ਤੂੰ ਇੱਕ ਨਾ ਮਾਰੀਂ ...
... ਕਿਸੇ ਹੋਰ ਤੋਂ ਨਹੀਂ ਮਰਦੇ
ਦੋ ਪੱਤਰ ਪਏ ਤਰਦੇ ... ਮਾਹੀਆ
.....................
ਦੋ ਪੱਤਰ ਪਏ ਤਰਦੇ ...ਬਾਲੋ...
ਜੱਗ ਵੈਰੀ ਇਸ਼ਕੇ ਦਾ
ਅਸੀਂ ਦਮ ਤੇਰਾ ਭਰਦੇ
ਦੋ ਪੱਤਰ ਪਏ ਤਰਦੇ ...ਬਾਲੋ...
.............
ਪਖੀ ਨੂੰ ਲਵਾ ਘੁੰਗਰੂ .. ਮਾਹੀਆ
ਧੂੰਆਂ ਪੱਜ ਕਰ ਕਰ ਕੇ
ਮੈਂ ਲੁਕੋ ਲਵਾਂ ਵੇ ਅਥਰੂ
ਪਖੀ ਨੂੰ ਲਵਾ ਘੁੰਗਰੂ .. ਮਾਹੀਆ
..................
ਪਖੀ ਨੂੰ ਲਵਾ ਘੁੰਗਰੂ .. ਬਾਲੋ
ਗਲ ਨਾਲ ਘੁੱਟ ਕੇ ਲਗਾ
ਤੇਰੇ ਪੀ ਲਵਾਂ ਮੈਂ ਅਥਰੂ .
ਪਖੀ ਨੂੰ ਲਵਾ ਘੁੰਗਰੂ .. ਬਾਲੋ
..................
ਮੀਂਹ ਪਿਆ ਵੱਸਦਾ ਵੇ ;
ਮਿਠੇ ਬੋਲ ਸੁਨਨੇ ਨੂੰ
ਮਨ ਮੇਰਾ ਤਰਸਦਾ ਵੇ .
ਮੀਂਹ ਪਿਆ ਵੱਸਦਾ ਵੇ ;
--------------
ਮੀਂਹ ਪਿਆ ਵੱਸਦਾ ਵੇ ;
ਮਨ ਮੇਰਾ ਤੇਰਾ ਹੀ ਹੋਇਆ
ਹੁਣ ਮੈਨੂੰ ਠੱਗਦਾ ਵੇ
ਮੀਂਹ ਪਿਆ ਵੱਸਦਾ ਵੇ ;
.............
ਦੀਪ ਜੀਰਵੀ
No comments:
Post a Comment