ਧੀਰਜ , ਧਰਮ ਯਾਰ ਤੇ ਪਿਆਰ ,ਔਖੇ ਵੇਲੇ ਦੇ ਹਥਿਆਰ .
ਬੰਸਰੀ ,ਸ਼ਹਨਾਈ ਤੇ ਗੀਤ ;ਸਰਗਮ ਬਾਝੋਂ ਸਭ ਬੇਕਾਰ .
ਚੰਦਨ ਤੂੰ ਬੇਸ਼ੱਕ ਸਵੀਕਾਰ ,ਮੈਂ ਵੰਝਲੀ ਦਾ ਵੰਝ ਹਾਂ ਯਾਰ ;
ਬਿਹਬਲ ਤੇਰੇ ਮੇਲੇ ਨੂੰ ਹੈ ,ਤਨ-ਤੰਬੂਰਾ ਤੇ ਮਨ-ਤਾਰ .
ਤੇਰੇ ਬਾਝੋਂ ਮੈਂ ਕੁਝ ਨਹੀਓਂ ,ਲੱਗਦਾ ਤੈਨੂੰ ਝੂਠ ਹੈ ਯਾਰ .
ਗਜਲ ਨਜ਼ਮ ਦੋਹਾ ਕਿ ਸੋਰਠਾ ,ਜੋ ਚਾਹਵੇਂ ਕਰ ਮੈਨੂੰ ਯਾਰ ,
ਸਾਹ ਸਤ ਹੀਣਾ ਦੇਹ ਦਾ ਪਿੰਜਰਾ ,ਰੂਹ ਤੇਰੇ ਸੰਗ ਵਿਚਰੇ ਯਾਰ .
ਤੇਰੀ ਮੰਨੀ ਮੰਨੂੰ ਤੇਰੀ ,ਤੂੰ ਤੂੰ ਤੂੰ ਤੂੰ ਤੂੰ ਹੀ ਯਾਰ .
ਸ਼ਾਇਰੋ ਆਸ਼ਿਕ ਤੂੰ ਹੀ ਕੀਤਾ ,ਤੂੰ ਹੀ ਸਿਖ੍ਲਾਇਆ ਹੈ ਪਿਆਰ .
ਤੈਨੂੰ ਹਾਕ ਵੀ ਮਾਰੂੰ ਨਾ ਹੁਣ ,ਇੱਕ ਪਲ ਭੁੱਲੂ ਵੀ ਨਾ ਯਾਰ .
ਮੇਰੇ ਤਨ-ਮਨ ਸੋਚ ਮੇਰੀ ਤੇ ,ਤੂੰ ਜਾਣੇ ਤੇਰਾ ਅਧਿਕਾਰ ;
ਵਹਿਮ ਵਹਿਮ ਵਿੱਚ ਅਕਸਰ ਬੰਦਾ ,ਕਰ ਬਹਿੰਦਾ ਜੀਵਨ ਬੇਜ਼ਾਰ .
ਜੋ ਜੋ ਤੈਨੂੰ ਪਿਆਰ ਹੈ ਕਰਦਾ ,ਉਸ ਉਸ ਨੂੰ ਮੈਂ ਕਰਦਾ ਪਿਆਰ .
ਜੋ ਜੋ ਤੇਰੇ ਪਿਆਰ ਦਾ ਪਾਤਰ ,ਉਸ ਉਸ ਨੂੰ ਮੇਰਾ ਸਤਿਕਾਰ .
ਮੇਰੇ ਕੋਲੇ ਹੋਰ ਤੇ ਕੁਝ ਨਾਂ ,ਪਿਆਰ ਪਿਆਰ ਹੈ ਸਿਰਫ ਹੈ ਪਿਆਰ .
ਤੈਨੂੰ ਮੈਨੂੰ ਜਿਸ ਨੇ ਬੰਨਿਆਂ ,ਅਨਦਿਸਦੀ ਓਹ ਪਿਆਰ ਦੀ ਤਾਰ .
ਜਿਸ ਨੂੰ ਝੂਠ ਨੇ ਡੰਗਿਆ ਉਸਨੂੰ ,ਸਚ ਵੀ ਕੂੜ ਹੈ ਭਾਸਦਾ ਯਾਰ .
"ਬੁਧੂ " ਤੇਰਾ, ਤੇਰਾ "ਬੁਧੂ ";ਤੇਰਾ ਸੀ ਤੇਰਾ ਹੈ ਯਾਰ .
ਦੀਪ੍ਜੀਰਵੀ
No comments:
Post a Comment