JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 19 May 2012

ਮੈਨੂੰ ਤੂੰ ਅਜਮਾਈ ਜਾਣੈ ...



ਦੀਦ-ਨਜ਼ਾਰੇ ਪਿਆਰੇ ਪਿਆਰੇ ;ਦੇਵੋ ਗੇ ਦਿਲਦਾਰ ਕਦੋਂ ਤੱਕ .
ਸੁਰਗੀ-ਝੂਟੇ ਨਿਆਰੇ ਨਿਆਰੇ , ਦੇਵੋ ਗੇ ਦਿਲਦਾਰ ਕਦੋਂ ਤੱਕ .1

ਸੁਫਨੇ ਦੇ ਵਿਚ ਹਰ ਦਿਨ ਆਵੋ ,ਆ ਮੇਰੇ ਗਲ ਬਾਹਵਾਂ ਪਾਓ ,
ਸੁਫਨੇ ਦੇ ਸਚ  ਪਿਆਰੇ ਪਿਆਰੇ , ਦੇਵੋ ਗੇ ਦਿਲਦਾਰ ਕਦੋਂ ਤੱਕ 2

ਮਾਲੀ ਮੈਂ ਹਾਂ ਮੇਰਾ ਕੰਮ ਹੈ  ,ਆਸਾਂ ਪਾਲੀ ਜਾਵਾਂ ਗਾ , ਮੈਂ ;
ਫਲ ਬੂਟੇ ਨੂੰ ਪਿਆਰੇ ਪਿਆਰੇ ,  ਦੇਵੋ ਗੇ ਦਿਲਦਾਰ ਕਦੋਂ ਤੱਕ  .3

ਧੜਕਣ ਬਿਹਬਲ ਬਿਹਬਲ ਹੋਈ,ਕਸਰ ਬਚੀ ਨਾਂ ਮੈਂ ਵਿੱਚ ਕੋਈ ;
ਬੋਲ ਕੰਨਾ ਨੂੰ  ਪਿਆਰੇ ਪਿਆਰੇ ,ਦੇਵੋ ਗੇ ਦਿਲਦਾਰ ਕਦੋਂ ਤੱਕ .4

ਮੈਨੂੰ ਤੂੰ ਅਜਮਾਈ ਜਾਣੈ ,ਅਜ੍ਮੈਸ਼ਾਂ ਵਿੱਚ ਪਾਈ ਜਾਣੈ .
 ,ਸੁਰਗੀ-ਝੂਟੇ ਨਿਆਰੇ ਨਿਆਰੇ , ਦੇਵੋ ਗੇ ਦਿਲਦਾਰ ਕਦੋਂ ਤੱਕ .੫



-- 
ਦੀਪ ਜ਼ੀਰਵੀ  9815524600




No comments: