ਟਿਕੀ ਚਾਨਣੀ ਰਾਤ ਓਹ ਮੇਰੀ ਛਾਤੀ ਤੇ ਸਰ ਧਰਕੇ ;
ਹੌਲੀ ਹੌਲੀ ਬਾਤਾਂ ਪਾਵੇ ,ਕੰਨ ਕੋਲੇ ਮੂੰਹ ਕਰ ਕੇ .
ਓਹਦੀਆਂ ਜੁਲਫਾਂ ਦੀ ਖੁਸ਼ਬੋਈ ਲੂੰ ਲੂੰ ਨੂੰ ਨਸ਼ਿਆਵੇ;
ਜਾਪੇ ਓਹਦੇ ਅੰਗੀਂ ਰੱਬ ਨੇ ਭੇਜਿਆ ਸੰਦਲ ਭਰ ਕੇ
ਨਿਘਾ ਮਿਠਾ ਨਾਤਾ ਮੋਹ ਦਾ ਜੋੜਿਆ ਓਸ ਨੇ ਐਸਾ ;
ਭੁੱਲ ਚੱਲਿਆ ਮੈਂ ਹੁਣ ਤੱਕ ਜੀਵਿਆ ਹਾਂ ਕੀਕਣ ਮਰ-ਮਰ ਕੇ
ਚਾਨਣੀ ਵੀ ਸੰਗ ਸੰਗ ਕੇ ਛੋਹੇ ,ਜਿਸਮ ਯਾਰ ਮੇਰੇ ਦਾ ;
ਮਤੇ ਓਹਦੀ ਛੋਹ ਯਾਰ ਦੇ ਪਿੰਡੇ ਲੜ ਜੇ ਛਾਲਾ ਕਰ ਕੇ. .
ਓਹਦੇ ਬੁੱਕਲ ਵਿੱਚ ਹਰ ਸੰਝ ਤੋਂ ਸਰਘੀ ਤੋੜੀ ਹੋਵਾਂ ;
ਸਰਘੀ ਵੇਲੇ ਓਹ ਦਿਲ -ਖੋਹਣਾ ਖਵਰੇ ਕਿਧਰ ਸਰਕੇ.
ਸਾਹਵਾਂ ਵਾਲੀ ਆਵਾਗਵਨ ਹੀ ਮੁਲਕਾ ਜੀਵਨ ਨਹੀਓਂ ;
ਸਾਹ ਸਾਹ ਉੱਤੇ ਭਰੇ ਯਾਰ ਨੇ ਮੇਰੇ ਨਾਂ ਦੇ ਵਰਕੇ.
ਦੀਪ ਜ਼ੀਰਵੀ
--
deepzirvi
9815524600
http://chitravli.blogspot.com/
http://www.facebook.com/deep.zirvi.5
No comments:
Post a Comment