ਨੀ ਸੁਹ੍ਨੀਏ ਨੀ ਹੀਰੀਏ ...
'ਝੱਲਾ' ਝੱਲਦੀ ਹੈਂ .
ਏਨਾ ਪਿਆਰ ਦਵੇਂ
ਮੈਨੂੰ ਰਾਠ ਤੂੰ ਕਰਦੀ ਹੈਂ .
---
ਇਸ਼ਕ ਫਕੀਰੀ ਹੈ ;
ਵੇ ਰਾੰਝਣਾ ..ਵੇ ਮਾਹੀਆ
ਇਸ਼ਕ ਚ ਆਸ਼ਿਕ ਦੀ
ਮਾਸ਼ੂਕ ਅਮੀਰੀ ਹੈ .
---
ਇਸ਼ਕ ਦਾ ਤੰਗ ਰਸਤਾ
ਸੱਚੀਂ ਇਸ਼ਕ ਦਾ ਤੰਗ ਰਸਤਾ ,
ਇਸ਼ਕ ਸਕੂਲੇ ਤਾਂ
ਕੋਈ ਪਾਠ ਵੀ ਨਹੀਂ ਸਸਤਾ ...
------
ਕਰਮ ਕਮਾਇਆ ਤੂੰ
ਮੇਰੇ ਤੇ ਬੰਨੋ ਕਰਮ ਕਮਾਇਆ ਤੂੰ ,
ਅਣਮੁੱਲ ਇੱਕ ਝਰਨਾ
ਮੇਰੇ ਨਾਂ ਲਗਵਾਇਆ ਤੂੰ .
-----
ਮੇਰੇ ਵਿੱਚ ਸੌ ਘਾਟਾਂ ,
ਜਿਓਣ ਜੋਗੀਏ!ਨੀ
ਮੇਰੇ ਵਿੱਚ ਸੌ ਘਾਟਾਂ ,
ਤੂੰ ਤੂੰ ਤੂੰ ਹੈਂ ਮੇਰੀ
ਮੈਂ ਜਿੰਦਾ ਰਹੀ ਜਾਸਾਂ
-----
ਦੀਪ ਜੀਰਵੀ
9815524600
No comments:
Post a Comment