JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Wednesday, 16 May 2012

ਗਜ਼ਲ





ਇਕਲਾਪੇ  ਨ ੂੰ ਮੇਲਿਆਂ ਅੰਦਰ ਕੀ ਕਰ ਆਪ ਹੰਡਾਂਵਾਂ ਮਾਂ।
ਦਿਲ ਦਾ ਵਿਹੜਾ ਸੁੰਨਾਂ -ਸੱਖਣਾ,ਕੀ ਕਰ ਮੈਂ ਭਰ ਜਾਵਾਂ ਮਾਂ।

ਤੱਕਾਂ ਮੈਂ ਤਾਂ ਆਲ-ਦੁਆਲੇ ਲੈ ਲੈ ਖਾਲੀ ਦੀਦੇ ਹੀ;
ਦੀਦ ਮਿਲੇ ਨਾ ਦਿਲਬਰ ਦੀ ,ਮੈਂ ਤਾਂ ਅੱਡੀਆਂ ਵੀ ਚਾ'ਵਾਂ ਮਾਂ।

ਮੇਰੀ ਭਟਕਣ ,ਭਟਕਣ ਦਾ ਮੈਂ ;ਯੁੱਗ-ਯੁੱਗ ਦੇ ਅਸੀਂ ਆੜੀ ਹਾਂ
ਇਸ ਭਟਕਣ ਨੇ ਸਾਥ ਨਿਭਾਇਆ,ਮੈਂ ਵੀ ਸਾਥ ਨਿਭਾਵਾਂ ਮਾਂ।

ਉਮਰਾਂ ਹੋਈਆਂ, ਸੱਚ ਦਾ ਆਪਣੇ ਅੰਦਰ ,ਦੀਪ ਜਗਾਇਆ ਏ;
ਵੇਖ!ਹਨੇਰੇ ਅਤੇ ਹਨੇਰੀਆਂ ਦੇ ਮੈਂ ਧੱਕੇ ਖਾਵਾਂ ਮਾਂ।

ਤੂੰਹੀਓਂ ਗੋਦੀਂ ਲੈ ਕੇ ਆਪਣੀ,ਮੈਨੂੰ ਲਾਡ-ਦੁਲਾਰ ਕਰੇਂ;
ਮੇਰਾ ਓਦਾਂ ਗਮ ਸੰਗ ਭਿੜਦਿਆਂ ਢਲ ਚੱਲਿਆ ਪਰਛਾਂਵਾਂ ਮਾਂ।
ਦੀਪ ਜ਼ੀਰਵੀ

No comments: