ਇਸ਼ਕ ਵਜਾਵੇ ਵੰਝਲੀ ,ਗਾਵੇ ਰੂਹ ਦੀ ਹੀਰ .
ਅਹੁਦੇ ਦਸ ਜੋ ਹੋੰਵਦਾ ਇਸ਼ਕ ਦਾ ਕਾਰੋਬਾਰ ;
ਇਸ਼ਕ ਕਹਾਵੇ ਮੂਲ ਨਾਂ ਓਹ ਹੈ ਬਸ ਵਿਓਪਾਰ .
ਸਿਦਕ ਸਬਰ ਸੰਤੋਖ ਸੰਗ ,ਸਾਬਤ ਕਦਮੀ ਤੋਰ.
ਇਸ਼ਕ ਮੇਰੇ ਦੀ ਲੋਰ ਨੇ ;ਮੈਨੂੰ ਬਖਸ਼ੀ ਲੋਰ .
ਮੇਰੇ ਇਸ਼ਕ ਸਕੂਲ ਦੀ , ਉਸਤਾਨੀ ਹੈ 'ਜਾਨ'
ਸਾਹ ਸਾਹ ਰਗ ਰਗ ਰਮ ਰਹੀ ,ਓਹਿਓ ਹਰਪਲ ਜਾਣ.
ਓਹਦੇ ਮੇਰੇ ਦਰਮਿਆਨ; ਹੈਂ ਨਹੀਂ ਕੋਈ ਵਿਥ ;
ਓਹ ਦਿਲ ਤੇ ਧੜਕਨ ਓਹੀ; ਓਹੀ ਸਾਹ ਸਾਹ ਵਿੱਚ.
ਓਹਦਾ ਡਾਹਢਾ ਕਰਮ ਹੈ ;ਕੀਤਾ ਮੈਂ ਕੁਝ ਨਾਂ
ਡਾਂਵਾਂ- ਡੋਲ ਸੀ ਫਿਰ ਰਿਹਾ ;ਓਸੇ ਪਕੜੀ ਬਾਂਹ .
ਦੀਪ ਜ਼ੀਰਵੀ
No comments:
Post a Comment