JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 28 May 2012

ਹਰ ਕਿਸੇ ਇਲੇਕ੍ਸ਼ਨ ਵਿਚ ਜਿੱਤਨ ਤੇ ਹਾਰਨ ਵਾਲੇ ਹਰ ਕਿਸੇ ਦੇ ਨਾਮ



ਹਰ ਕਿਸੇ  ਇਲੇਕ੍ਸ਼ਨ ਵਿਚ ਜਿੱਤਨ ਤੇ ਹਾਰਨ ਵਾਲੇ "ਹਰ ਕਿਸੇ "ਦੇ ਨਾਮ
------------------------------
--------------------------------
ਜਨਤਾ ਸਬ ਕੁਝ ਜਾਣਦੀ,ਸਭ ਕੁਝ ਜਾਨਣ ਹਾਰ
ਦੇਂਦੀ ਹੈ ਕਦੀ ਹਾਰ ਇਹ ,ਪਾਉਂਦੀ ਹੈ ਕਦੀ ਹਾਰ .

ਫੁੱਲਾਂ ਵਾਲੇ ਹਾਰ ਪਾ ,ਸਮਝੋ ਜਨਤਾ ਨੂੰ ਭਾਰ .

ਜਨਤਾ ਵੀ ਝੱਟ ਪਲਟ ਕੇ ,ਦੇ ਦੇਂਦੀ ਹੈ ਹਾਰ .

ਜਿੱਤਣਾ ਜਿੱਤ ਨਿਓਂ ਜਾਵਣਾ ,ਫਿਰ ਵੀ ਦੇਵੇ ਜਿੱਤ .

ਜਿੱਤਣਾ ਜਿੱਤ ਭੁੱਲ ਜਾਵਣਾ ,ਕੌਣ ਰਹੁ ਫਿਰ ਮਿੱਤ.

ਜਨਤਾ ਨੂੰ ਜਨਤਾ ਸਮਝ ਜੋ ਜਾਣੈ ਹਰ ਭੇਦ .

ਨੇਤਾ ਜਨਤਾ ਨਾਲ ਨੇ ,ਜਨਤਾ ਨਹੀਂ ਕੋਈ ਖੇਡ .

ਤਖਤ ਬਿਠਾਵੇ ਆਮ ਜਨ , ਓਹਿਓ ਧੱਕੇ ਬਾਹਰ .

ਗੁਪਤ ਮੰਤਰੀ 'ਲੋਕਤਾ -ਏਕੇ' ਵਿੱਚ ਹੀ ਜਾਹਰ.

"ਵਾਦੇ ਤੋੜਨ ਵਾਸਤੇ"; ਜੇ ਨੇਤਾ ਮਨ ਫੇਰ ;

ਜਨਤਾ ਵੀ ਕਰ ਦੇਂਵਦੀ ;ਸ਼ੇਰਾਂ ਨੂੰ ਫਿਰ ਜ਼ੇਰ.  

ਜਿਤ ਨੂੰ ਹਾਰ ਚ ਬਦਲਦੀ ,ਹਾਰ ਬਣਾਵੇ ਜਿੱਤ ;

ਮਿੱਤ ਜਨਤਾ ਦੇ ਹੋ ਰਹੋ ,ਜਨਤਾ ਰਹੁ ਗੀ ਮਿੱਤ .

ਦੀਪ੍ਜ਼ੀਰਵੀ

No comments: