JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 19 May 2012

ਬੰਦੇ ਕੋਲੋਂ ਡਰਦਾ ਹੁਣ ਤਾਂ ਬੰਦੇ ਦਾ ਪਰਛਾਂਵਾਂ ਮਾਂ!


ਬੰਦੇ ਕੋਲੋਂ ਡਰਦਾ ਹੁਣ ਤਾਂ ਬੰਦੇ ਦਾ ਪਰਛਾਂਵਾਂ ਮਾਂ!
ਵਾੜਾਂ ਹੁਣ ਤੇ ਭੁੱਲੀਆਂ ਜਾਪਣ ,ਖੇਤਾਂ ਦਾ ਸਰਨਾਵਾਂ ਮਾਂ!


ਗੁਰੂ-ਬਾਣੀ ਨੂੰ ਮੰਨਦੇ ਨਾ ਜੋ ਓਹੋ ਅਕਸਰ ਕਹਿੰਦੇ ਨੇ,
'ਮਾਇਆ ਮੋਮੋਠੱਗਣੀ ਨੂੰ ਮੈਂ ਬਾਹਲਾ ਮੂੰਹ ਨਾ ਲਾਵਾਂ', ਮਾਂ!


ਅਕਸਰ ਵੇਖਿਐ,ਘੋਖਿਐ,ਜਾਚਿਐ;ਮੰਨੀ ਮਨ ਦੀ ਲੋਕਾਂ ਨੇ;
ਖੁਦਗਰਜ਼ੀ ਸੰਗ ਹਰ ਇੱਕ ਜੀ ਜਿਓਂ ਲੈ ਬੈਠਾ ਹੈ ਲਾਂਵਾਂ, ਮਾਂ!


ਸੁਰ ਦੀ ਲੋਥ,ਤੇ ਸੋਗੀ ਸਰਗਮ, ਸਭਿਆਚਾਰ ਦਾ ਸੱਥਰ,ਆਹ;
ਐਨਾ ਬੋਝ ਮੈਂ ਦਿਲ ਤੇ ਲੈ ਕੇ, ਕੀ ਲਿਖ'ਦਾਂ ਕੀ ਗਾਂਵਾਂ ਮਾਂ!


ਚਾਰੇ ਪਾਸੇ ਵਗੇ ਹਨੇਰੀ ਅਤੇ ਹਨੇਰਾ ਗੂੜ੍ਹਾ ਏ;
ਫਿਰ ਵੀ ਸ਼ੂਕਦੇ ਨ੍ਹੇਰ ਸਾਹਮਣੇ ,ਹਰਦਿਨ ਦੀਪ ਜਗਾਵਾਂ ,ਮਾਂ


ਦੀਪ ਜ਼ੀਰਵੀ

































































































































































































No comments: