JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Thursday, 26 April 2012

ਗਜ਼ਲ






ਛਡ ਸ਼ੁਦਾਈਆ ਨਿੱਸਲ ਹੋ ,
ਲਿਖਣਾ ਛੱਡ ਕੇ ਪੜ੍ਹਨੇ ਪੌ.

ਸੌ ਸਿਆਣੇ ਇੱਕੋ ਸੱਦ ;
ਗਿੱਲੇ ਜੌਂ ਭੁਨਾਵੇ ਗੋਂ.


'ਲਾਲ ਕਿਲ੍ਹੇ' ਤੇ ਕਬਜਾ ਰਖ
ਚਿੱਟੇ ਕੋਠਿਓਂ ਨਾਮਾ ਲੌ.

ਤਰਲੇ ਕੀਤਿਆ ਸੌਰਨਾ ਨਹੀਂ 
ਲੋਟੀ ਪਾ ਬਣ ਲੋਟੂ ਪੌ  ;

ਆਪਣੇ ਮਥੇ ਜਗਦੇ ਰਖ
ਬੁੱਕੋ-ਬੁੱਕ ਨਾ ਨ੍ਹੇਰਾ ਢੋ.

ਆੜੀ ਤੇਰੇ  ਦੂਰ ਗਏ ;
ਕਾਹਲਾ ਤੁਰ ,ਨਾ ਫਾਡੀ ਰ੍ਹੋ.

ਹਿੱਕ ਦਾ ਧੱਕਾ ਮੂਲ ਨਾ ਕਰ ;

ਹਿੱਕ ਦਾ ਧੱਕਾ ਮੂਲ ਨਾ ਸਹੋ
ਦੀਪ ਜੀਰਵੀ 

No comments: