਰ .

6}ਸੂਰਤ ਸੋਹਣੀ ਵੀ ਕੇਹੀ ਮਾੜੀ ਸ਼ੈ ਹੈ ਯਾਰ;
ਜਿਸ ਪਾਈ ਮਾੜੀ ਨਜਰ ਹੀ ਪਾਈ ਹਰਵਾਰ.

੭}ਫੇਸ ਬੁੱਕ ਤੇ ਵੀ ਓਹੀ ਵਰਤਾਰਾ ਹੈ ਆਮ .
ਕੁੰਡੀ-ਚਾਰਾ ਟੰਗ ਕੇ ਬੈਠੇ ਕਈ ਗੁਲਫਾਮ .

੮}ਰੀਤ ਪ੍ਰੀਤ ਦੀ ਪਿਆਰ ਦੀ ;ਅੰਤਲੇ ਸਾਹੀਂ ਵੇਖ .
ਗਰਜਾਂ ਗਰਜਾਂ ਪੂਰ ਕੇ ;ਅਹੁ ਜਾ ਅਹੁ ਵੇਖ 

-deepzirvi9815524600

http://www.facebook.com/pages/DEEP-Zirvi/145863848835138

No comments: