JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 27 April 2012

....ਚੁਪਚਾਪ ਵੇਖਦਾ ਹਾਂ.



ਤੇਰੀ 'ਨਜਰ ' ਤੇ 'ਜਲਵੇ' ਚੁਪਚਾਪ ਵੇਖਦਾ ਹਾਂ .
ਤੇਰੇ 'ਕਰਮ' ਦੇ ਜਲਵੇ ,ਚੁਪਚਾਪ ਵੇਖਦਾ ਹਾਂ.

ਅਰਸੇ ਤੋਂ ਸੀ ਤਿਹਾਇਆ ,ਤੂੰ ਚਾਨਣੀ ਪਿਆਈ ;
ਤੇਰੇ ਰਹਮ ਦੇ ਜਲਵੇ,ਚੁਪਚਾਪ ਵੇਖਦਾ ਹਾਂ..

ਤੇਰੀ ਨਜਰ ਨਜ਼ਾਰੇ ,ਜਦ ਜਦ ਵੀ ਜੋ ਵਿਖਾਏ;
'ਸਚ' ਦੇ ,'ਵਹਮ' ਦੇ ਜਲਵੇ ;ਚੁਪਚਾਪ ਵੇਖਦਾ ਹਾਂ..

ਤੂੰ ਪਾਸ ਹੈਂ ,ਸੁਆਸਾਂ ਦੇ ਨਾਲ ਆਂਵੇਂ-ਜਾਂਵੇਂ;
ਤੇਰੇ 'ਵਹਿਣ' ਦੇ ਜਲਵੇ ,ਚੁਪਚਾਪ ਵੇਖਦਾ ਹਾਂ..

ਤੂੰ ਸੇਕ ਸੂਰਜਾਂ ਦਾ, ਤੂੰ ਚਾਨਣੀ ਦਾ ਚਾਨਣ;

ਕਹਰ-ਓ -ਰਹਮ ਦੇ ਜਲਵੇ,ਚੁਪਚਾਪ ਵੇਖਦਾ ਹਾਂ.
ਦੀਪ ਜੀਰਵੀ 

No comments: